west bengal cm mamata banerjee: ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ‘ਤੇ ਮਾਰਕੁੱਟ ਕਰਨ ਦਾ ਦੋਸ਼ ਲਗਾਇਆ ਹੈ।ਨੰਦੀਗ੍ਰਾਮ ‘ਚ ਜਖਮੀ ਟੀਐੱਮਸੀ ਵਰਕਰਾਂ ਨਾਲ ਮਿਲਣ ਮੰਗਲਵਾਰ ਨੂੰ ਉਨਾਂ੍ਹ ਦੇ ਘਰ ਗਈ ਮਮਤਾ ਨੇ ਕਿਹਾ-”ਇਹ ਨੰਦੀਗ੍ਰਾਮ ਦਾ ਬਲਰਾਮਪੁਰ ਪਿੰਡ ਹੈ।ਇੱਥੋਂ ਬੀਜੇਪੀ ਵਰਕਰਾਂ ਵਲੋਂ ਟੀਐੱਮਸੀ ਵਰਕਰਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ।ਉਹ ਸੁਰੱਖਿਆ ਦੀ ਮੰਗ ਕਰ ਰਹੇ ਹਨ।
ਮੈਂ ਚੋਣ ਕਮਿਸ਼ਨ ਤੋਂ ਇਹ ਮੰਗ ਕਰਾਂਗੀ ਕਿ ਉਹ ਸਾਨੂੰ ਸੁਰੱਖਿਆ ਮੁਹੱਈਆ ਕਰਾਉਣ ਕਿਉਂਕਿ ਉਨਾਂ੍ਹ ਦੇ ਹੱਥ ‘ਚ ਕਾਨੂੰਨ ਵਿਵਸਥਾ ਹੈ।ਜਿਸ ਸਮੇਂ ਮੁੱਖ ਮੰਤਰੀ ਮਮਤਾ ਬੈਨਰਜੀ ਨੰਦੀਗ੍ਰਾਮ ‘ਚ ਜਖਮੀ ਟੀਐੱਮਸੀ ਵਰਕਰਾਂ ਨੂੰ ਦੇਖਣ ਲਈ ਉਨਾਂ੍ਹ ਦਾ ਘਰ ਜਾ ਰਹੀ ਸੀ, ਉਸ ਸਮੇਂ ਬੀਜੇਪੀ ਸਮਰਥਕਾਂ ਨੇ ਜੈਸ਼੍ਰੀਰਾਮ ਦੇ ਨਾਅਰੇ ਲਗਾਏ।ਬੰਗਾਲ ਵਿਧਾਨਸਭਾ ਚੋਣਾਂ ਦੇ ਦੂਜੇ ਪੜਾਅ ਦੀਆਂ ਚੋਣ ਪ੍ਰਚਾਰ ਦੇ ਆਖਰੀ ਦਿਨ ਮੰਗਲਵਾਰ ਨੂੰ ਬੀਜੇਪੀ ਉਮੀਦਵਾਰ ਅਸ਼ੋਕ ਡਿੰਡਾ ‘ਤੇ ਹਮਲਾ ਹੋਇਆ।ਭਾਰਤੀ ਟੀਮ ਦੇ ਸਾਬਕਾ ਕ੍ਰਿਕੇਟਰ ਅਸ਼ੋਕ ਡਿੰਡਾ ਮਿਦਨਾਪੁਰ ਦੇ ਮਿਓਨਾ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਹਨ।ਉਨਾਂ੍ਹ ਨੂੰ ਇਸ ਹਮਲੇ ‘ਚ ਪਿੱਠ ‘ਤੇ ਸੱਟ ਲੱਗੀ ਹੈ।ਅਜਿਹਾ ਦੋਸ਼ ਹੈ ਕਿ ਪੰਜਾਹ ਤੋਂ ਜਿਆਦਾ ਟੀਐੱਮਸੀ ਸਮਰਥਕਾਂ ਨੇ ਅਸ਼ੋਕ ਡਿੰਡਾ ਦੀ ਗੱਡੀ ਨੂੰ ਬਾਜ਼ਾਰ ‘ਚ ਘੇਰ ਲਿਆ ਸੀ।ਇਸ ਦੌਰਾਨ ਉਨਾਂ੍ਹ ਦੀ ਗੱਡੀ ‘ਤੇ ਪਥਰਾਅ ਕੀਤਾ ਗਿਆ।ਇਸ ਘਟਨਾ ‘ਚ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਟੁੱਟ ਗਏ।
ਇਹ ਹੈ ਉਹ ਕਾਰ, ਜਿਸ ‘ਚ ਸਵਾਰ ਸੀ Diljaan , ਹਾਦਸੇ ‘ਚ ਉੱਡ ਗਏ ਪਰਖੱਚੇ, ਦੇਖੋ ਕਿਵੇਂ ਹੋਇਆ ਹਾਦਸਾ, ਦਰਦਨਾਕ ਤਸਵੀਰਾਂ