ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਐਤਵਾਰ ਨੂੰ ਚੌਥਾ ਦਿਨ ਹੈ। ਦੋਹਾਂ ਦੇਸ਼ਾਂ ਵਿਚਾਲੇ ਤਣਾਅ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਜੰਗ ਦਾ ਅਸਰ ਸਾਰੇ ਦੇਸ਼ਾਂ ਵਿੱਚ ਦਿਖਣ ਲੱਗ ਗਿਆ ਹੈ। ਇਸੇ ਵਿਚਾਲੇ ਪਿਅਕੜਾਂ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਜੰਗ ਨਾ ਰੁਕੀ ਤਾਂ ਇਸ ਦਾ ਅਸਰ ਪਿਅਕੜਾਂ ‘ਤੇ ਵੀ ਪਵੇਗਾ, ਕਿਉਂਕਿ ਰੂਸ ਜੌਂ ਤੋਂ ਬਣਨ ਵਾਲੀ ਬੀਅਰ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ।
ਰੂਸ ਇੱਕ ਸਾਲ ਵਿੱਚ 18 ਕਰੋੜ ਟਨ ਜੌਂ ਦੀ ਪੈਦਾਵਾਰ ਕਰਦਾ ਹੈ, ਜਦਕਿ ਯੂਕਰੇਨ ਸਾਲ ਦੀ 95 ਲੱਖ ਜੌ ਦੀ ਪੈਦਾਵਾਰ ਕਰਦਾ ਹੈ। ਗਰਮੀ ਵਿੱਚ ਜੌਂ ਦੀ ਪੈਦਾਵਾਰ ਨਾ ਹੋਣ ਕਾਰਨ ਬੀਅਰ ਦੀਆਂ ਕੀਮਤਾਂ ਵਿੱਚ ਉਛਾਲ ਆ ਸਕਦਾ ਹੈ। ਫਿਲਹਾਲ ਸਰਕਾਰ ਵੱਲੋਂ ਹਾਲੇ ਕਿਸੇ ਵੀ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਦੇ ਚੱਲਦਿਆਂ ਕਈ ਸੈਕਟਰਾਂ ਵਿੱਚ ਮਹਿੰਗਾਈ ਆ ਸਕਦੀ ਹੈ।
ਇਹ ਵੀ ਪੜ੍ਹੋ: ਯੂਕਰੇਨ ਦੇ ਰਾਸ਼ਟਰਪਤੀ ਦੀ ਅਮਰੀਕਾ ਨੂੰ ਦੋ-ਟੁਕ, ‘ਭੱਜਾਂਗਾ ਨਹੀਂ, ਮਦਦ ਕਰਨੀ ਹੈ ਤਾਂ ਹਥਿਆਰ ਦਿਓ’
ਦੱਸ ਦੇਈਏ ਕਿ ਬੀਅਰ ਬਣਾਉਣ ਲਈ ਜੌਂ ਦੀ ਜ਼ਰੂਰਤ ਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜੌਂ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਤੇਜ਼ੀ ਦੇਖਣ ਨੂੰ ਮਿਲੀ ਹੈ। ਰੂਸ ਦੁਨੀਆ ਦਾ ਦੂਜਾ ਤੇ ਯੂਕਰੇਨ ਚੌਥਾ ਸਭ ਤੋਂ ਵੱਡਾ ਜੌਂ ਉਤਪਾਦਕ ਦੇਸ਼ ਹੈ। ਸੰਘਰਸ਼ ਦੀ ਸਥਿਤੀ ਵਿੱਚ ਜੌਂ ਦੀ ਸਪਲਾਈ ‘ਤੇ ਅਸਰ ਪੈਣ ਦਾ ਖਦਸ਼ਾ ਜਤਾਇਆ ਗਿਆ ਹੈ। ਜਿਸ ਨਾਲ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੌਂ ਦੀਆਂ ਕੀਮਤਾਂ ਵਿੱਚ ਅੱਗੇ ਹੋਰ ਵੀ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।
ਇੱਕ ਰਿਪੋਰਟ ਅਨੁਸਾਰ ਜੇਕਰ ਅਮਰੀਕਾ ਤੇ ਯੂਰਪ ਦੇ ਦੇਸ਼ਾਂ ਦੀਆ ਪਾਬੰਦੀਆਂ ਅਗਲੀ ਫਸਲ ਤੱਕ ਲਾਗੂ ਰਹਿੰਦੇ ਹਨ ਤਾਂ ਬੀਅਰ ਦੀਆਂ ਕੀਮਤਾਂ ਵਿੱਚ ਹੋਰ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਵਿਦੇਸ਼ੀ ਮਾਮਲਿਆਂ ਦੇ ਅਧਿਕਾਰੀ ਨੇ ਦੱਸਿਆ ਕਿ ਜੇਕਰ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਅਗਲੇ ਤਿੰਨ ਦਿਨਾਂ ਤੱਕ ਚਲਦਾ ਰਿਹਾ ਤਾਂ ਨਿਸ਼ਚਿਤ ਤੌਰ ‘ਤੇ ਜੌਂ ਦੀਆਂ ਕੀਮਤਾਂ ਵਿੱਚ ਉਛਾਲ ਆ ਜਾਵੇਗਾ। ਜਿਸਦਾ ਐਦ੍ਹੇ ਤੌਰ ‘ਤੇ ਅਸਰ ਬੀਅਰ ਤੇ ਅਲਕੋਹਲ ਦੀਆਂ ਕੀਮਤਾਂ ‘ਤੇ ਪੈਣ ਵਾਲਾ ਹੈ।
ਵੀਡੀਓ ਲਈ ਕਲਿੱਕ ਕਰੋ -: