weather news update monsoon: ਭਾਵੇਂ ਪਿਛਲੇ ਦਿਨਾਂ ਚ 1-2 ਵਾਰ ਕਿਤੇ-ਕਿਤੇ ਛੋਟੀਆਂ ਕਾਰਵਾਈਆਂ ਨਾਲ ਫੌਰੀ ਰਾਹਤ ਮਿਲੀ ਪਰ ਮਾਨਸੂਨ ਦੀ ਦੇਰੀ ਕਾਰਨ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਚ ਭਾਰੀ ਮੀਂਹਾਂ ਦੀ ਘਾਟ ਨਾਲ ਸੋਕੇ ਵਰਗਾ ਮਹੋਲ ਬਣ ਚੁੱਕਿਆ ਹੈ, ਲੰਬੇ-ਲੰਬੇ ਲੱਗ ਰਹੇ ਬਿਜਲੀ ਦੇ ਕੱਟ ਅਤੇ ਝੋਨੇ ਚ ਪਾਣੀ ਦੀ ਕਮੀ ਦੇ ਚੱਲਦਿਆਂ ਹਲਾਤ ਇਹੋ ਜਿਹੇ ਬਣ ਚੁੱਕੇ ਹਨ ਕਿ ਕਿਤੇ-ਕਿਤੇ ਸੂਬੇ ਦੇ ਕਿਸਾਨ ਝੋਨੇ ਦੀ ਫਸਲ ਵਾਹੁਣ ਲਈ ਮਜਬੂਰ ਹਨ।
ਪਰ ਸਾਡੀ ਕਿਸਾਨ ਵੀਰਾਂ ਨੂੰ ਸਲਾਹ ਹੈ ਕਿ ਅਗਲੇ ਦੋ ਦਿਨ ਹੋਰ ਇੰਤਜਾਰ ਕਰਨ ਅਤੇ ਗਲਤ ਕਦਮ ਨਾ ਚੁੱਕਣ।ਕਿਉਂ ਕਿ ਬੰਗਾਲ ਦੀ ਖਾੜੀ ਦੀਆਂ ਮਾਨਸੂਨੀ ਪੂਰਬੀ ਹਵਾਵਾਂ 9-10 ਜੁਲਾਈ ਤੋਂ ਪੰਜਾਬ ਤੱਕ ਪਹੁੰਚਣ ਨਾਲ ਮੀਂਹ ਦੀਆਂ ਕਾਰਵਾਈਆਂ ਸੁਰੂ ਹੋ ਜਾਣੀਆਂ, 11 ਤੋਂ 14 ਜੁਲਾਈ ਦੌਰਾਨ ਦਰਮਿਆਨੇ ਤੋਂ ਭਾਰੀ ਮੀਂਹਾਂ ਨਾਲ ਮਾਨਸੂਨ ਪੌਣਾ ਪੰਜਾਬ ਸਮੇਤ ਪੂਰੇ ਉੱਤਰ-ਪੱਛਮ ਭਾਰਤ ਨੂੰ ਕਵਰ ਕਰ ਲੈਣਗੀਆਂ।
9 -10 ਜੁਲਾਈ ਤੋਂ ਪੰਜਾਬ ਦੇ ਉੱਤਰ-ਪੂਰਬੀ ਖੇਤਰਾਂ ਤੋਂ ਨੀਵੇਂ ਬੱਦਲਾਂ ਨਾਲ ਮਾਨਸੂਨੀ ਮੀਂਹਾਂ ਦੇ ਸੁਰੂਆਤ ਹੋਣ ਦੀ ਆਸ ਹੈ, 11-12 ਜੁਲਾਈ ਪੰਜਾਬ ਦੇ ਕੇਂਦਰੀ ਅਤੇ ਦੱਖਣ-ਪੱਛਮੀ ਪੰਜਾਬ ਚ ਵੀ ਮੀਂਹ ਵੱਧਣਗੇ 12-13 ਜੁਲਾਈ ਦੇ ਆਸਪਾਸ ਵੱਡੇ ਪੱਧਰ ਤੇ ਮੀਂਹਾ ਦੀ ਉਮੀਦ ਹੈ, ਪਰ ਅਗਲੇ ਦੋ ਦਿਨ ਹੁੰਮਸ ਵਾਲੀ ਗਰਮੀ ਬਣੀ ਪਰ ਕਿਤੇ-ਕਿਤੇ ਨਿੱਕੀ-ਮੋਟੀ ਕਾਰਵਾਈ ਤੋਂ ਇਨਕਾਰ ਨਹੀਂ। ਜਿਲ੍ਹੇਵਾਰ ਮੀਂਹ ਅਲਰਟ ਵੀ ਜਲਦ ਜਾਰੀ ਕੀਤਾ ਜਾਵੇਗਾ।