who director jammu kashmir ladakh : ਵਿਸ਼ਵ ਸਿਹਤ ਸੰਗਠਨ ਦੀ ਵੈਬਸਾਈਟ ‘ਤੇ ਹਾਲ ਹੀ ‘ਚ ਭਾਰਤ ਦੇ ਨਕਸ਼ੇ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਸੀ।ਹੁਣ ਇਸ ਮਾਮਲੇ ਨੂੰ ਭਾਰਤ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਸਾਹਮਣੇ ਗੰਭੀਰ ਰੂਪ ਨਾਲ ਉਠਾਇਆ ਹੈ।ਭਾਰਤ ਵਲੋਂ ਪਹਿਲਾਂ ਵੀ ਇਸ ਮਾਮਲੇ ‘ਤੇ ਗੰਭੀਰ ਨਰਾਜ਼ਗੀ ਪ੍ਰਗਟ ਕੀਤੀ ਗਈ ਸੀ।ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਵੈਬਸਾਈਟ ‘ਤੇ ਜਾਰੀ ਇੱਕ ਨਕਸ਼ੇ ‘ਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਤੋਂ ਵੱਖ ਦਿਖਾਇਆ ਸੀ ਜਿਸ ‘ਤੇ ਕਾਫੀ ਵਿਵਾਦ ਹੋਇਆ ਸੀ।ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਪ੍ਰਤੀਨਿਧੀ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਟੇਡ੍ਰੇਸ ਦੇ ਸਾਹਮਣੇ ਇਸ ਮਸਲੇ ਨੂੰ ਉਠਾਇਆ।ਨਾਲ ਹੀ ਇੱਕ ਅਧਿਕਾਰਕ ਚਿੱਠੀ ਵੀ ਭੇਜੀ ਗਈ ਹੈ।ਭਾਰਤ ਨੇ ਮੰਗ ਕੀਤੀ ਹੈ ਕਿ ਗਲਤ ਨਕਸ਼ੇ ਵੈਬਸਾਈਟ ਤੋਂ ਹਟਾਇਆ ਜਾਵੇ।
ਇਹ ਚਿੱਠੀ ਬੀਤੇ 8 ਜਨਵਰੀ ਨੂੰ ਭੇਜੀ ਗਈ ਸੀ।ਭਾਰਤ ਵਲੋਂ ਇੰਦਰਮਨੀ ਪਾਂਡੇ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਲਿਖਿਆ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਕਈ ਵੈਬਪੋਰਟਲ ‘ਤੇ ਭਾਰਤ ਦੇ ਨਕਸ਼ੇ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ।ਅਜਿਹੇ ‘ਚ ਸਾਰੇ ਨਕਸ਼ਿਆਂ ਨੂੰ ਤੁਰੰਤ ਹਟਾਇਆ ਜਾ ਸਕਦਾ ਹੈ ਅਤੇ ਇਸ ਗਲਤੀ ਦਾ ਸੁਧਾਰ ਕੀਤਾ ਜਾਵੇ।ਮਹੱਤਵਪੂਰਨ ਹੈ ਕਿ ਇਸ ਸਮੇਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ, ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਐਗਜ਼ੀਕਿਊਟਿਵ ਬੋਰਡ ਦੇ ਚੇਅਰਮੈਨ ਹਨ।ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਦੇ ਮਾਮਲੇ ਤੋਂ ਪਹਿਲਾਂ ਜੀ-20 ਸੰਮੇਲਨ ‘ਚ ਵੀ ਸਾਊਦੀ ਅਰਬ ਤੋਂ ਭਾਰਤ ਦੇ ਨਕਸ਼ੇ ਨੂੰ ਛਾਪੇ ‘ਚ ਗਲਤੀ ਹੋਈ ਸੀ।ਸਾਊਦੀ ਅਰਬ ਨੇ ਜੀ -20 ਸੰਮੇਲਨ ਦੇ ਆਯੋਜਨ ‘ਚ ਸਪੈਸ਼ਲ ਨੋਟ ਛਾਪੇ ਸੀ।ਜਿਸ ‘ਚ ਦੁਨੀਆ ਦਾ ਨਕਸ਼ਾ ਸੀ।ਪਰ ਇਸ ‘ਚ ਵੀ ਜੰਮੂ-ਕਸ਼ਮੀਰ ਦੇ ਨਕਸ਼ੇ ਤੋਂ ਛੇੜਛਾੜ ਹੋਈ ਸੀ, ਹਾਲਾਂਕਿ ਭਾਰਤ ਦੇ ਵਿਰੋਧ ਦੇ ਬਾਅਦ ਗਲਤੀ ਨੂੰ ਸੁਧਾਰਿਆ ਗਿਆ।
ਕਿਸਾਨਾਂ ਵਾਲੀ ਲੋਹੜੀ ‘ਚ ਇਨ੍ਹਾਂ ਨੌਜਵਾਨਾਂ ਨੇ ਕਿਉਂ ਗਾਇਆ ਤੂਤਕ ਤੂਤਕ ਤੂਤੀਆ ਗੀਤ ? ਆਹ ਸੁਣੋ ਜਰਾ…