west bengal assembly election updates:ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਅਸਮ ਅਤੇ ਪੁੱਡੂਚੇਰੀ ‘ਚ ਚੋਣਾਂ ਦਾ ਬਿਗੁਲ ਵੱੱਜ ਚੁੱਕਾ ਹੈ।ਅਜਿਹੇ ‘ਚ ਸਾਰੀਆਂ ਪਾਰਟੀਆਂ ਜਨਤਾ ਨੂੰ ਆਪਣੇ ਵੱਲ ਕਰਕੇ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ‘ਚ ਪੂਰੀ ਤਰ੍ਹਾਂ ਨਾਲ ਜੁਟ ਚੁੱਕੀ ਹੈ।ਇਸ ਦੌਰਾਨ ਦਿੱਲੀ ‘ਚ ਭਾਜਪਾ ਪ੍ਰਧਾਨ ਜੇ.ਪੀ ਨੱਡਾ ਦੀ ਰਿਹਾਇਸ਼ ‘ਤੇ ਕੇਂਦਰੀ ਚੋਣ ਕਮੇਟੀ ਦੀ ਬੈਠਕ ਚੱਲ ਰਹੀ ਹੈ।ਮੰਨਿਆ ਜਾ ਰਿਹਾ ਹੈ ਕਿ ਬੈਠਕ ਤੋਂ ਬਾਅਦ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋ ਸਕਦੀ ਹੈ।ਇਸ ਬੈਠਕ ‘ਚ ਅਮਿਤ ਸ਼ਾਹ, ਸੁਵੇਂਦੂ ਅਧਿਕਾਰੀ ਅਤੇ ਕੈਲਾਸ਼ ਵਿਜੇਵਰਗੀਯ ਵਰਗੇ ਨੇਤਾ ਸ਼ਾਮਿਲ ਹਨ।ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਰਟੀ ਪ੍ਰਧਾਨ ਜੇਪੀ ਨੱਡਾ ਦੀ ਰਿਹਾਇਸ਼ ‘ਤੇ ਪਹੁੰਚ ਗਏ ਹਨ।ਬੈਠਕ ‘ਚ ਕੈਲਾਸ਼, ਸੁਵੇਂਦੂ ਅਧਿਕਾਰੀ ਵੀ ਮੌਜੂਦ ਹਨ।
ਇਸ ਬੈਠਕ ‘ਚ ਬੰਗਾਲ ਅਤੇ ਅਸਮ ਦੇ ਪਹਿਲੇ ਪੜਾਅ ਲਈ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ।ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਅਤੇ ਰਾਹੁਲ ਸਿਨਹਾ ਇੱਕ ਬੈਠਕ ਲਈ ਪਾਰਟੀ ਦੇ ਰਾਸ਼ਟਰੀ ਸੰਗਠਨ ਸੰਯੁਕਤ ਸਕੱਤਰ ਸ਼ਿਵਪ੍ਰਕਾਸ਼ ਦੀ ਰਿਹਾਇਸ਼ ‘ਤੇ ਪਹੁੰਚੇ।ਬੁੱਧਵਾਰ ਨੂੰ ਆਗਾਮੀ ਅਸਮ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਅਤੇ ਉਸਦੇ ਸਹਿਯੋਗੀ ਦਲਾਂ, ਅਸਮ ਗਣ ਪਰਿਸ਼ਦ ਅਤੇ ਯੂਨਾਈਟੇਡ ਪਾਰਟੀ ਲਿਬਰਲ (ਯੂਪੀਪੀਐੱਲ) ਦੇ ਦੌਰਾਨ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਸਮਝੌਤੇ ਨੂੰ ਬੁੱਧਵਾਰ ਨੂੰ ਅੰਤਿਮ ਰੂਪ ਦਿੱਤਾ ਗਿਆ।
ਨੂਰਜਹਾਂ ਦੇ ਮਕਬਰੇ ਵਰਗੀ ਹੈ ਪਟਿਆਲੇ ਦੀ ਇਹ ਹਵੇਲੀ, ਬਣਾਉਣ ਵਾਲਿਆਂ ਨੇ ਲਗਾ ‘ਤੀ ਪੂਰੀ ਰੀਝ, ਹੈ ਦੇਖਣ ਵਾਲੀ ਚੀਜ਼