who is the mother of google: ਇਸ ਗੱਲ ਨੂੰ ਕੋਈ ਨਹੀਂ ਨਕਾਰ ਸਕਦਾ ਕਿ ਅੱਜ ਦੇ ਦੌਰ ‘ਤੇ ਗੂਗਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ।ਕੁਝ ਲੋਕ ਇਸ ਨੂੰ ਆਪਣਾ ਦੋਸਤ ਮੰਨਦੇ ਹਨ ਅਤੇ ਕੁਝ ਇਸ ਨੂੰ ਆਪਣਾ ਅਧਿਆਪਕ ਕਹਿੰਦੇ ਹਨ ਪਰ ਕੀ ਤੁਹਾਡੇ ‘ਚੋਂ ਕੋਈ ਇਹ ਜਾਣਦਾ ਹੈ ਕਿ ਗੂਗਲ ਦੀ ਮਾਂ ਕੌਣ ਹੈ ਅਤੇ ਉਨ੍ਹਾਂ ਦਾ ਨਾਮ ਕੀ ਹੈ? ਹੁਣ ਤੁਸੀਂ ਇਹ ਸੋਚ ਰਹੇ ਹੋਵੇਗੇ ਕਿ ਗੂਗਲ ਦੀ ਮਾਂ ਕੌਣ ਹੋ ਸਕਦੀ ਹੈ?ਅਜਿਹਾ ਹੀ ਇੱਕ ਸਵਾਲ ਸਾਡੇ ਮਨ ‘ਚ ਵੀ ਆਇਆ ਅਤੇ ਸਰਚ ਕਰਨ ‘ਤੇ ਅਸੀਂ ਦੇਖਿਆ ਕਿ ਅਲਫਾਬੇਟ ਗੂਗਲ ਦੀ ਮਾਂ ਹੈ।ਜੇਕਰ ਇਸ ਗੱਲ ‘ਤੇ ਯਕੀਨ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਖੁਦ ਸਰਚ ਕਰ ਕੇ ਦੇਖ ਸਕਦੇ ਹੋ।ਸਰਚ ਕੀਤਾ ਕਿ who is the mother of google ਜਵਾਬ ਆਇਆ alphabet is the mother off google । ਤੁਹਾਡੇ ਮਨ ‘ਚ ਵੀ ਇਹੀ ਸਵਾਲ ਆਇਆ ਹੋਵੇਗਾ ਕਿ ਅੱਜ ਤੋਂ ਪਹਿਲਾਂ ਸਾਨੂੰ ਕਿਉਂ ਨਹੀਂ ਪਤਾ ਲੱਗਾ ਅਤੇ alphabet ਨੂੰ ਗੂਗਲ ਦੀ ਮਾਂ ਕਿਉਂ ਕਿਹਾ ਜਾਂਦਾ ਹੈ।ਤਾਂ ਆਉ ਦੱਸਦੇ ਹਾਂ….
1998 ‘ਚ ਹੋਈ ਸੀ ਗੂਗਲ ਦੀ ਸਥਾਪਨਾ। ਗੂਗਲ ਦੀ ਸਥਾਪਨਾ ਅਮਰੀਕਾ ਦੇਸ਼ ‘ਚ ਹੋਈ ਸੀ।4 ਸਤੰਬਰ 1998 ਨੂੰ ਇੰਜੀਨੀਅਰ ਲੈਰੀ ਪੇਜ ਅਤੇ ਸਰਗ ਬ੍ਰਿਨ ਨੇ ਜਾਣਕਾਰੀਆਂ ਨੂੰ ਇੱਕ ਥਾਂ ਸਮੇਟਣ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ।ਆਰੰਭ ‘ਚ ਇਹ ਸਰਚ ਇੰਜਨ ਸਟੈਨਫੋਰਡ ਵਿਸ਼ਵਵਿਦਿਆਲੇ ਦੇ ਲਈ ਪ੍ਰਯੋਗ ਕੀਤਾ ਗਿਆ ਅਤੇ ਇਸ ਵਿਸ਼ਵਵਿਦਿਆਲੇ ਦੇ ਵੈੱਬਸਾਈਟ ਦੇ ਅਧੀਨ ਚਲਾਇਆ ਗਿਆ ਪਰ ਗੂਗਲ ਅਜਿਹੀ ਕੰਪਨੀ ਬਣ ਗਈ ਹੈ, ਜਿਸ ਨੇ ਬਹੁਤ ਘੱਟ ਸਮੇਂ ‘ਚ ਬਹੁਤ ਵੱਧ ਵਿਕਾਸ ਕੀਤਾ ਹੈ।
ਸਾਲ 2015 ‘ਚ ਗੂਗਲ ਨੇ ਆਪਣੀ ਇੱਕ ਪੈਰੰਟ ਕੰਪਨੀ alphabet Inc ਬਣਾਈ ਅਤੇ ਆਪਣੇ ਸਾਰੇ ਪ੍ਰਾਜੈਕਟਸ ਉਸਦੇ ਅੰਡਰ ਲਿਆ ਦਿੱਤਾ।ਗੂਗਲ ਦੀ ਆਨਰਸ਼ਿਪ ਅਤੇ ਉਸ ਨਾਲ ਜੁੜੇ ਫੈਸਲੇ ਹੁਣ ਅਲਫਾਬੈਟ ਦੇ ਸਟ੍ਰਕਚਰ ਦੇ ਹਿਸਾਬ ਨਾਲ ਹੀ ਕੀਤੇ ਜਾਂਦੇ ਹਨ।ਅਲਫਾਬੈਟ ਜਿਆਦਾਤਰ ਕੰਪਨੀਆਂ ਦਾ ਇੱਕ ਸੰਗ੍ਰਹਿ ਹੈ।ਇਨ੍ਹਾਂ ਕੰਪਨੀਆਂ ‘ਚ ਗੂਗਲ ਦੇ ਨਾਲ-ਨਾਲ ਏਕਸ ਡਿਵੈਲਪਮੈਂਟ, ਕੇਲਿਕੋ, ਨੇਸਟ, ਵੇਰੀਲੀ,ਮਾਲਟਾ, ਮਕਾਨੀ, ਕੈਪੀਟਲ ਜੀ, ਅਤੇ ਜੀਵੀ ਸਮੇਤ ਹੋਰ ਸ਼ਾਮਲ ਹਨ।ਅਲਫਾਬੈਟ ਇਨ੍ਹਾਂ ਸਾਰੀਆਂ ਕੰਪਨੀਆਂ ਦਾ ਇੱਕ ਸੰਗ੍ਰਹਿ ਹੈ।