ਟੈਕਨਾਲੋਜੀ ਕਦੇ-ਕਦੇ ਲਾਈਫ ਸੇਵਰ ਸਾਬਤ ਹੁੰਦੀ ਹੈ। ਉੱਤਰ ਪ੍ਰਦੇਸ਼ ਵਿਚ 13 ਸਾਲ ਦੀ ਇਕ ਬੱਚੀ ਨੇ ਸਮਝਦਾਰੀ ਦਿਖਾਉਂਦੇ ਹੋਏ ਅਮੇਜਨ ਦੇ ਅਲੈਕਸਾ ਡਿਵਾਈਸ ਦੀ ਮਦਦ ਨਾਲ ਆਪਣੇ ਆਪ ਨੂੰ ਤੇ ਆਪਣੀ ਛੋਟੀ ਭੈਣ ਨੂੰ ਬੰਦਰਾਂ ਦੇ ਅਟੈਕ ਤੋਂ ਬਚਾ ਲਿਆ। ਨਿਕਿਤਾ ਨਾਂ ਦੀ ਇਸ ਲੜਕੀ ਦੇ ਘਰ ਕੁਝ ਮਹਿਮਾਨ ਆਏ ਸਨ ਜਿਸ ਦੀ ਵਜ੍ਹਾ ਨਾਲ ਗਲਤੀ ਨਾਲ ਘਰ ਦਾ ਗੇਟ ਖੁੱਲ੍ਹਾ ਰਹਿ ਗਿਆ। ਇਸ ਦੌਰਾਨ ਕੁਝ ਬੰਦਰ ਘਰ ਵਿਚ ਵੜ ਗਏ ਤੇ ਸਾਮਾਨ ਇਧਰ-ਉਧਰ ਸੁੱਟਣ ਲੱਗੇ। ਬੰਦਰਾਂ ਤੋਂ ਖੁਦ ਨੂੰ ਬਚਾਉਣ ਲਈ ਨਿਕਿਤਾ ਨੇ ਘਰ ‘ਤੇ ਮੌਜੂਦ ਅਮੇਜਨ ਅਲੈਕਸਾ ਡਿਵਾਈਸ ਦਾ ਇਸਤੇਮਾਲ ਕੀਤਾ।
ਨਿਕਿਤਾ ਨੇ ਦੱਸਿਆ ਕਿ ਬੰਦਰ ਰਸੋਈ ਵਿਚ ਵੜੇ ਤੇ ਚੀਜ਼ਾਂ ਇਧਰ-ਉਧਰ ਸੁੱਟਣ ਲੱਗੇ। ਮੈਂ ਤੇ ਮੇਰੀ ਭੈਣ ਦੋਵੇਂ ਡਰ ਗਈਆਂ ਪਰ ਫਿਰ ਮੈਂ ਅਲੈਕਸਾ ਦੇਖਿਆ ਤੇ ਉਸ ਨੂੰ ਕੁੱਤੇ ਦੇ ਭੌਂਕਣ ਦੀ ਆਵਾਜ਼ ਕੱਢਣ ਲਈ ਕਿਹਾ। ਕੁੱਤੇ ਦੀ ਆਵਾਜ਼ ਸੁਣ ਕੇ ਬੰਦਰ ਡਰ ਗਏ ਤੇ ਭੱਜ ਗਏ। ਦੱਸ ਦੇਈਏ ਕਿ ਅਲੈਕਸਾ ਅਮੇਜਨ ਦਾ ਕਲਾਊਡ ਬੇਸਟ ਵਾਈਸ ਅਸਿਸਟੈਂਟ ਹੈ ਜੋ ਸਮਾਰਟ ਸਪੀਕਰਸ ਤੇ ਦੂਜੇ ਅਮੇਜਨ ਪ੍ਰੋਡਕਟਸ ਵਿਚ ਇਸਤੇਮਾਲ ਹੁੰਦਾ ਹੈ।
ਘਟਨਾ ਬਾਰੇ ਜਾਣਨ ਦੇ ਬਾਅਦ ਮਹਿੰਦਰਾ ਗਰੁੱਪ ਦੇ ਚੇਅਰਪਰਸਨ ਆਨੰਦ ਮਹਿੰਦਰਾ ਨੇ ਨਿਕਿਤਾ ਨੂੰ ਪੜ੍ਹਾਈ ਪੂਰੀ ਕਰਨ ਦੇ ਬਾਅਦ ਨੌਕਰੀ ਦਾ ਆਫਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਲਿਖਿਆ ਅੱਜ ਦੇ ਜ਼ਮਾਨੇ ਦਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਅਸੀਂ ਟੈਕਨਾਲੋਜੀ ਦੇ ਗੁਲਾਮ ਬਣਾਂਗੇ ਜਾਂ ਮਾਲਕ। ਇਸ ਛੋਟੀ ਬੱਚੀ ਦੀ ਕਹਾਣੀ ਇਸ ਗੱਲ ਦਾ ਅਹਿਸਾਸ ਦਿਵਾਉਂਦੀ ਹੈ ਕਿ ਟੈਕਨਾਲਜੀ ਹਮੇਸ਼ਾ ਇਨਸਾਨਾਂ ਦੀ ਸੂਝਬੂਝ ਨੂੰ ਵਧਾਉਣ ਵਿਚ ਮਦਦਗਾਰ ਸਾਬਤ ਹੁੰਦੀ ਹੈ।
ਇਹ ਵੀ ਪੜ੍ਹੋ : ਇਨ੍ਹਾਂ ਸੂਬਿਆਂ ਵਿਚ ਇਸ ਹਫਤੇ ਸਿਰਫ 3 ਦਿਨ ਹੀ ਖੁੱਲ੍ਹੇ ਰਹਿਣਗੇ ਬੈਂਕ, ਜਲਦ ਹੀ ਨਿਪਟਾ ਲਓ ਜ਼ਰੂਰੀ ਕੰਮ
ਉਸ ਨੇ ਸਮਝਦਾਰੀ ਦਿਖਾਈ। ਉਸ ਨੇ ਅਜਿਹੀ ਦੁਨੀਆ ਵਿਚ ਲੀਡਰਸ਼ਿਪ ਦੀ ਸਮਰੱਥਾ ਦਿਖਾਈ ਜਿਥੇ ਕੁਝ ਵੀ ਹੋ ਸਕਦਾ ਹੈ। ਪੜ੍ਹਾਈ ਪੂਰੀ ਕਰਨ ਦੇ ਬਾਅਦ ਜੇਕਰ ਉਹ ਕਦੇ ਕਾਰਪੋਰੇਟ ਜਗਤ ਵਿਚ ਕੰਮ ਕਰਨ ਦਾ ਫੈਸਲਾ ਕਰਦੀ ਹੈ ਤਾਂ ਉਮੀਦ ਹੈ ਕਿ ਅਸੀਂ ਉਸ ਨੂੰ ਆਪਣੀ ਕੰਪਨੀ ਜੁਆਇਨ ਕਰਨ ਲਈ ਮਨਾ ਸਕਾਂਗੇ।