WB Polls BJP Workers Protest : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਤੋਂ ਬਾਅਦ ਹੰਗਾਮਾ ਪੈਦਾ ਹੋ ਗਿਆ। ਨਾਰਾਜ਼ ਨੇਤਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਟਿਕਟ ਨਾ ਮਿਲਣ ਕਾਰਨ ਅੱਜ ਭਾਜਪਾ ਦਫ਼ਤਰ ਦੇ ਬਾਹਰ ਹੰਗਾਮਾ ਮਚਾ ਦਿੱਤਾ। ਟਿਕਟਾਂ ਨਾ ਮਿਲਣ ‘ਤੇ ਕਈ ਲੋਕਾਂ ਨੇ ਭਗਵਾ ਪਾਰਟੀ ‘ਤੇ ਨਾਰਾਜ਼ਗੀ ਜਤਾਉਂਦਿਆਂ ਅਸਤੀਫਾ ਦੇ ਦਿੱਤਾ। ਗੁੱਸੇ ਵਿੱਚ ਆਏ ਲੋਕਾਂ ਨੇ ਉਥੇ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਲੰਬੇ ਸਮੇਂ ਤੱਕ ਹੰਗਾਮਾ ਕੀਤਾ। ਭੀੜ ਨੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਮੁਕੁਲ ਰਾਏ, ਸ਼ਿਵ ਪ੍ਰਕਾਸ਼ ਅਤੇ ਅਰਜੁਨ ਸਿੰਘ ਨਾਲ ਵੀ ਧੱਕਾਮੁੱਕੀ ਕੀਤੀ। ਸੂਤਰਾਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਕੋਲਕਾਤਾ ਦੇ ਜੁੜਵਾਂ ਸ਼ਹਿਰ ਹਾਵੜਾ ਦੇ ਪੰਚਲਾ ਦੇ ਸਨ ਜੋ ਗੰਗਾ ਦੇ ਪਾਰ ਸਥਿਤ ਹੈ। ਸੋਵਨ ਚਟੋਪਾਧਿਆਏ, ਜੋ ਹਾਲ ਹੀ ਵਿੱਚ ਤ੍ਰਿਣਮੂਲ ਕਾਂਗਰਸ ਛੱਡਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਿਲ ਹੋਏ ਸਨ, ਅਤੇ ਵਿਸਾਖੀ ਬੰਦੋਪਾਧਿਆਏ ਨੇ ਉਨ੍ਹਾਂ ਨੂੰ ਟਿਕਟ ਨਾ ਮਿਲਣ ‘ਤੇ ਭਗਵਾ ਪਾਰਟੀ ਛੱਡ ਦਿੱਤੀ ਹੈ।
ਚਟੋਪਾਧਿਆਏ ਕਈ ਦਹਾਕਿਆਂ ਤੋਂ ਬਹਿਲਾ ਪੂਰਬੀ ਸੀਟ ਦੀ ਪ੍ਰਤੀਨਿਧਤਾ ਕਰ ਰਹੇ ਹਨ, ਹਾਲਾਂਕਿ ਹਾਲ ਹੀ ਵਿੱਚ ਪਾਰਟੀ ‘ਚ ਸ਼ਾਮਿਲ ਹੋਈ ਪਾਇਲ ਸਰਕਾਰ ਨੂੰ ਇੱਥੋਂ ਟਿਕਟ ਦਿੱਤੀ ਗਈ ਹੈ। ਪ੍ਰਦੇਸ਼ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੂੰ ਭੇਜੇ ਗਏ ਅਸਤੀਫੇ ਪੱਤਰ ਵਿੱਚ, ਚਟੋਪਾਧਿਆਏ ਨੇ ਭਾਜਪਾ ’ਤੇ ਅਪਮਾਨ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਨੇ ਐਤਵਾਰ ਨੂੰ ਪੱਛਮੀ ਬੰਗਾਲ ਵਿੱਚ ਤੀਜੇ ਅਤੇ ਚੌਥੇ ਪੜਾਵਾਂ ਤਹਿਤ 75 ਸੀਟਾਂ ‘ਤੇ ਵੋਟਿੰਗ ਦੇ ਮੱਦੇਨਜ਼ਰ 63 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਰਾਜ ਵਿੱਚ ਅੱਠ ਪੜਾਵਾਂ ਵਿੱਚ ਚੋਣਾਂ ਹੋ ਰਹੀਆਂ ਹਨ। ਜਿਵੇਂ ਹੀ ਭਾਜਪਾ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਗਈ, ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਬਹੁਤ ਸਾਰੇ ਨੇਤਾਵਾਂ ਨੇ ਪੁਰਾਣੇ ਨੇਤਾਵਾਂ ਨਾਲੋਂ ਹਾਲ ‘ਚ ਹੀ ਪਾਰਟੀ ਵਿੱਚ ਸ਼ਾਮਿਲ ਹੋਏ ਹੋਰ ਪਾਰਟੀਆਂ ਦੇ ਨੇਤਾਵਾਂ ਨੂੰ ਮਿਲੀ ਮਹੱਤਤਾ ‘ਤੇ ਅਸੰਤੁਸ਼ਟੀ ਜ਼ਾਹਿਰ ਕੀਤੀ। ਉਸੇ ਸਮੇਂ, ਕੁੱਝ ਮਾਮਲਿਆਂ ਵਿੱਚ, ਨਵੇਂ ਨੇਤਾਵਾਂ ਨੇ ਆਪਣੀ ਸੀਟ ਬਾਰੇ ਨਾਖੁਸ਼ੀ ਜ਼ਾਹਿਰ ਕੀਤੀ ਹੈ।
ਇਹ ਵੀ ਦੇਖੋ : ਸੰਸਦ ਚ Ravneet Bittu ਨਾਲ ਭਿੜੇ Anurag Thakur , ਛਿੜੀ ਤਿੱਖੀ ਸ਼ਬਦੀ ਜੰਗ