whatsapp postponed its new policy: ਵਟਸਅਪ ਨੇ ਬੀਤੇ ਦਿਨੀਂ ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਅਪਡੇਟ ਕਰ ਕੇ ਲੋਕਾਂ ਨੂੰ ਇਸ ਨੂੰ ਸਵੀਕਾਰ ਕਰਨ ਲਈ 8 ਫਰਵਰੀ ਦੀ ਡੇਡਲਾਈਨ ਦਿੱਤੀ ਸੀ, ਨਾ ਸਵੀਕਾਰ ਕਰਨ ਦੀ ਸਥਿਤੀ ‘ਚ ਯੂਜ਼ਰਸ ਨੂੰ ਆਪਣਾ ਅਕਾਉਂਟ ਹੀ ਡਿਲੀਟ ਕਰਨਾ ਹੁੰਦਾ ਹੈ।ਇਸ ਨਵੀਂ ਕੰਡੀਸ਼ਨ ਨੂੰ ਲੈ ਕੇ ਦੁਨੀਆਭਰ ‘ਚ ਵਟਸਅਪ ਦੀ ਖੂਬ ਆਲੋਚਨਾ ਹੋਈ ਹੈ।ਇਸ ਦੌਰਾਨ ਵਟਸਅਪ ਨੇ ਇਸ ਕੰਡੀਸ਼ਨ ਨੂੰ ਅਗਲੇ ਤਿੰਨ ਮਹੀਨਿਆਂ ਲਈ ਟਾਲ ਦਿੱਤਾ ਗਿਆ ਹੈ।
ਭਾਵ 8 ਫਰਵਰੀ ਨੂੰ ਕਿਸੇ ਦਾ ਵੀ ਅਕਾਉਂਟ ਡਿਲੀਟ ਨਹੀਂ ਹੋਵੇਗਾ।ਵਟਸਅਪ ਨੇ ਵਿਵਾਦਿਤ ਨਵੀਂ ਨੀਤੀ ਨੂੰ 15 ਮਈ ਤੱਕ ਟਾਲ ਦਿੱਤਾ ਹੈ।ਦੱਸਣਯੋਗ ਹੈ ਕਿ ਇਸ ਨੀਤੀ ਦੇ ਕਾਰਨ ਇਸ ਐਪ ਦੀ ਵਰਤੋਂ ਕਰਨ ਵਾਲੇ ਲੱਖਾਂ ਲੋਕ ਸਿਗਨਲ ਅਤੇ ਟੈਲੀਗਰਾਮ ‘ਤੇ ਚਲੇ ਜਾਣ ਕਰਕੇ, ਵਟਸਐਪ ਨੂੰ ਵੱਡਾ ਝਟਕਾ ਲੱਗਾ ਹੈ।ਫੇਸਬੁੱਕ ਦੀ ਮਾਲਕ ਕੰਪਨੀ ਨੇ ਕਿਹਾ ਕਿ ਨੀਤੀਗਤ ਤਬਦੀਲੀ 8 ਫਰਵਰੀ ਤੋਂ ਲਾਗੂ ਹੋਣੀ ਸੀ ਅਤੇ ਹੁਣ ਇਹ ਵਧਾ ਕੇ ਅੱਗੇ ਕਰ ਦਿੱਤੀ ਗਈ ਹੈ।ਹੁਣ 8 ਫਰਵਰੀ ਤੋਂ ਬਾਅਦ ਇਹ ਐਪ ਪਹਿਲਾਂ ਵਾਂਗ ਜਾਰੀ ਰਹੇਗਾ।
Deep Sidhu ਦੇ ਭਰਾ ਤੇ ਸਾਥੀਆਂ ਨੂੰ NIA ਦੇ ਸੰਮਨ ਬਾਰੇ ਕੀ ਬੋਲੇ ਦੀਪ ਸਿੱਧੂ, ਸੁਣੋ Live