west bengal election 2021 mamata banerjee: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐੱਮਸੀ ਦੀ ਪ੍ਰਧਾਨ ਮਮਤਾ ਬੈਨਰਜੀ ਅੱਜ ਇੱਕ ਵਾਰ ਫਿਰ ਤੋਂ ਬੀਜੇਪੀ ‘ਤੇ ਨਿਸ਼ਾਨਾ ਸਾਧਿਆ ਹੈ।ਉਨ੍ਹਾਂ ਨਦਿਆ ਦੀ ਇੱਕ ਰੈਲੀ ‘ਚ ਕਿਹਾ ਕਿ ਮੈਂ ਚੋਣ ਕਮਿਸ਼ਨ ਤੋਂ ਬੇਨਤੀ ਕੀਤੀ ਦੀ ਕੋਵਿਡ-19 ਦੇ ਪ੍ਰਸਾਰ ‘ਤੇ ਰੋਕ ਲਗਾਉਣ ਲਈ ਉਹ ਬੀਜੇਪੀ ਨੂੰ ਪ੍ਰਚਾਰ ਦੀ ਖਾਤਿਰ ਬਾਹਰ ਤੋਂ ਲੋਕਾਂ ਨੂੰ ਲਿਆਉਣ ‘ਤੇ ਰੋਕ ਲਗਾਉ।ਨਾਲ ਹੀ ਮਮਤਾ ਬੈਨਰਜੀ ਨੇ ਕਿਹਾ ਕਿ ਬੀਜੇਪੀ ਨੇ ਪ੍ਰਚਾਰ ਤੋਂ ਮੈਨੂੰ ਰੋਕਣ ਦੇ ਲਈ ਮੇਰੇ ਪੈਰਾਂ ਨੂੰ ਨਿਸ਼ਾਨਾ ਬਣਾਇਆ, ਪਰ ਲੋਕਾਂ ਦੇ ਆਸ਼ੀਰਵਾਦ ਤੋਂ ਮੈਂ ਉਨਾਂ੍ਹ ਗਲਤ ਸਾਬਤ ਕਰ ਦਿੱਤਾ।ਪੱਛਮੀ ਬੰਗਾਲ ‘ਚ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।ਵੀਰਵਾਰ ਨੂੰ ਹੀ ਸੂਬੇ ‘ਚ 6769 ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਸੀ
ਅਤੇ 22 ਮਰੀਜ਼ਾਂ ਦੀ ਮੌਤ ਹੋਈ ਸੀ।ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪੱਛਮੀ ਬੰਗਾਲ ‘ਚ 5892 ਲੋਕ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋਏ ਸੀ।ਮੰਗਲਵਾਰ ਨੂੰ ਸੂਬੇ ‘ਚ 4817 ਅਤੇ ਸੋਮਵਾਰ ਨੂੰ 4511 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ।ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਅੱਜ ਬੈਠਕ ਹੋਵੇਗੀ।ਇਸ ਬੈਠਕ ‘ਚ ਪ੍ਰਚਾਰ ਦੌਰਾਨ ਕਿਵੇਂ ਕੋਰੋਨਾ ਨਿਯਮਾਂ ਦਾ ਪਾਲਨ ਹੋਵੇ ਇਸ ‘ਤੇ ਚਰਚਾ ਹੋਵੇਗੀ।ਦੱਸਣਯੋਗ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ‘ਚ ਬਾਕੀ ਬਚੇ ਤਿੰਨ ਪੜਾਵਾਂ ਦੀਆਂ ਚੋਣਾਂ ਨੂੰ ਇੱਕ ਪੜਾਅ ‘ਚ ਕਰਾਉਣ ਦੀ ਮੰਗ ਕੀਤੀ ਹੈ।
Amritsar : ਘਰਵਾਲੀ ਨਾਲ ਲੜੇ ਪਤੀ ਨੇ ਆਪਣੇ ਘਰ ਸਣੇ ਫੂਕੇ ਗੁਆਂਢੀਆਂ ਦੇ ਵੀ ਘਰ, ਵੇਖੋ ਪਏ ਖਿਲਾਰੇ Live ਅਪਡੇਟ !