WHO colour coded country map segregates: ਵਿਸ਼ਵ ਸਿਹਤ ਸੰਗਠਨ ਨੇ ਆਪਣੀ ਵੈੱਬਸਾਈਟ ‘ਤੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਵੱਖ-ਵੱਖ ਰੰਗਾਂ ਨਾਲ ਸ਼੍ਰੇਣੀਬੱਧ ਕੀਤਾ ਹੈ, ਪਰ ਭਾਰਤ ਨੂੰ ਦਿਖਾਉਂਦੇ ਸਮੇਂ ਲੱਦਾਖ ਅਤੇ ਜੰਮੂ-ਕਸ਼ਮੀਰ ਨੂੰ ਵੱਖ-ਵੱਖ ਰੰਗਾਂ ਵਿੱਚ ਦਰਸਾਇਆ ਗਿਆ, ਜਿਸ ਦੇ ਬਾਅਦ ਤੋਂ ਬ੍ਰਿਟੇਨ ਵਿੱਚ ਭਾਰਤੀ ਪ੍ਰਵਾਸੀਆਂ ਤੋਂ ਕੁਝ ਨਾਰਾਜ਼ਕ ਪ੍ਰਤੀਕਿਰਿਆ ਸਾਹਮਣੇ ਆ ਰਹੀਆਂ ਹਨ। ਇੱਕ ਮੀਡੀਆ ਰਿਪੋਰਟ ਅਨੁਸਾਰ ਹਾਲ ਹੀ ਵਿੱਚ 2 ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ। ਇਸ ਨਕੜ੍ਹੇ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਗ੍ਰੇ ਰੰਗ ਨਾਲ ਦਿਖਾਇਆ ਗਿਆ ਹੈ, ਜਦੋਂਕਿ ਪੂਰਾ ਭਾਰਤ ਨੀਲੇ ਰੰਗ ਨਾਲ ਦਿਖਾਇਆ ਗਿਆ ਹੈ।
ਇਸ ਤੋਂ ਇਲਾਵਾ ਅਕਸਾਈ ਚੀਨ ਨੂੰ ਵਿਵਾਦਿਤ ਸਰਹੱਦ ਨੂੰ ਨੀਲੀਆਂ ਧਾਰੀਆਂ ਨਾਲ ਦਰਸਾਇਆ ਗਿਆ ਹੈ, ਜੋ ਕਿ ਚੀਨ ਦਾ ਹਿੱਸਾ ਲੱਗਦਾ ਹੈ। ਇਹ ਨਕਸ਼ਾ ਵਿਸ਼ਵ ਸਿਹਤ ਸੰਗਠਨ ਦੇ ਕੋਵਿਡ-19 ਡੈਸ਼ਬੋਰਡ ‘ਤੇ ਲੱਗਿਆ ਹੋਇਆ ਹੈ, ਜਿੱਥੇ ਕੋਰੋਨਾ ਦੇ ਤਾਜ਼ਾ ਮਾਮਲਿਆਂ ਦੀ ਜਾਣਕਾਰੀ ਮਿਲਦੀ ਹੈ। ਹਾਲਾਂਕਿ, ਵਿਸ਼ਵ ਸਿਹਤ ਸੰਗਠਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਨਕਸ਼ੇ ਸਬੰਧੀ ਸੰਯੁਕਤ ਰਾਸ਼ਟਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਾ ਹੈ।
ਦਰਅਸਲ, ਲੰਡਨ ਵਿੱਚ ਰਹਿਣ ਵਾਲੇ ਇੱਕ ਆਈਟੀ ਸਲਾਹਕਾਰ ਨੇ ਇਸ ਨਕਸ਼ੇ ਨੂੰ ਨੋਟਿਸ ਕੀਤਾ ਸੀ। ਇਹ ਇੱਕ ਵਟਸਐਪ ਗਰੁੱਪ ਰਾਹੀਂ ਸਾਂਝਾ ਕੀਤਾ ਗਿਆ ਸੀ । ਉਸ ਅਨੁਸਾਰ ਜਦੋਂ ਉਸਨੇ ਇਹ ਨਕਸ਼ਾ ਵੇਖਿਆ ਜਿਸ ਵਿੱਚ ਲੱਦਾਖ ਅਤੇ ਜੰਮੂ-ਕਸ਼ਮੀਰ ਭਾਰਤ ਨਾਲੋਂ ਵੱਖਰੇ ਹਨ, ਤਾਂ ਉਹ ਹੈਰਾਨ ਹੋ ਗਿਆ ਅਤੇ ਉਸਨੇ ਕਿਹਾ ਕਿ ਇਸਦੇ ਪਿੱਛੇ ਚੀਨ ਹੋ ਸਕਦਾ ਹੈ ਕਿਉਂਕਿ ਚੀਨ WHO ਨੂੰ ਸਭ ਤੋਂ ਵੱਧ ਫੰਡਿੰਗ ਕਰਦਾ ਹੈ।
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਜਦੋਂ ਸਾਊਦੀ ਅਰਬ G-20 ਕਾਨਫਰੰਸ ਦਾ ਆਯੋਜਨ ਕਰ ਰਿਹਾ ਸੀ, ਉਦੋਂ ਉਨ੍ਹਾਂ ਵੱਲੋਂ ਛਾਪੇ ਗਏ ਨੋਟ ਦੇ ਨਕਸ਼ੇ ‘ਤੇ ਜੰਮੂ-ਕਸ਼ਮੀਰ ਨੂੰ ਭਾਰਤ ਤੋਂ ਵੱਖਰਾ ਦਿਖਾਇਆ ਗਿਆ ਸੀ, ਭਾਰਤ ਦੇ ਸਖਤ ਇਤਰਾਜ਼ ਤੋਂ ਬਾਅਦ ਇਸ ਨੂੰ ਠੀਕ ਕੀਤਾ ਗਿਆ।