Yogendra Yadav Says: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਪਹਿਲਾਂ, ਕਿਸਾਨਾਂ ਨੇ ਪੁਲਿਸ ਨਾਲ ਤਕਰਾਰ ਤੋਂ ਬਾਅਦ ਵੱਡੀ ਗਿਣਤੀ ਵਿੱਚ ਦਿੱਲੀ-ਹਰਿਆਣਾ ਦੀ ਸਿੰਘੂ ਸਰਹੱਦ ‘ਤੇ ਡੇਰਾ ਲਾ ਲਿਆ ਸੀ। ਹੁਣ ਸਰਕਾਰ ਪ੍ਰਦਰਸ਼ਨਾਂ ਦੇ ਮੁੱਦੇ ‘ਤੇ ਵੀ ਸਰਗਰਮ ਹੋ ਗਈ ਹੈ, ਸੋਮਵਾਰ ਨੂੰ ਇੱਕ ਵਾਰ ਫਿਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਹਨ। ਜਾਣਕਾਰੀ ਮਿਲੀ ਹੈ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਹਨ। ਇਸ ਤੋਂ ਪਹਿਲਾਂ ਬੀਤੀ ਰਾਤ ਅਮਿਤ ਸ਼ਾਹ-ਰਾਜਨਾਥ ਸਿੰਘ-ਨਰਿੰਦਰ ਸਿੰਘ ਤੋਮਰ ਦੀ ਜੇਪੀ ਨੱਡਾ ਦੇ ਘਰ ਮੀਟਿੰਗ ਹੋਈ ਸੀ। ਜੇ ਸੂਤਰਾਂ ਦੀ ਮੰਨੀਏ ਤਾਂ ਸਰਕਾਰ ਅਜੇ ਵੀ ਆਪਣੇ ਪੁਰਾਣੇ ਸਟੈਂਡ ‘ਤੇ ਅੜੀ ਹੋਈ ਹੈ ਅਤੇ ਜਦਕਿ ਕਿਸਾਨ ਵੀ ਆਪਣੇ ਸਟੈਂਡ ਤੋਂ ਵੀ ਪਿੱਛੇ ਨਹੀਂ ਹਟ ਰਹੇ, ਇਸੇ ਕਾਰਨ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ।
ਇਸ ਪ੍ਰਦਰਸ਼ਨ ਦੇ ਵਿਚਕਾਰ ਅੱਜ ਕਿਸਾਨ ਜਥੇਬੰਦੀਆਂ ਵਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਯੋਗੇਂਦਰ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਦੇ ਵਲੋਂ 5 ਝੂਠ ਬੋਲੇ ਗਏ ਹਨ। ਜਿਨ੍ਹਾਂ ਬਾਰੇ ਬੋਲਦਿਆਂ ਯੋਗੇਂਦਰ ਯਾਦਵ ਨੇ ਕਿਹਾ ਕਿ ਸਰਕਾਰ ਨੇ ਪਹਿਲਾ ਝੂਠ ਬੋਲਿਆ ਸੀ ਕਿ ਇਨ੍ਹਾਂ ਬਿੱਲਾਂ ਦਾ ਵਿਰੋਧ ਕਿਸਾਨ ਨਹੀਂ ਵਿਚੋਲੀਏ ਕਰ ਰਹੇ ਨੇ, ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੀਡੀਆ ਖੁਦ ਦੇਖੇ ਟ੍ਰਾਲੀਆਂ ਵਿੱਚ ਜਾਂ ਕੇ ਦੇਖੇ ਕੇ ਟ੍ਰਾਲੀਆਂ ਵਿੱਚ ਵਿਚੋਲੀਏ ਬੈਠੇ ਨੇ, ਆੜ੍ਹਤੀਏ ਬੈਠੇ ਨੇ ਜਾਂ ਫਿਰ ਕਿਸਾਨ ਬੈਠੇ ਹਨ। ਦੂਜਾ ਝੂਠ ਇਹ ਸੀ ਕਿ ਕਿਸਾਨਾਂ ਨੂੰ ਵਰਗਲਾਇਆ ਜਾ ਰਿਹਾ ਹੈ, ਪਰ ਕੀ ਕਿਸਾਨ ਦੁੱਧ ਪੀਂਦੇ ਬੱਚੇ ਹਨ ਜਿਹਨਾਂ ਨੂੰ ਵਰਗਲਾਇਆ ਜਾ ਸਕਦਾ ਹੈ? ਉਨ੍ਹਾਂ ਕਿਹਾ ਕੇ ਪੰਜਾਬ ਦੇ ਬੱਚ-ਬੱਚੇ ਨੂੰ ਵੀ ਸਚਾਈ ਪਤਾ ਹੈ। ਤੁਹਾਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ, ਉਨ੍ਹਾਂ ਦੇ ਬਾਰੇ ਸੋਚਣਾ ਪਏਗਾ।
ਤੀਜਾ ਝੂਠ ਇਹ ਸੀ ਕਿ ਸਰਕਾਰ ਨੇ ਕਿਹਾ ਸੀ ਕਿ ਇਹ ਸਿਰਫ ਪੰਜਾਬ ਦਾ ਅੰਦੋਲਨ ਹੈ ਹੋਰ ਕਿਸੇ ਵੀ ਸਟੇਟ ਦਾ ਕਿਸਾਨ ਸ਼ਾਮਿਲ ਨਹੀਂ ਹੈ- ਬਲਕਿ ਸਚਾਈ ਤਾਂ ਇਹ ਹੈ ਕਿ ਪੰਜਾਬ ਨੇ ਇਸ ਅੰਦੋਲਨ ਵਿੱਚ ਲੀਡ ਕੀਤਾ ਹੈ, ਮੇਧਾ ਪਾਟਕਰ, ਪ੍ਰਤਿਭਾ ਸ਼ਿਦੇ, ਗੁਰਨਾਮ ਸਿੰਘ, ਕੱਕਾ ਜੀ ਐਮ.ਪੀ ਵਰਗੇ ਕਿਸਾਨਾਂ ਆਗੂ ਇਸ ਵਿੱਚ ਸ਼ਾਮਿਲ ਹਨ। ਚੌਥਾ ਝੂਠ ਸੀ ਕਿ ਅੰਦੋਲਨ ਦੀ ਕੋਈ ਲੀਡਰਸ਼ਿਪ ਹੀ ਨਹੀਂ ਹੈ, ਪਰ ਕਿਸਾਨਾਂ ਦੀਆਂ 30 ਜਥੇਬੰਦੀਆਂ ਸ਼ਾਮਿਲ ਨੇ, ਜੋ ਹਰ ਰੋਜ਼ ਮੀਟਿੰਗਾਂ ਕਰਦੇ ਹਨ ਅਤੇ ਕੌਮੀ ਪੱਧਰ ਤੇ ਵੀ ਸੰਯੁਕਤ ਕਿਸਾਨ ਮੋਰਚਾ ਅੰਦੋਲਨ ਨਾਲ ਚਲਾ ਰਹੇ ਹਨ। ਬਲਕਿ ਪੂਰੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਜੋ ਇੱਕ ਵਧੀਆ ਲੀਡਰਸ਼ਿਪ ਦੀ ਉਦਾਹਰਣ ਹੈ। ਸਰਕਾਰ ਨੇ ਪੰਜਵਾਂ ਝੂਠ ਬੋਲਿਆ ਸੀ ਕਿ ਇਹ ਅੰਦੋਲਨ ਸਿਆਸੀ ਵਿਰੋਧੀ ਪਾਰਟੀਆਂ ਨੇ ਚਲਾਇਆ ਹੈ, ਜਦਕਿ ਸੱਚ ਇਹ ਹੈ ਕਿ ਪੰਜਾਬ ਦੀਆਂ ਇਹਨਾਂ ਜਥੇਬੰਦੀਆਂ ਨੇ ਕੈਪਟਨ ਦੇ ਘਰ ਦੇ ਬਾਹਰ ਮੋਰਚਾ ਲਾ ਕੇ ਕੈਪਟਨ ਨੂੰ ਚੈਲੇਂਜ ਕੀਤਾ ਸੀ, ਅਤੇ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਜੋ ਅੱਜ ਮੋਦੀ ਸਰਕਾਰ ਨੂੰ ਚੈਲੇਂਜ ਕਰ ਰਹੀਆਂ ਹਨ।
ਇਹ ਵੀ ਦੇਖੋ : ਦਿੱਲੀ ਤੋਂ ਕਿਸਾਨ ਜਥੇਬੰਦੀਆਂ ਦੀ ਪ੍ਰੈਸ ਕਾਨਫਰੰਸ ਲਾਈਵ