weightlifter who won medal in commonwealth: ਸਿਸਟਮ ਅਤੇ ਹਾਲਾਤ ਸਾਥ ਨਾ ਦੇਣ ਤਾਂ ਇਨਸਾਨ ਕਿੱਥੋਂ ਤੋਂ ਕਿੱਥੇ ਪਹੁੰਚ ਜਾਂਦਾ ਹੈ।ਕਾਮਨਵੈਲਥ ਏਸ਼ੀਅਨ ਗੇਮਜ਼ ‘ਚ ਮੈਡਲ ਜਿੱਤਣ ਵਾਲੇ ਵੇਟਲਿਫਟਰ ਕਰਨਦੀਪ ਇਸ ਦਾ ਜਿਉਂਦਾ ਜਾਗਦਾ ਉਦਾਹਰਨ ਹੈ।ਸਰਕਾਰ ਦੀਆਂ ਕੁਝ ਨੀਤੀਆਂ ਦੇ ਕਾਰਨ ਉਹ ਖੇਡਾਂ ਨੂੰ ਛੱਡ ਕੇ ਖੇਤਾਂ ‘ਚ ਕੰਮ ਕਰ ਰਿਹਾ ਹੈ।ਸੋਚੋ ਦਿਨ ਰਾਤ ਦੀ ਹੱਡਤੋੜ ਮਿਹਨਤ ਅਤੇ ਤਿਆਰੀ ਤੋਂ ਬਾਅਦ ਕਿਵੇਂ ਕੋਈ ਖਿਡਾਰੀ ਕਾਮਨਵੈਲਥ ਏਸ਼ੀਅਨ ਗੇਮਜ਼ ਤੱਕ ਪਹੁੰਚ ਜਾਂਦਾ ਹੈ।ਇਸਦੇ ਲਈ ਮਿਹਨਤ ਦੇ ਨਾਲ-ਨਾਲ ਦੇਸ਼ ਦੇ ਲਈ ਕੁਝ ਕਰ ਗੁਜ਼ਰਨ ਦਾ ਜਜ਼ਬਾ ਵੀ ਹੁੰਦਾ ਹੈ।ਪਰ ਉਸੇ ਖਿਡਾਰੀ ਨੂੰ ਆਪਣੀ ਇਸ ਪ੍ਰਤੀਬੁੱਧਤਾ ਦੇ ਬਦਲੇ ਸਰਕਾਰ ਤੋਂ ਕੁਝ ਨਾ ਮਿਲੇ ਤਾਂ ਇਸਦਾ ਦੁਖ ਹੋਣਾ ਲਾਜ਼ਮੀ ਹੁੰਦਾ ਹੈ।
ਇੱਕ ਪਾਸੇ ਖੇਡਾਂ ਨੂੰ ਵਧਾਵਾ ਦੇਣ ਲਈ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਪਰ ਦੂਜੇ ਪਾਸੇ ਕਈ ਖਿਡਾਰੀ ਖੇਡ ‘ਚ ਸਨਮਾਨ ਨਾ ਮਿਲਣ ਕਰਕੇ ਸਰਕਾਰਾਂ ਨੂੰ ਕੋਸ ਰਹੇ ਹਨ।ਅਜਿਹਾ ਹੀ ਇੱਕ ਖਿਡਾਰੀ ਅੰਮ੍ਰਿਤਸਰ ਤਹਿਸੀਲ ਅਜ਼ਨਾਲਾ ਦੇ ਪਿੰਡ ਲੋਪੋਕੇ ਦਾ ਰਹਿਣ ਵਾਲਾ ਹੈ।ਪਰ ਸਰਕਾਰੀ ਨੀਤੀਆਂ ਤੋਂ ਦੁਖੀ ਹੋ ਕੇ ਉਨਾਂ੍ਹ ਨੇ ਖੇਡਾਂ ਛੱਡ ਦਿੱਤੀਆਂ ਹਨ ਆਪਣੇ ਖੇਤਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਬਾਰੇ ‘ਚ ਖਿਡਾਰੀ ਕਰਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਗਲਤ-ਨੀਤੀਆਂ ਦੇ ਕਾਰਨ ਉਨਾਂ੍ਹ ਨੇ ਖੇਡਣਾ ਛੱਡਿਆ ਕਿਉਂਕਿ ਸਰਕਾਰ ਖਿਡਾਰੀਆਂ ‘ਤੇ ਕੋਈ ਧਿਆਨ ਨਹੀਂ ਦਿੰਦੀ ਹੈ।ਉਨਾਂ ਨੇ ਮੰਗ ਕੀਤੀ ਕਿ ਸਰਕਾਰ ਖਿਡਾਰੀਆਂ ‘ਤੇ ਧਿਆਨ ਦੇਵੇ ਅਤੇ ਉਨਾਂ੍ਹ ਨੂੰ ਬਣਦਾ ਸਨਮਾਨ ਦੇਣ।ਉਨਾਂ੍ਹ ਨੇ ਕਿਹਾ ਕਿ ਮੈਂ ਕਾਮਨ ਵੈਲਥ ਏਸ਼ੀਅਨ ਗੇਮਜ਼ ‘ਚ ਕਈ ਮੈਡਲ ਵੇਟ ਲਿਫਿਟਿੰਗ ‘ਚ ਹਾਸਲ ਕੀਤੇ ਪਰ ਉਨਾਂ੍ਹ ਨੂੰ ਭਾਰਤ ਦਾ ਨਾਮ ਉੱਚਾ ਕਰਨ ‘ਤੇ ਕੋਈ ਸਨਮਾਨ ਨਹੀਂ ਮਿਲਿਆ ਜਿਸ ਨਾਲ ਉਸਦਾ ਦਿਲ ਟੁੱਟ ਗਿਆ ਅਤੇ ਅੱਜ ਉਹ ਆਪਣੇ ਪਿਤਾ ਦੇ ਨਾਲ ਖੇਤਾਂ ‘ਚ ਕੰਮ ਕਰਕੇ ਪਿਤਾ ਦਾ ਹੱਥ ਵੰਡਾਅ ਰਿਹਾ ਹੈ।
ਦੂਜੇ ਪਾਸੇ ਖਿਡਾਰੀਆਂ ਦੇ ਪਿਤਾ ਗੁਰਭਗਤ ਸਿੰਘ ਨੇ ਕਿਹਾ ਕਿ ਬੇਟੇ ਨੂੰ ਇਸ ਮੁਕਾਮ ਤੱਕ ਪਹੁੰਚਾਉਣ ‘ਚ ਉਨਾਂ੍ਹ ਦਾ ਕਾਫੀ ਪੈਸਾ ਖਰਚਾ ਹੋਇਆ ਪਰ ਸਰਕਾਰ ਨੇ ਉਸ ‘ਤੇ ਕੋਈ ਧਿਆਨ ਨਹੀਂ ਦਿੱਤਾ।ਅੱਜ ਬੇਟਾ ਬੇਰੁਜ਼ਗਾਰ ਨੌਜਵਾਨਾਂ ਦੀ ਤਰ੍ਹਾਂ ਖੇਤਾਂ ‘ਚ ਕੰਮ ਕਰ ਰਿਹਾ ਹੈ।ਪਿਤਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨਾਂ੍ਹ ਦੇ ਬੇਟੇ ਨੂੰ ਨੌਕਰੀ ਦਿੱਤੀ ਜਾਵੇ।