Worries bjp and rss sources : ਕੋਰੋਨਾਵਾਇਰਸ ਦੀ ਦੂਸਰੀ ਲਹਿਰ ਨੇ ਲੋਕਾਂ ਵਿੱਚ ਗੁੱਸਾ ਪੈਦਾ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ‘ਤੇ ਇਸ ਦੇ ਪ੍ਰਭਾਵ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਇਸਦੇ ਵਿਚਾਰਧਾਰਕ ਸਰਪ੍ਰਸਤ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਉੱਚ ਪੱਧਰ ਦੇ ਆਗੂਆਂ ਵਿੱਚ ਡੂੰਘੀ ਬੇਚੈਨੀ ਪੈਦਾ ਕਰ ਦਿੱਤੀ ਹੈ।
ਸੂਤਰਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪਰ ਪ੍ਰਧਾਨ ਮੰਤਰੀ ਮੋਦੀ ਦੇ ਸੱਤਾ ਦੇ ਸੱਤ ਸਾਲਾਂ ਦੇ ਕਾਰਜਕਾਲ ਵਿੱਚ ਜਨਤਕ ਧਾਰਨਾ ਅਤੇ ਚੋਣ ਨਤੀਜਿਆਂ ਨੇ ਸ਼ਕਤੀਸ਼ਾਲੀ “ਸੰਘ ਪਰਿਵਾਰ” ਨੂੰ ਇੰਨਾ ਜ਼ਿਆਦਾ ਪਰੇਸ਼ਾਨ ਨਹੀਂ ਕੀਤਾ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਅਤੇ ਆਰਐਸਐਸ ਇਸ ਧਾਰਨਾ ਤੋਂ ਚਿੰਤਤ ਹਨ ਕਿ ਕੋਰੋਨਾ ਨੂੰ ਲੈ ਕੇ ਮਾੜਾ ਪ੍ਰਬੰਧਨ ਹਰ ਵਰਗ ਨੂੰ ਪਰੇਸ਼ਾਨ ਕਰ ਰਿਹਾ ਹੈ, ਜੋ ਪਾਰਟੀ ਦਾ ਕੋਰ ਸਮਰਥਕ ਹੈ। ਮੱਧਵਰਗੀ ਸਭ ਤੋਂ ਵੱਧ ਮਹਾਂਮਾਰੀ ਨਾਲ ਪ੍ਰਭਾਵਿਤ ਹੈ ਅਤੇ ਹੁਣ ਇਹ ਵਾਇਰਸ ਪਿੰਡਾਂ ਦਾ ਰੁੱਖ ਕਰ ਰਿਹਾ ਹੈ ਖਾਸ ਕਰਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੱਧ ਰਿਹਾ ਹੈ।
ਇੱਕ ਆਗੂ ਨੇ ਆਪਣੀ ਇੰਟਰਵਿਊ ਦੌਰਾਨ ਕਿਹਾ, “ਜਦੋਂ ਤੁਸੀਂ ਕਿਸੇ ਨੂੰ ਗੁਆ ਦਿੰਦੇ ਹੋ, ਤਾਂ ਉਸਦਾ ਦੁੱਖ ਅਤੇ ਗੁੱਸਾ ਲੰਬੇ ਸਮੇਂ ਲਈ ਰਹਿੰਦਾ ਹੈ ਅਤੇ ਉਹ ਕਿਸੇ ਵੀ ਰੂਪ ਵਿੱਚ ਸਾਹਮਣੇ ਆ ਸਕਦਾ ਹੈ।” ਉਨ੍ਹਾਂ ਕਿਹਾ ਕਿ ਮਹਾਂਮਾਰੀ ਨੂੰ ਲੈ ਕੇ ਭਾਜਪਾ ‘ਤੇ ਚੋਣਾਂ ਵਿੱਚ ਪੈਣ ਵਾਲੇ ਪ੍ਰਭਾਵ ਬਾਰੇ ਚੋਟੀ ਦੀ ਲੀਡਰਸ਼ਿਪ ਵਿੱਚ ਵੱਡੀ ਚਿੰਤਾ ਹੈ।
ਆਗੂ ਨੇ ਮੰਨਿਆ ਕਿ ਕੋਰੋਨਾ ਸੰਕਟ ਨੇ ਸਿਹਤ ਦੇ ਮਾੜੇ ਢਾਂਚੇ ਅਤੇ ਮਹਾਂਮਾਰੀ ਸੰਬੰਧੀ ਸਰਕਾਰ ਦੀ ਤਿਆਰੀ ਦੀ ਘਾਟ ਦਾ ਪਰਦਾਫਾਸ਼ ਕੀਤਾ ਹੈ।