ਦੁਨੀਆ ਭਰ ਵਿਚ ਜਨਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ। ਅਮਰੀਕੀ ਜਨਗਣਨਾ ਬਿਊਰੋ ਵੱਲੋਂ ਜਾਰੀ ਅੰਕੜਿਆਂ ਮੁਤਾਬਕ 2024 ਦੀ ਇਕ ਜਨਵਰੀ ਦੀ ਅੱਧੀ ਰਾਤ ਨੂੰ ਦੁਨੀਆ ਦੀ ਆਬਾਦੀ 8 ਅਰਬ ਨੂੰ ਪਾਰ ਕਰ ਜਾਵੇਗੀ।
ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਪਿਛਲੇ ਇਕ ਸਾਲ ਵਿਚ ਦੁਨੀਆ ਦੀ ਜਨਸੰਖਿਆ ਵਿਚ 7.5 ਕਰੋੜ ਲੋਕਾਂ ਦਾ ਵਾਧਾ ਹੋਇਆ ਹੈ।ਇਸ ਨਾਲ ਨਵੇਂ ਸਾਲ ਦੇ ਦਿਨ ਯਾਨੀ ਇਕ ਜਨਵਰੀ ਨੂੰ 8 ਅਰਬ ਤੋਂ ਵੱਧ ਹੋ ਜਾਵੇਗੀ। ਪਿਛਲੇ ਸਾਲ ਦੁਨੀਆ ਭਰ ਵਿਚ ਵਿਕਾਸ ਦਰ ਸਿਰਫ ਇਕ ਫੀਸਦੀ ਤੋਂ ਘੱਟ ਸੀ। ਜਨਗਣਨਾ ਮੁਤਾਬਕ 2024 ਦੀ ਸ਼ੁਰੂਆਤ ਵਿਚ ਦੁਨੀਆ ਵਿਚ ਹਰ ਸੈਕੰਡ 4.3 ਜਨਮ ਤੇ ਦੋ ਮੌਤਾਂ ਹੋਣ ਦੀ ਉਮੀਦ ਹੈ। ਪਿਛਲੇ ਇਕ ਸਾਲ ਵਿਚ 75,162,541 ਦਾ ਵਾਧਾ ਹੈ, ਜਿਸ ਨਾਲ ਇਕ ਜਨਵਰੀ 2024 ਨੂੰ ਅਨੁਮਾਨਿਤ ਵਿਸ਼ਵ ਜਨਸੰਖਿਆ 8,019,876.189 ਹੋ ਜਾਵੇਗੀ।
ਘਟਦੀ ਜਨਮ ਦਰ ਤੇ ਨੌਜਵਾਨਾਂ ਦੇ ਛੋਟੇ ਅਨੁਪਾਤ ਵਰਗੇ ਕਾਰਕਾਂ ਕਾਰਨ ਜਨਗਣਨਾ ਬਿਊਰੋ ਦਾ ਅਨੁਮਾਨ ਹੈ ਕਿ 9 ਅਰਬ ਦੀ ਆਬਾਦੀ ਹੋਣ ਨਾਲ 14 ਸਾਲ ਤੋਂ ਵੱਧ ਦਾ ਸਮਾਂ ਲੱਗੇਗਾ।ਇਸ ਤੋਂ ਇਲਾਵਾ 10 ਅਰਬ ਤੱਕ ਪਹੁੰਚਣ ਨਾਲ ਸਾਢੇ 16 ਸਾਲ ਲੱਗਣ ਦਾ ਅਨੁਮਾਨ ਹੈ।ਇਹ ਅਨੁਮਾਨ ਹੌਲੀ ਵਿਕਾਸ ਦਰ ਨੂੰ ਦਰਸਾਉਂਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਨੇ ਜਨਸੰਖਿਆ ਵਾਧੇ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀਕਿ ਦੁਨੀਆ ਦੀ ਜਨਸੰਖਿਆ 8 ਅਰਬ ਹੋ ਗਈ। 