ਪਿਛਲੇ ਮਹੀਨੇ ਦੀ ਯੂਜ਼ਰ ਸੇਫਟੀ ਮੰਥਲੀ ਰਿਪੋਰਟ ਜਾਰੀ ਕਰਦੇ ਹੋਏ WhatsApp ਨੇ ਲਗਭਗ 29 ਲੱਖ 18 ਹਜ਼ਾਰ ਭਾਰਤੀ ਖਾਤੇ ਬੰਦ ਕਰ ਦਿੱਤੇ ਹਨ । 1 ਜਨਵਰੀ ਤੋਂ 31 ਜਨਵਰੀ ਦੇ ਵਿਚਕਾਰ ਲਗਭਗ 10,29,000 ਅਕਾਊਂਟ ਅਜਿਹੇ ਸਨ ਜੋ ਕੰਪਨੀ ਦੇ ਬਿਨ੍ਹਾਂ ਕਿਸੇ ਰਿਪੋਰਟ ਦੇ ਬੰਦ ਕਰ ਦਿੱਤੇ ਗਏ ਕਿਉਂਕਿ ਇਹ ਭਾਰਤ ਸਰਕਾਰ ਦੇ ਨਿਰਧਾਰਤ ਨਿਯਮਾਂ ਅਤੇ ਵਟਸਐਪ ਦੀ ਨੀਤੀ ਦੀ ਉਲੰਘਣਾ ਕਰ ਰਹੇ ਸਨ । ਜੇਕਰ ਤੁਸੀਂ ਵੀ ਗਲਤ ਕੰਮ ਲਈ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਮੇਟਾ ਤੁਹਾਡੇ ਅਕਾਊਂਟ ‘ਤੇ ਵੀ ਕਾਰਵਾਈ ਕਰ ਸਕਦਾ ਹੈ।
ਹਰ ਮਹੀਨੇ WhatsApp ਉਪਭੋਗਤਾ ਕਈ ਖਾਤਿਆਂ ਦੀ ਰਿਪੋਰਟ ਕਰਦੇ ਹਨ, ਜਿਸ ਤੋਂ ਬਾਅਦ WhatsApp ਉਨ੍ਹਾਂ ਦੀ ਸਮੀਖਿਆ ਕਰਦਾ ਹੈ ਅਤੇ ਸਹੀ ਪਾਏ ਜਾਣ ‘ਤੇ ਅਕਾਊਂਟ ਨੂੰ ਸਥਾਈ ਤੌਰ ‘ਤੇ ਬਲੌਕ ਜਾਂ ਬੰਦ ਕਰ ਦਿੰਦਾ ਹੈ । WhatsApp ਅਜਿਹੇ ਕਦਮ ਇਸ ਲਈ ਚੁੱਕਦਾ ਹੈ ਤਾਂ ਜੋ ਪਲੇਟਫਾਰਮ ਨੂੰ ਉਪਭੋਗਤਾਵਾਂ ਲਈ ਸੁਰੱਖਿਅਤ ਬਣਾਇਆ ਜਾ ਸਕੇ । ਦੱਸ ਦਈਏ ਕਿ ਦੁਨੀਆ ਭਰ ਵਿੱਚ ਕਰੀਬ 2 ਬਿਲੀਅਨ ਤੋਂ ਜ਼ਿਆਦਾ ਲੋਕ WhatsApp ਦੀ ਵਰਤੋਂ ਕਰਦੇ ਹਨ।
ਇਹ ਵੀ ਪੜ੍ਹੋ: CM ਮਾਨ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ, ਕਾਨੂੰਨ ਵਿਵਸਥਾ ‘ਤੇ ਹੋ ਸਕਦੀ ਹੈ ਚਰਚਾ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ Whatsapp ਨੇ ਦੇਸ਼ ਵਿੱਚ ਕਰੀਬ 36 ਲੱਖ ਤੋਂ ਜ਼ਿਆਦਾ ਅਕਾਊਂਟ ਬੰਦ ਕਰ ਦਿੱਤੇ ਸਨ । ਜਨਵਰੀ ਵਿੱਚ Whatsapp ਨੂੰ ਵੱਖ-ਵੱਖ ਅਕਾਊਂਟਾਂ ਬਾਰੇ ਲਗਭਗ 1,461 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ 1,337 ਉਪਭੋਗਤਾਵਾਂ ਵੱਲੋਂ ਖਾਤੇ ਨੂੰ ਬੈਨ ਕਰਨ ਦੀ ਅਪੀਲ ਕੀਤੀ ਗਈ ਸੀ, ਜਦੋਂ ਕਿ ਹੋਰਾਂ ‘ਤੇ ਸਹਾਇਤਾ ਅਤੇ ਸੁਰੱਖਿਆ ਨੂੰ ਲੈ ਕੇ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ।
ਦੱਸ ਦੇਈਏ ਕਿ Whatsapp ਇੱਕ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਲੋਕ ਸਟੇਟਸ ਦੀ ਰਿਪੋਰਟ ਕਰ ਸਕਣਗੇ । ਨਵੇਂ ਫੀਚਰ ਦੇ ਬਾਅਦ ਜੇਕਰ ਤੁਹਾਨੂੰ ਕਿਸੇ ਦਾ ਸਟੇਟਸ ਸਹੀ ਨਹੀਂ ਲੱਗਦਾ ਹੈ ਜਾਂ ਸਾਹਮਣੇ ਵਾਲੇ ਵਿਅਕਤੀ ਨੇ ਗਲਤ ਕੰਟੈਂਟ ਪੋਸਟ ਕੀਤਾ ਹੈ ਤਾਂ ਤੁਸੀਂ Whatsapp ‘ਤੇ ਤੁਰੰਤ ਇਸ ਦੀ ਸ਼ਿਕਾਇਤ ਕਰ ਸਕਦੇ ਹੋ। ਸਮੀਖਿਆ ‘ਤੇ WhatsApp ਇਸਨੂੰ ਤੁਰੰਤ ਹਟਾ ਦੇਵੇਗਾ। ਇਸ ਤੋਂ ਇਲਾਵਾ ਜਲਦੀ ਹੀ ਯੂਜ਼ਰਸ ਨੂੰ ਸਟੇਟਸ ‘ਤੇ ਵਾਇਸ ਨੋਟ ਲਗਾਉਣ ਦੀ ਸੁਵਿਧਾ ਵੀ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: