Woman dies in road accident: ਹੈਦਰਾਬਾਦ: ਹਸਪਤਾਲ ‘ਚ ਜੇਰੇ ਇਲਾਜ਼ ਇਨਸਾਨ ਦੀ ਮੌਤ ਉਦੋਂ ਹੁੰਦੀ ਹੈ ਜਦੋਂ ਇਲਾਜ਼ ਦੇ ਬਾਅਦ ਵੀ ਉਸ ਦੀ ਸਿਹਤ ਵਿੱਚ ਸੁਧਾਰ ਨਹੀਂ ਹੁੰਦਾ। ਪਰ ਹੈਦਰਾਬਾਦ ਤੋਂ ਇੱਕ ਦਿੱਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 70 ਸਾਲਾ ਮਹਿਲਾ ਆਮ ਜ਼ਿੰਦਗੀ ਜਿਉਣ ਦੀ ਉਮੀਦ ਵਿੱਚ ਟੂਟੀਆਂ ਹੱਡੀਆਂ ਦਾ ਇਲਾਜ ਕਰਵਾ ਕੇ ਘਰ ਵਾਪਿਸ ਆ ਰਹੀ ਸੀ। ਜੋ ਐਂਬੂਲੈਂਸ ਮਹਿਲਾ ਵਲੋਂ ਕਿਰਾਏ ਤੇ ਕੀਤੀ ਗਈ ਸੀ ਵਾਪਿਸ ਆਪਣੇ ਘਰ ਜਾਣ ਦੇ ਲਈ ਉਹ ਰਸਤੇ ਵਿੱਚ ਹੀ ਹਾਦਸਾਗ੍ਰਸਤ ਹੋ ਗਈ ਜਿਸ ਕਾਰਨ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ, ਇਸ ਤੋਂ ਇਲਾਵਾ ਮਹਿਲਾ ਦੇ 45 ਸਾਲਾ ਸੇਵਾਦਾਰ ਅਤੇ 27 ਸਾਲਾ ਐਂਬੂਲੈਂਸ ਡਰਾਈਵਰ ਦੀ ਵੀ ਮੌਤ ਹੋ ਗਈ। ਦਰਅਸਲ ਘਰ ਪਰਤ ਦੇ ਸਮੇਂ ਐਂਬੂਲੈਂਸ ਦੀ ਕਾਰ ਨਾਲ ਟੱਕਰ ਹੋ ਗਈ ਸੀ। ਇਹ ਹਾਦਸਾ ਕਾਰ ਚਾਲਕ ਵਲੋਂ ਇੱਕ ਹੋਰ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਵਾਪਰਿਆਂ ਹੈ। ਦੱਸਿਆ ਜਾਂ ਰਿਹਾ ਹੈ ਕਿ ਓਵਰਟੇਕ ਕਰਦੇ ਸਮੇਂ ਕਾਰ ਦਾ ਸੰਤੁਲਨ ਵਿਗੜ ਗਿਆ ਸੀ ਅਤੇ ਸ਼ੱਕ ਜਤਾਇਆ ਗਿਆ ਹੈ ਕਿ ਕਾਰ ਦਾ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ।
ਇਸ ਹਾਦਸੇ ਵਿੱਚ ਕਾਰ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਮਹੇਸ਼ਵਰਮ ਦੇ ਸਬ ਇੰਸਪੈਕਟਰ ਵੀ ਸ਼੍ਰੀਨਿਵਾਸ ਰੈਡੀ ਨੇ ਦੱਸਿਆ ਕਿ ਕਾਰ ਚਾਲਕ ਨਾਗੇਸ਼ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਦੇ ਅਨੁਸਾਰ, ਨਾਗਰਕਰਨੂਲ ਜ਼ਿਲੇ ਦੇ ਵੈਲੰਡਾ ਮੰਡਲ ਦੇ ਬੋਲਮਪੱਲੀ ਪਿੰਡ ਦੀ ਵਸਨੀਕ ਜੰਗਮਾਮਾ ਨੂੰ ਸ਼ੁੱਕਰਵਾਰ ਨੂੰ ਕੋਠਾਪੇਟ ਦੇ ਸਾਈ ਸੰਜੀਵਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਲਾਜ ਤੋਂ ਬਾਅਦ ਉਸ ਨੂੰ ਸੋਮਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ’ਔਰਤ ਦੇ ਰਿਸ਼ਤੇਦਾਰਾਂ ਨੇ ਘਰ ਪਰਤਣ ਲਈ ਆਨੰਦ ਦੀ ਐਂਬੂਲੈਂਸ ਕਿਰਾਏ ‘ਤੇ ਲਈ ਸੀ। ਜਦੋਂ ਉਹ ਮਹੇਸ਼ਵਰਮ ਪੁਲਿਸ ਸੀਮਾ ਦੇ ਅਧੀਨ ਕੋਠੂਰ ਗੇਟ ਤੇ ਪਹੁੰਚੇ ਤਾਂ ਨਾਗੇਸ਼, ਜੋ ਉਲਟ ਦਿਸ਼ਾ ਵਿੱਚ ਆ ਰਿਹਾ ਸੀ, ਉਸ ਨੇ ਇੱਕ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੰਟਰੋਲ ਗੁਆ ਬੈਠਾ ਅਤੇ ਐਂਬੂਲੈਂਸ ਨਾਲ ਟਕਰਾ ਗਿਆ। ਟਕਰਾ ਤੋਂ ਬਾਅਦ ਦੋਵੇ ਵਾਹਨ ਬੁਰੀ ਤਰਾਂ ਨੁਕਸਾਨੇ ਗਏ ਅਤੇ ਕਾਰ ਚਾਲਕ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਵੀ ਦੇਖੋ : ਬੈਂਸ ਖਿਲਾਫ ਇੱਕਜੁੱਟ ਹੋਏ ਵਿਰੋਧੀ, ਖੋਲ ਦਿੱਤੇ ਕੱਚੇ ਚਿੱਠੇ