west bengal corona new restrictions cm: ਪੱਛਮੀ ਬੰਗਾਲ ਦੀ ਕਮਾਨ ਤੀਜੀ ਵਾਰ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ‘ਤੇ ਜਮ ਕੇ ਨਿਸ਼ਾਨਾ ਸਾਧਿਆ।ਮਮਤਾ ਨੇ ਬੁੱਧਵਾਰ ਨੂੰ ਕਿਹਾ ਕਿ ਸਾਡਾ ਆਕਸੀਜ਼ਨ ਲੈ ਕੇ ਕੇਂਦਰ ਚਲੀ ਜਾ ਰਹੀ ਹੈ।ਇਸ ਦੇ ਨਾਲ ਹੀ ਮਮਤਾ ਬੈਨਰਜੀ ਨੇ ਡੀਜੀਪੀ ਅਤੇ ਏਡੀਜੀ ਨੂੰ ਬਦਲ ਦਿੱਤਾ ਹੈ ਅਤੇ ਸਾਰੇ ਅੇੱਸਪੀ ਨੂੰ ਹਿੰਸਾ ਰੋਕਣ ਦਾ ਆਦੇਸ਼ ਦਿੱਤਾ ਹੈ।ਚੋਣ ਕਮਿਸ਼ਨ ਵਲੋਂ ਪੱਛਮੀ ਬੰਗਾਲ ਦੇ ਡੀਜੀਪੀ ਬਣਾਏ ਗਏ ਨੀਰਜ ਨਯਨ ਪਾਂਡੇ ਨੂੰ ਫਾਇਰ ਬ੍ਰਿਗੇਡ ਵਿਭਾਗ ਭੇਜ ਦਿੱਤਾ ਗਿਆ ਹੈ, ਜਦੋਂ ਕਿ ਏਡੀਜੀ ਜਗਮੋਹਨ ਨੂੰ ਸਿਵਿਲ ਡਿਫੈਂਸ।ਉਨਾਂ੍ਹ ਦੀ ਥਾਂ ‘ਤੇ ਵਿਰੰਦਰ ਨੂੰ ਪ੍ਰਦੇਸ਼ ਦਾ ਨਵਾਂ ਡੀਜੀਪੀ ਬਣਾਇਆ ਗਿਆ ਹੈ।ਜਦੋਂ ਕਿ ਜਾਵੇਦ ਸ਼ਮੀਮ ਨੂੰ ਪ੍ਰਦੇਸ਼ ਦਾ ਨਵਾਂ ਏਡੀਜੀ ਬਣਾਇਆ ਗਿਆ ਹੈ।
ਇਸਦੇ ਨਾਲ ਹੀ ਕੋਰੋਨਾ ਦੇ ਵੱਧਦੇ ਕੇਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ‘ਚ ਨਵੀਆਂ ਪਾਬੰਧੀਆਂ ਦਾ ਐਲਾਨ ਕੀਤਾ ਹੈ।ਹੁਣ ਸੂਬੇ ‘ਚ ਮਾਸਕ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ।ਲੋਕਲ ਟ੍ਰੇਨਾਂ ਦੀ ਆਵਾਜਾਈ ਕੱਲ੍ਹ ਤੋਂ ਬੰਦ ਹੋਣਗੀਆਂ, ਬਜ਼ਾਰ ਹੁਣ ਸਵੇਰੇ 7 ਤੋਂ 10 ਅਤੇ ਸ਼ਾਮ 5 ਤੋਂ 7 ਵਜੇ ਤੱਕ ਹੀ ਖੁੱਲਣਗੇ।ਕੋਈ ਸੋਸ਼ਲ ਜਾਂ ਸਿਆਸੀ ਸਮਾਰੋਹ ਨਹੀਂ ਹੋਵੇਗਾ।ਮਮਤਾ ਬੈਨਰਜੀ ਨੇ ਕਿਹਾ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਸਾਨੂੰ ਕੁਝ ਕਦਮ ਉਠਾਉਣੇ ਹੋਣਗੇ, ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ ਹੈ, ਸੂਬਾ ਸਰਕਾਰ ਦੇ ਦਫਤਰਾਂ ‘ਚ ਸਿਰਫ 50 ਫੀਸਦੀ ਉਪਸਥਿਤੀ ਹੋਵੇਗੀ, ਸ਼ਾਪਿੰਗ ਕੰਪਲੈਕਸ-ਜਿਮ-ਸਿਨੇਮਾ ਹਾਲ, ਬਿਊਟੀ ਪਾਰਲਰ ਬੰਦ ਕੀਤੇ ਜਾ ਰਹੇ ਹਨ।ਸਮਾਜਿਕ ਅਤੇ ਰਾਜਨੀਤਿਕ ਸਭਾਵਾਂ ਦੀ ਹੁਣ ਕੋਈ ਇਜ਼ਾਜ਼ਤ ਨਾ ਹੋਵੇਗੀ।
ਜ਼ੀਰਕਪੁਰ ‘ਚ ਕੋਰੋਨਾ ਮਰੀਜ਼ਾਂ ਲਈ ਯੁਨਾਈਟਿਡ ਸਿੱਖ ਸੰਗਠਨ ਵੱਲੋਂ ਖੋਲਿਆ ਗਿਆ ਆਈਸੋਲੇਸ਼ਨ ਕੇਅਰ ਸੈਂਟਰ…