West Bengal election 2021: ਬੰਗਾਲ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਨੂੰ ਅਜੇ ਕੁਝ ਹੀ ਦਿਨ ਬਾਕੀ ਹਨ । ਬੰਗਾਲ ਵਿੱਚ ਭਾਜਪਾ ਅਤੇ ਟੀਐਮਸੀ ਦੋਵੇਂ ਹੀ ਆਪਣੇ ਮਿਸ਼ਨ ਲਈ ਜ਼ੋਰਦਾਰ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਬੁੱਧਵਾਰ ਨੂੰ ਬੰਗਾਲ ਦੇ ਕਾਂਥੀ ਵਿੱਚ ਇੱਕ ਜਨਤਕ ਸਭਾ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ਨੂੰ ਜ਼ਬਰਦਸਤ ਨਿਸ਼ਾਨਾ ਸਾਧਿਆ ਸੀ।
ਦਰਅਸਲ, ਪ੍ਰਧਾਨ ਮੰਤਰੀ ਮੋਦੀ ਨੇ ਸਟੇਜ ਤੋਂ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ, ‘ਜਦੋ ਜਰੂਰਤ ਹੁੰਦੀ ਹੈ ਉਦੋਂ ਦੀਦੀ ਦਿਖਦੀ ਨਹੀਂ, ਜਦੋਂ ਚੋਣਾਂ ਆਉਂਦੀਆਂ ਹਨ, ਤਾਂ ਉਹ ਕਹਿੰਦੀ ਹੈ- ਸਰਕਾਰੀ ਦੁਆਰੇ-ਦੁਆਰੇ ! ਇਹ ਉਸ ਦੀ ਖੇਡ ਹੈ। ਓ ਦੀਦੀ, ਓ ਦੀਦੀ …ਓ ਦੀਦੀ… ਬੰਗਾਲ ਦਾ ਬੱਚਾ-ਬੱਚਾ, ਇਹ ਖੇਡ ਸਮਝ ਗਿਆ ਹੈ। ਪੀਐੱਮ ਮੋਦੀ ਦੇ ‘ਦੀਦੀ ਓ ਦੀਦੀ’ ਵਾਲੇ ਬਿਆਨ ‘ਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਬੰਗਾਲ ‘ਗੋ ਮੋਦੀ ਗੋ’ ਕਰੇਗਾ।
ਦੱਸ ਦੇਈਏ ਕਿ ਬੰਗਾਲ ਦੀਆਂ 294 ਸੀਟਾਂ ਲਈ ਅੱਠ ਪੜਾਵਾਂ ਵਿੱਚ ਵੋਟਿੰਗ ਹੋਵੇਗੀ । ਪਹਿਲੇ ਪੜਾਅ ਲਈ ਵੋਟਿੰਗ 27 ਮਾਰਚ ਨੂੰ ਹੋਵੇਗੀ। ਪਹਿਲੇ ਪੜਾਅ ਵਿੱਚ 38 ਸੀਟਾਂ ‘ਤੇ ਵੋਟਿੰਗ ਹੋਵੇਗੀ। ਦੂਜੇ ਪੜਾਅ ਦੀ ਵੋਟਿੰਗ 1 ਅਪ੍ਰੈਲ ਨੂੰ ਹੋਵੇਗੀ, ਜਿਸ ਦੇ ਤਹਿਤ ਲੋਕ 30 ਸੀਟਾਂ ‘ਤੇ ਵੋਟ ਪਾਉਣਗੇ । ਵੋਟਿੰਗ ਦੇ ਤੀਜੇ ਪੜਾਅ ਲਈ 6 ਅਪ੍ਰੈਲ ਨੂੰ ਨਿਰਧਾਰਤ ਕੀਤਾ ਗਿਆ ਹੈ, ਜਿੱਥੇ ਲੋਕ 31 ਸੀਟਾਂ ‘ਤੇ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ । 10 ਅਪ੍ਰੈਲ ਨੂੰ ਚੌਥੇ ਪੜਾਅ ਦੀਆਂ 44 ਸੀਟਾਂ ‘ਤੇ ਵੋਟਿੰਗ ਹੋਵੇਗੀ । ਪੰਜਵਾਂ ਪੜਾਅ 17 ਅਪ੍ਰੈਲ ਨੂੰ ਹੋਵੇਗਾ, ਜਿੱਥੇ 45 ਸੀਟਾਂ ‘ਤੇ ਵੋਟਾਂ ਪੈਣਗੀਆਂ। ਇਸ ਤੋਂ ਇਲਾਵਾ 22 ਅਪ੍ਰੈਲ ਨੂੰ ਛੇਵੇਂ ਪੜਾਅ ਵਿਚ 41 ਸੀਟਾਂ, 26 ਅਪ੍ਰੈਲ ਨੂੰ ਸੱਤਵੇਂ ਪੜਾਅ ਤਹਿਤ 36 ਸੀਟਾਂ ਹੋਣਗੀਆਂ, ਜਦੋਂਕਿ ਆਖਰੀ ਅਤੇ ਅੱਠਵੇਂ ਪੜਾਅ ਵਿਚ 35 ਸੀਟਾਂ ‘ਤੇ ਵੋਟਿੰਗ ਹੋਵੇਗੀ । ਜਿਸ ਤੋਂ ਬਾਅਦ ਨਤੀਜੇ 2 ਮਈ ਨੂੰ ਐਲਾਨੇ ਜਾਣਗੇ।