woman died after fainted kisan rally punjab: ਪੰਜਾਬ ਦੇ ਸੁਨਾਮ ‘ਚ 21 ਮਾਰਚ ਨੂੰ ਆਯੋਜਿਤ ਕਿਸਾਨ ਰੈਲੀ ‘ਚ ਬੇਹੋਸ਼ ਹੋਈ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ।ਪਿੰਡ ਗੜੂਆਂ ਦੇ ਜੱਗਰ ਸਿੰਘ ਦੀ ਪਤਨੀ ਮਹਿੰਦਰ ਕੌਰ ਐਤਵਾਰ ਨੂੰ ਸਥਾਨਕ ਨਵੀਂ ਅਨਾਜ ਮੰਡੀ ‘ਚ ਹੋਈ ਰੈਲੀ ਦੌਰਾਨ ਚੱਕਰ ਆਉਣ ਕਾਰਨ ਡਿੱਗ ਗਈ ਸੀ।ਉਨਾਂ੍ਹ ਨੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ ਜਿੱਥੋਂ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।ਉੱਥੇ ਉਨ੍ਹਾਂ ਦੀ ਮੌਤ ਹੋ ਗਈ।ਮਹਿੰਦਰ ਕੌਰ ਕਿਸਾਨ ਅੰਦੋਲਨ ‘ਚ ਲਗਾਤਾਰ ਹਿੱਸਾ ਲੈ ਰਹੀ ਸੀ।ਮੰਗਲਵਾਰ ਨੂੰ ਸਿਵਿਲ ਹਸਪਤਾਲ ‘ਚ ਪੋਸਟਮਾਰਟਮ ਦੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲਾ ਸਕੱਤਰ ਦਰਬਾਰਾ ਸਿੰਘ, ਜਸਵੀਰ ਸਿੰਘ, ਅਮਰੀਕ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਿਸਾਨ ਪਰਿਵਾਰਾਂ ‘ਤੇ ਕਹਿਰ ਬਣ ਕੇ ਟੁੱਟ ਰਹੀ ਹੈ।ਕਿਸਾਨਾਂ ਦੀ ਮੌਤ ਲਈ ਸਿੱਧੇ ਤੌਰ ‘ਤੇ ਕੇਂਦਰ ਸਰਕਾਰ ਜ਼ਿੰਮੇਵਾਰੀ ਹੈ।ਪਰ ਕਿਸਾਨ ਅਜਿਹੇ ਗੰਭੀਰ ਹਾਲਾਤਾਂ ਤੋਂ ਘਬਰਾਉਣਾ ਨਹੀਂ ਹੈ।ਇਸ ਸੰਘਰਸ਼ ‘ਚ ਸ਼ਹੀਦ ਹੋਣ ਵਾਲਿਆਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ।ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਹੋ ਰਹੇ ਅੰਦੋਲਨ ‘ਚ ਕਈ ਕਿਸਾਨਾਂ ਦੀ ਜਾਨ ਚਲੀ ਗਈ ਹੈ ਪਰ ਕੇਂਦਰ ਸਰਕਾਰ ਨੀਂਦ ਤੋਂ ਨਹੀਂ ਜਾਗ ਰਹੀ।ਕੇਂਦਰ ਨੂੰ ਨੀਂਦ ਤੋਂ ਜਗਾਉਣ ਲਈ ਕਿਸਾਨ, ਆਉਣ ਵਾਲੇ ਦਿਨਾਂ ‘ਚ ਅੰਦੋਲਨ ਤੇਜ ਕਰਨਗੇ।ਜਾਂਚ ਅਧਿਕਾਰੀ ਏਅੇੱਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ 21 ਮਾਰਚ ਨੂੰ ਮਹਿੰਦਰ ਕੌਰ ਬੇਹੋਸ਼ ਹੋ ਗਈ ਅਤੇ ਪਟਿਆਲਾ ‘ਚ ਉਨ੍ਹਾਂ ਦੀ ਮੌਤ ਹੋ ਗਈ।ਪਰਿਵਾਰਕ ਮੈਂਬਰਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।