who took miracle medicine dies: ਆਂਧਰਾ ਪ੍ਰਦੇਸ਼ ਦੇ ਨੇਲਲੂਰ ਜ਼ਿਲੇ ਦੇ ਸਰਕਾਰੀ ਹਸਪਤਾਲ ‘ਚ ਕੋਰੋਨਾ ਦੇ ਵਿਰੁੱਧ ਚਮਤਕਾਰੀ ਦਵਾਈ ਖਾਣ ਵਾਲੇ ਰਿਟਾਇਰਡ ਹੈੱਡਮਾਸਟਰ ਦਾ ਦੇਹਾਂਤ ਹੋ ਗਿਆ।ਕੋਟਾ ਮੰਡਲ ਦੇ ਥਿਨੇਲਾਪੁਡੀ ਪਿੰਡ ਦੇ ਰਹਿਣ ਵਾਲੇ ਐੱਨ ਕੋਟੈਯਾ ਨੇ ਇੱਕ ਵਾਇਰਲ ਵੀਡੀਓ ‘ਚ ਚਮਤਕਾਰੀ ਦਵਾਈ ਲੈਣ ਦੇ 10 ਮਿੰਟ ਦੇ ਅੰਦਰ ‘ਆਕਸੀਜਨ ਲੈਵਲ ‘ਚ ਸੁਧਾਰ’ ਦਾ ਦਾਅਵਾ ਕੀਤਾ ਸੀ।ਕ੍ਰਿਸ਼ਣਾਪਟਨਮ ਪਿੰਡ ‘ਚ ਕੋਰੋਨਾ ਨਾਲ ਲੜਨ ਲਈ ਲੋਕਾਂ ਨੂੰ ਇੱਕ ਕਥਿਤ ਤੌਰ ‘ਤੇ ਚਮਤਕਾਰੀ ਆਯੁਰਵੈਦਿਕ ਦਵਾਈ ਦਿੱਤੀ ਜਾ ਰਹੀ ਸੀ।
ਇਸ ਦਵਾਈ ਨੂੰ ਬੀ ਆਨੰਦੀਆ ਈਸ਼ ਨੇ ਤਿਆਰ ਕੀਤਾ ਸੀ।ਬਜ਼ੁਰਗ ਨੇ ਇਹੀ ਦਵਾਈ ਖਾਧੀ ਸੀ ਅਤੇ ਵੀਡੀਓ ‘ਚ ਦਾਅਵਾ ਕੀਤਾ ਸੀ ਉਨਾਂ੍ਹ ਦਾ ਆਕਸੀਜਨ ਲੈਵਲ ਪਹਿਲਾਂ ਨਾਲੋਂ ਬਿਹਤਰ ਹੋ ਰਿਹਾ ਹੈ।ਨੇਲਲੂਰ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਸੁਧਾਕਰ ਰੈੱਡੀ ਨੇ ਕਿਹਾ ਕਿ ਉਹ ਕਈ ਹੋਰ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਸਨ।ਸੋਮਵਾਰ ਸਵੇਰੇ ਉਨਾਂ੍ਹ ਦੀ ਮੌਤ ਹੋ ਗਈ।
ਇਹ ਵੀ ਪੜੋ:ਤੰਬਾਕੂ ਅਤੇ ਸਿਗਰਟ ਪੀਣ ਵਾਲਿਆਂ ਨੂੰ ਕੋਰੋਨਾ ਨਾਲ ਮੌਤ ਦਾ ਖਤਰਾ ਜਿਆਦਾ-ਸਿਹਤ ਮੰਤਰੀ
ਇਹ ਦਵਾਈ ਆਯੁਰਵੈਦਿਕ ਬੀ ਆਨੰਦੀਆ ਵਲੋਂ ਵੰਡੀ ਜਾ ਰਹੀ ਸੀ, ਜੋ ਕਦੇ ਪਿੰਡ ਦੇ ਸਰਪੰਚ ਹੋਇਆ ਕਰਦੇ ਸਨ ਅਤੇ ਬਾਅਦ ‘ਚ ਮੰਡਲ ਪਰਿਸ਼ਦ ਦੇ ਮੈਂਬਰ ਬਣੇ।ਸਿਹਤ ਸੇਵਾ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਆਨੰਦੀਆ ਦੀ ਟੀਮ ਦੇ 5 ‘ਚੋਂ 3 ਮੈਂਬਰਾਂ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਹੈ।ਇਸੇ ਪਿੰਡ ਦੇ 24 ਤੋਂ ਜਿਆਦਾ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਲਈ ਗਏ ਹਨ, ਜਿਨਾਂ੍ਹ ‘ਚ ਕੋਰੋਨਾ ਸੰਕਰਮਣ ਦੇ ਲੱਛਣ ਪਾਏ ਗਏ ਹਨ।ਨਮੂਨੇ ਆਰਟੀ-ਪੀਸੀਆਰ ਟੈਸਟ ਲਈ ਵੀ ਭੇਜੇ ਗਏ ਹਨ।
ਇਹ ਵੀ ਪੜੋ:Patiala ਦੀਆਂ ਸੜਕਾਂ ‘ਤੇ ਕਿੰਨਰਾਂ ਨੇ ਪਾ ‘ਤਾ ਗਾਹ, ਚੜ੍ਹ ਗਏ ਬੱਸਾਂ ਦੇ ਉੱਪਰ,ਗੱਡੀਆਂ ਅੱਗੇ ਲੰਮੇ ਪੈ-ਪੈ ਪਾਇਆ ਭੜਥੂ