ਆਈਟੀ ਹਬ ਬੇਂਗਲੁਰੂ ਆਪਣੇ ਅਜਬ-ਗਜਬ ਕਿੱਸਿਆਂ ਤੋਂ ਦੇਸ਼ ਨੂੰ ਹੈਰਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ। ਹੁਣ ਕੁਝ ਅਜਿਹਾ ਪੀਕ ਬੇਂਗਲੁਰੂ ਮੂਵਮੈਂਟ ਵਾਇਰਲ ਹੋਇਆ ਹੈ ਜਿਸ ਬਾਰੇ ਜਾਣ ਕੇ ਹਰ ਕੋਈ ਦੰਗ ਰਹਿ ਗਿਆ ਹੈ। ਮਹਿਲਾ ਨੇ ਸਸਤੇ ਰੇਟ ‘ਤੇ ਪੁਣੇ ਤੋਂ ਬੇਂਗਲੁਰੂ ਦੀ ਫਲਾਈਟ ਬੁੱਕ ਕੀਤੀ ਪਰ ਉਸ ਦੀਆਂ ਖੁਸ਼ੀਆਂ ‘ਤੇ ਉਦੋਂ ਪਾਣੀ ਫਿਰ ਗਿਆ ਜਦੋਂ ਉਸ ਨੇ ਬੇਂਗਲੁਰੂ ਏਅਰਪੋਰਟ ਤੋਂ ਘਰ ਤੱਕ ਲਈ ਉਬਰ ਕੈਬ ਬੁੱਕ ਕੀਤੀ ਕਿਉਂਕਿ ਕਿਰਾਇਆ ਇੰਨਾ ਜ਼ਿਆਦਾ ਸੀ ਕਿ ਦੇਖ ਕੇ ਹੀ ਮਹਿਲਾ ਦੇ ਹੋਸ਼ ਉਡ ਗਏ।
ਮਨਸਵੀ ਸ਼ਰਮਾ ਨਾਂ ਦੀ ਇਹ ਮਹਿਲਾ ਇੰਨੀ ਹੈਰਾਨ ਹੋਈ ਕਿ ਉਨ੍ਹਾਂ ਨੇ ਪੂਰਾ ਮਾਮਲਾ ਟਵਿੱਟਰ ‘ਤੇ ਸ਼ੇਅਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਣੇ ਤੋਂ ਬੇਂਗਲੁਰੂ ਲਈ ਫਲਾਈਟ ਟਿਕਟ ਦੀ ਕੀਮਤ 3500 ਰੁਪਏ ਸੀ ਪਰ ਉਦੋਂ ਉਹ ਹੈਰਾਨ ਹੋ ਗਈ, ਜਦੋਂ ਉਨ੍ਹਾਂ ਨੇ ਬੇਂਗਲੁਰੂ ਏਅਰਪੋਰਟ ਤੋਂ ਘਰ ਤੱਕ ਉਬਰ ਟੈਕਸੀ ਕਿਰਾਏ ਦੇ ਵਿਚ ਸਿਰਫ ਡੇਢ ਹਜ਼ਾਰ ਦਾ ਫਰਕ ਆਇਆ। ਮਨਸਵੀ ਨੇ ਉਬਰ ਇੰਡੀਆ ਨੂੰ ਟੈਗ ਕਰਕੇ ਕਿਰਾਏ ਦਾ ਸਕ੍ਰੀਨਸ਼ਾਟ ਵੀ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ : ਕਾਂਗਰਸ ਨੇ 17 ਲੋਕ ਸਭਾ ਸੀਟਾਂ ‘ਤੇ ਐਲਾਨੇ ਉਮੀਦਵਾਰ, ਕਟਿਹਾਰ ਤੋਂ ਤਾਰਿਕ ਅਨਵਰ ਲੜਨਗੇ ਚੋਣ
ਮਨਸਵੀ ਨੇ 1 ਅਪ੍ਰੈਲ ਨੂੰ ਟਵੀਟ ਕੀਤਾ ਸੀ ਜਿਸ ਨੂੰ ਹੁਣ ਤੱਕ 9.7 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਜਦੋਂ ਕਿ ਸੈਂਕੜੇ ਯੂਜਰਸ ਨੇ ਕਮੈਂਟ ਕੀਤਾ ਹੈ। ਕਈ ਯੂਜਰਸ ਦਾ ਮੰਨਣਾ ਹੈ ਕਿ ਐਪ ਆਧਾਰਿਤ ਟੈਕਸੀ ਦਾ ਕਿਰਾਇਆ ਗਲਤ ਤਰੀਕੇ ਨਾਲ ਵਧ ਗਿਆ ਹੈ। ਕੁਝ ਯੂਜਰਸ ਦਾ ਕਹਿਣਾ ਹੈ ਕਿ ਹੁਣ ਸਵਿਚ ਕਰਨ ਦਾ ਸਮਾਂ ਆ ਗਿਆ ਹੈ।