weather report light rains in delhi: ਲੂ ਨਾਲ ਝੁਲਸ ਰਹੇ ਉੱਤਰ ਭਾਰਤ ਦੇ ਦਿੱਲੀ ਸਮੇਤ ਕੁਝ ਹਿੱਸਿਆਂ ‘ਚ ਸ਼ੁੱਕਰਵਾਰ ਨੂੰ ਹੋਈ ਬਾਰਿਸ਼ ਨਾਲ ਥੋੜੀ ਰਾਹਤ ਤਾਂ ਮਿਲੀ ਹੈ ਪਰ ਮਾਨਸੂਨ ਦਾ ਇੰਤਜ਼ਾਰ 7 ਜੁਲਾਈ ਤੱਕ ਕਰਨਾ ਪੈ ਸਕਦਾ ਹੈ।ਦਿੱਲੀ ਐੱਨਸੀਆਰ ਦਾ ਗੁਰੂਗ੍ਰਾਮ 43.5 ਡਿਗਰੀ ‘ਚ ਤਪਿਆ ਪੰਜਾਬ ਅਤੇ ਹਰਿਆਣਾ ‘ਚ ਪਾਰਾ 40 ਡਿਗਰੀ ਤੱਕ ਚੜਿਆ।ਦੂਜੇ ਪਾਸੇ ਪੂਰਬ ਉੱਤਰ ਸੂਬਾ ਤ੍ਰਿਪੁਰਾ ‘ਚ ਬਚਾਅ ਦਲਾਂ ਨੇ ਹੜ ‘ਚ ਫਸੇ 2137 ਲੋਕਾਂ ਨੂੰ ਰਾਹਤ ਕੈਂਪ ਤੱਕ ਪਹੁੰਚਾਇਆ।
ਮੌਸਮ ਵਿਭਾਗ ਦੇ ਮੁਤਾਬਕ ਰਾਜਸਥਾਨ ਦਾ ਚੁਰੂ 43.3 ਡਿਗਰੀ ਦੇ ਨਾਲ ਉੱਤਰ ਭਾਰਤ ‘ਚ ਸਭ ਤੋਂ ਗਰਮ ਰਿਹਾ।ਦੂਜੇ ਨੰਬਰ ‘ਤੇ ਗੁਰੂਗ੍ਰਾਮ ਸੀ, ਜਦੋਂ ਕਿ ਦਿੱਲੀ, ਨੋਇਡਾ ਅਤੇ ਗਾਜ਼ੀਆਬਾਦ ‘ਚ ਦੁਪਹਿਰ ਬਾਅਦ ਹੋਈਆਂ ਤੇਜ ਹਵਾਵਾਂ ਦੇ ਨਾਲ ਹੋਈ ਬਾਰਿਸ਼ ਨੇ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ।ਦਿੱਲੀ ਦੇ ਪਾਲਮ ‘ਚ 26 ਐੱਮਅੇੱਮ ਬਾਰਿਸ਼ ਦਰਜ ਕੀਤੀ ਗਈ।ਦੂਜੇ ਪਾਸੇ ਰਾਜਸਥਾਨ ਦੇ ਅਲਵਰ ‘ਚ 27 ਐੱਮਐੱਮ ਬਾਰਿਸ਼ ਹੋਈ।
ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਬੱਦਲ ਛਾਏ ਰਹਿਣ ਅਤੇ ਕੁਝ ਇਲਾਕਿਆਂ ‘ਚ ਬਾਰਿਸ਼ ਦਾ ਅਨੁਮਾਨ ਲਗਾਇਆ ਹੈ ਪਰ ਵਧੇਰੇ ਤਾਪਮਾਨ 40 ਡਿਗਰੀ ਤੋਂ ਉਪਰ ਹੀ ਰਹੇਗਾ ਅਤੇ ਅਗਲੇ ਹਫਤੇ ਹੁੰਮਸ ਵਧਣ ਨਾਲ ਲੋਕਾਂ ਨੂੰ ਰਾਹਤ ਨਹੀਂ ਮਿਲੇਗੀ।ਤ੍ਰਿਪੁਰਾ ‘ਚ ਭਾਰੀ ਬਾਰਿਸ਼ ਨਾਲ ਹੜ ਦੌਰਾਨ 521 ਮਕਾਨ ਹਾਦਸਾ ਗ੍ਰਸਤ ਹੋਏ, ਇਨ੍ਹਾਂ ‘ਚ 78 ਮਕਾਨਾਂ ‘ਚ ਭੀਸ਼ਣ ਨੁਕਸਾਨ ਹੋਇਆ ਅਤੇ ਨੌ ਘਰ ਤਾਂ ਨਦੀ ‘ਚ ਵਹਿ ਗਏ।ਤ੍ਰਿਪੁਰਾ ‘ਚ ਹੜ ਨਾਲ ਹੁਣ ਤੱਕ 5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜੋ:ਪਾਲਤੂ ਕੁੱਤੇ ਦੀ ਹੱਤਿਆ ‘ਤੇ ਹਾਈਕੋਰਟ ਨੇ ਬਦਲਿਆ ਕੇਸ ਦਾ ਨਾਮ, ਜੱਜ ਨੇ ਦਿੱਤੀ ਭਾਵੁਕ ਕਰ ਦੇਣ ਵਾਲੀ ਟਿੱਪਣੀ…