2030 ਤੱਕ ਧਰਤੀ ‘ਤੇ 850 ਕਰੋੜ, 2050 ਤੱ 970 ਕਰੋੜ ਤੇ 2100 ਤੱਕ 1040 ਕਰੋੜ ਲੋਕ ਹੋ ਸਕਦੇ ਹਨ। ਮਨੁੱਖ ਦੀ ਔਸਤ ਉਮਰ ਵੀ ਅੱਜ 72.8 ਸਾਲ ਰਹਿ ਚੁੱਕੀ ਹੈ। 1990 ਦੇ ਮੁਕਾਬਲੇ 2019 ਤੱਕ 9 ਸਾਲ ਵਧੀ ਹੈ। 2050 ਤੱਕ ਦੀ ਮਨੁੱਖ ਔਸਤਣ 77.2 ਸਾਲ ਤੱਕ ਜੀਅ ਸਕੇਗਾ।
ਪਿਛਲੇ ਸਾਲ ਆਈ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਦੁਨੀਆ ਦੀ ਆਬਾਦੀ ਨੂੰ 7 ਤੋਂ 8 ਅਰਬ ਤੱਕ ਵਧਣ ਵਿਚ 12 ਸਾਲ ਲੱਗੇ ਹਨ ਜਦੋਂ ਕਿ 2037 ਤੱਕ ਇਹ 9 ਅਰਬ ਤੱਕ ਪਹੁੰਚ ਜਾਵੇਗੀ। ਰਿਪੋਰਟ ਮੁਤਾਬਕ ਵੈਸ਼ਵਿਕ ਜਨਸੰਖਿਆ ਦੀ ਵਾਧਾ ਦਰ ਹੌਲੀ ਹੋ ਰਹੀ ਹੈ। ਕਈ ਦੇਸ਼ਾਂ ਵਿਚ ਜਨਮ ਦਰ ਵਿਚ ਗਿਰਾਵਟ ਆਈ ਹੈ। ਜਨਸੰਖਿਆ 1950 ਦੇ ਬਾਅਦ ਤੋਂ ਸਭ ਤੋਂ ਹੌਲੀ ਦਰ ਤੋਂ ਵੱਧ ਰਹੀ ਹੈ। ਸਾਲ 2020 ਵਿਚ ਇਕ ਫੀਸਦੀ ਤੋਂ ਵੀ ਘੱਟ ਹੋ ਗਈ ਹੈ।
ਇਹ ਵੀ ਪੜ੍ਹੋ : ਅਬੋਹਰ ‘ਚ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਅਪਮਾਨ, ਹੱਥ ‘ਚ ਫੜੀ ਪਿਸਤੌਲ ਹੋਈ ਚੋਰੀ, ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ
2050 ਤੱਕ ਭਾਰਤ, ਪਾਕਿਸਤਾਨ, ਕਾਂਗੋ, ਮਿਸਰ, ਇਥੋਪੀਆ, ਨਾਈਜੀਰੀਆ, ਫਿਲੀਪੀਂਸ ਤੇ ਤਨਜਾਨੀਆ ਵਿਚ ਵਿਸ਼ਵ ਦੀ 50 ਫੀਸਦੀ ਆਬਾਦੀ ਨਿਵਾਸ ਕਰ ਰਹੀ ਹੋਵੇਗੀ। 2010 ਤੋਂ 2021 ਦੌਰਾਨ 1.65 ਕਰੋੜ ਪਾਕਿਸਤਾਨੀਆਂ ਨੇ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿਚ ਪ੍ਰਵਾਸ ਕੀਤਾ ਹੈ।ਇਸ ਦੇ ਬਾਅਦ ਭਾਰਤ ਤੋਂ 35 ਲੱਖ, ਬੰਗਲਾਦੇਸ਼ ਤੋ 29 ਲੱਖ, ਨੇਪਾਲ ਤੋਂ 16 ਲੱਖ ਤੇ ਸ਼੍ਰੀਲੰਕਾ ਤੋਂ 10 ਲੱਖ ਲੋਕ ਦੂਜੇ ਦੇਸ਼ ਚਲੇ ਗਏ।
ਵੀਡੀਓ ਲਈ ਕਲਿੱਕ ਕਰੋ –