ਭਾਰਤ ਵਿੱਚ ਮਿਲੇ ਕੋਵਿਡ ਵੈਰੀਐਂਟ ਦੇ ਸਿਰਫ ਇੱਕ ਸਟ੍ਰੇਨ ਨੂੰ ਲੈ ਕੇ ਵਿਗਿਆਨੀ ਵਧੇਰੇ ਚਿੰਤਤ ਹਨ । ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਡੈਲਟਾ ਸਟ੍ਰੇਨ ਹੁਣ ਚਿੰਤਾ ਦਾ ਕਾਰਨ ਬਣ ਰਿਹਾ ਹੈ।
ਦੱਸ ਦੇਈਏ ਕਿ ਕੋਵਿਡ ਦਾ ਇਹ ਸਟ੍ਰੇਨ ਸਭ ਤੋਂ ਪਹਿਲਾਂ ਭਾਰਤ ਵਿੱਚ ਪਾਇਆ ਗਿਆ ਸੀ । ਇਸ ਦੇ ਨਾਲ ਹੀ ਇਸ ਵੈਰੀਐਂਟ ਦੇ ਦੋ ਹੋਰ ਸਟ੍ਰੇਨ ਦੇ ਸਬੰਧ ਵਿੱਚ WHO ਨੇ ਕਿਹਾ ਹੈ ਕਿ ਉਨ੍ਹਾਂ ਨੂੰ ਫਿਲਹਾਲ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।
ਦਰਅਸਲ, ਵਾਇਰਸ ਦੇ B.1.617 ਵੈਰੀਐਂਟ ਨੂੰ ਟ੍ਰਿਪਲ ਮਿਊਟੈਂਟ ਵੇਰੀਐਂਟ ਦੱਸਿਆ ਗਿਆ ਹੈ, ਕਿਉਂਕਿ ਇਹ ਤਿੰਨ ਵੰਸ਼ਾਂ ਵਿੱਚ ਵੰਡਿਆ ਹੋਇਆ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਪਿਛਲੇ ਮਹੀਨੇ ਪੂਰੇ ਸਟ੍ਰੇਨ ਨੂੰ ‘ਵੀਓਸੀ’ ਯਾਨੀ ਵੇਰੀਐਂਟ ਆਫ ਕੰਨਸਰਨ (VOC) ਕਰਾਰ ਦਿੱਤਾ ਸੀ । ਮੰਗਲਵਾਰ ਨੂੰ WHO ਨੇ ਕਿਹਾ ਕਿ ਇਸਦੇ ਵੰਸ਼ਾਂ ਵਿੱਚੋਂ ਸਿਰਫ ਇੱਕ ਹੀ VOC ਹੈ ।
ਵਿਸ਼ਵ ਸਿਹਤ ਸੰਗਠਨ ਨੇ ਹਫਤਾਵਾਰੀ ਮਹਾਂਮਾਰੀ ਦੇ ਅਪਡੇਟ ਵਿੱਚ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਫਿਲਹਾਲ ਜ਼ਿਆਦਾਤਰ ਮਾਮਲੇ ਡੈਲਟਾ ਵੈਰੀਐਂਟ ਨਾਲ ਜੁੜੇ ਹੋਏ ਹਨ, ਜਦਕਿ ਹੋਰ ਵੰਸ਼ਾਂ ਦੇ ਸੰਚਾਰ ਦੀ ਦਰ ਵਿਚ ਕਮੀ ਆਈ ਹੈ।’
ਇਹ ਵੀ ਪੜ੍ਹੋ: ਚੀਨ ਦੀ ਕੋਰੋਨਾ ਵੈਕਸੀਨ Sinovac ਨੂੰ WHO ਨੇ ਐਮਰਜੈਂਸੀ ਵਰਤੋਂ ਲਈ ਦਿੱਤੀ ਮਨਜ਼ੂਰੀ
B.1.617.2 ਵੈਰੀਐਂਟ ਅਜੇ ਵੀ VOC ਹੈ। ਇਸਨੂੰ ਓਰਿਜਿਨਲ ਵਰਜਨ ਦੀ ਤੁਲਨਾ ਵਿੱਚ ਵਧੇਰੇ ਖ਼ਤਰਨਾਕ ਮੰਨਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਸੰਚਾਰ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਇਹ ਬਹੁਤ ਹੀ ਜਾਨਲੇਵਾ ਹੈ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਭਾਰਤ ਵਿੱਚ ਪਹਿਲੀ ਵਾਰ ਪਾਏ ਗਏ ਵੈਰੀਐਂਟ B.1.617.1 ਅਤੇ B.1.617.2 ਨੂੰ ਹੁਣ ਤੋਂ ਕ੍ਰਮਵਾਰ ‘ਕੱਪਾ’ ਅਤੇ ‘ਡੈਲਟਾ’ ਵਜੋਂ ਜਾਣਿਆ ਜਾਵੇਗਾ। ਦਰਅਸਲ, ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੇ ਵੱਖ-ਵੱਖ ਰੂਪਾਂ ਦੇ ਨਾਮਕਰਨ ਦੀ ਇੱਕ ਨਵੀਂ ਪ੍ਰਣਾਲੀ ਦੀ ਘੋਸ਼ਣਾ ਕੀਤੀ ਹੈ, ਜਿਸ ਦੇ ਤਹਿਤ ਵਾਇਰਸ ਦੇ ਵੱਖ-ਵੱਖ ਰੂਪਾਂ ਦੀ ਪਹਿਚਾਣ ਗ੍ਰੀਕ ਭਾਸ਼ਾ ਦੇ ਅੱਖਰਾਂ ਰਾਹੀਂ ਹੋਵੇਗੀ ।