Woman Files Complaint: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਇੱਕ ਮਹਿਲਾ ਨੂੰ ਇੱਕ ਅਮਰੀਕੀ ਪੀਜ਼ਾ ਕੰਪਨੀ ਨੇ Veg ਪੀਜ਼ਾ ਦੀ ਬਜਾਏ ਇੱਕ Non-Veg ਪੀਜ਼ਾ ਭੇਜ ਦਿੱਤਾ। ਇਸ ਤੋਂ ਭੜਕੀ ਪੀੜਤ ਨੇ ਅਮਰੀਕੀ ਕੰਪਨੀ ਵਿਰੁੱਧ ਕੰਜ਼ਿਊਮਰ ਫੋਰਮ ਵਿੱਚ ਇਕ ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕਰਦਿਆਂ ਦਾਅਵਾ ਠੋਕਿਆ ਹੈ। ਗਾਜ਼ੀਆਬਾਦ ਦੀ ਦੀਪਾਲੀ ਤਿਆਗੀ ਨੇ 21 ਮਾਰਚ 2019 ਨੂੰ ਆਪਣੇ ਘਰ ਇੱਕ ਅਮਰੀਕੀ ਪੀਜ਼ਾ ਰੈਸਟੋਰੈਂਟ ਤੋਂ ਸ਼ਾਕਾਹਾਰੀ ਪੀਜ਼ਾ ਮੰਗਵਾਇਆ ਸੀ । ਪਰ ਕੰਪਨੀ ਨੇ ਉਨ੍ਹਾਂ ਨੂੰ Non-Veg ਪੀਜ਼ਾ ਭੇਜਿਆ ਸੀ। ਦੀਪਾਲੀ ਨੇ ਇਸ ਬਾਰੇ ਕੰਜ਼ਿਊਮਰ ਫੋਰਮ ਵਿੱਚ ਕੇਸ ਦਾਇਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਰਿਵਾਰਕ ਅਤੇ ਧਾਰਮਿਕ ਮਾਨਤਾਵਾਂ ਤੇ ਆਪਣੀ ਪਸੰਦ ਨਾਲ ਸ਼ਾਕਾਹਾਰੀ ਹੈ।
ਦੀਪਾਲੀ ਨੇ ਦੱਸਿਆ ਕਿ ਉਸ ਨੇ ਇਹ ਪੀਜ਼ਾ ਨੂੰ ਸਾਲ 2019 ਵਿੱਚ ਹੋਲੀ ਦੇ ਦਿਨ ਮੰਗਵਾਇਆ ਸੀ। ਇਸ ਸ਼ੁਭ ਦਿਨ ‘ਤੇ ਕੰਪਨੀ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ Non-Veg ਪੀਜ਼ਾ ਭੇਜਿਆ ਹੈ। ਉਸ ਦਿਨ ਹੋਲੀ ਖੇਡਣ ਤੋਂ ਬਾਅਦ ਉਨ੍ਹਾਂ ਦੇ ਬੱਚੇ ਭੁੱਖੇ ਸਨ, ਇਸ ਲਈ ਅੱਧੇ ਘੰਟੇ ਲੇਟ ਹੋਣ ਤੋਂ ਬਾਅਦ ਵੀ ਸਾਰਿਆਂ ਨੇ ਪੀਜ਼ਾ ਰੱਖ ਲਿਆ, ਪਰ ਜਿਵੇਂ ਹੀ ਪਹਿਲਾ ਕੋਰਤੋੜ ਕੇ ਖਾਧਾ ਤਾਂ ਲੱਗਿਆ ਕਿ ਇਹ Non-Veg ਹੈ। ਉਸ ਵਿੱਚ ਮਸ਼ਰੂਮ ਦੀ ਬਜਾਏ ਮੀਟ ਦੇ ਟੁਕੜੇ ਸਨ।
ਇਸ ਸਬੰਧੀ ਪੀੜਤ ਦੇ ਵਕੀਲ ਫਰਹਤ ਵਾਰਸੀ ਨੇ ਕਿਹਾ ਕਿ ਇਸ ਤੋਂ ਬਾਅਦ ਜਦੋਂ ਉਸ ਦੇ ਮੁਵੱਕਲ ਨੇ ਪੀਜ਼ਾ ਕੰਪਨੀ ਨੂੰ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਤਾਂ ਕੰਪਨੀ ਨੇ ਇਸ ਨੂੰ ਬਹੁਤ ਹਲਕੇ ਢੰਗ ਨਾਲ ਲਿਆ । 26 ਮਾਰਚ 2019 ਨੂੰ ਕੰਪਨੀ ਦੇ ਇੱਕ ਮੈਨੇਜਰ ਨੇ ਉਸਨੂੰ ਬੁਲਾਇਆ ਅਤੇ ਪੂਰੇ ਪਰਿਵਾਰ ਲਈ Veg ਪੀਜ਼ਾ ਮੁਫਤ ਵਿੱਚ ਭੇਜਣ ਦੀ ਪੇਸ਼ਕਸ਼ ਕੀਤੀ। ਇਸ ‘ਤੇ ਪੀੜਤ ਨੇ ਕਿਹਾ ਕਿ ਇਹ ਕੋਈ ਆਮ ਮਾਮਲਾ ਨਹੀਂ ਹੈ, ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਤੋਂ ਬਾਅਦ ਪੀੜਤ ਵੱਲੋਂ ਦਿੱਲੀ ਦੀ ਜ਼ਿਲ੍ਹਾ ਕੰਜ਼ਿਊਮਰ ਫੋਰਮ ਵਿੱਚ ਕੇਸ ਦਰਜ ਕੀਤਾ ਗਿਆ ਹੈ। ਕੰਪਨੀ ਤੋਂ ਜਵਾਬ ਮੰਗਿਆ ਗਿਆ ਹੈ । ਇਸ ਕੇਸ ਦੀ ਅਗਲੀ ਸੁਣਵਾਈ 17 ਮਾਰਚ ਨੂੰ ਹੋਵੇਗੀ।