Yogi adityanath receives death threats : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਇੱਕ ਵਾਰ ਫਿਰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ਭਰੇ ਸੰਦੇਸ਼ ਨੂੰ ਭੇਜਣ ਵਾਲੇ ਨੇ ਲਿਖਿਆ, “24 ਘੰਟਿਆਂ ਦੇ ਅੰਦਰ ਮਾਰਾਂਗੇ, ਲੱਭ ਸਕਦੇ ਹੋ ਤਾਂ ਲੱਭ ਲਾਓ। AK 47 ਨਾਲ 24 ਘੰਟਿਆਂ ਵਿੱਚ ਮਾਰ ਦੇਵਾਂਗਾ।” ਸੁਸ਼ਾਂਤ ਗੋਲਫ ਸਿਟੀ ਥਾਣੇ ਵਿੱਚ ਇਸ ਸਬੰਧੀ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਬਾਲੀਆ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਉਹ ਦਿਮਾਗੀ ਤੌਰ ‘ਤੇ ਸਹੀ ਨਹੀਂ ਹੈ। ਪੜਤਾਲ ਜਾਰੀ ਹੈ। ਇਹ ਧਮਕੀ ਮੈਸਜ਼ ਰਾਹੀਂ ਦਿੱਤੀ ਗਈ ਹੈ।
ਇਸ ਨੂੰ ਯੂਪੀ 112 ਕੰਟਰੋਲ ਰੂਮ ਦੇ ਵਟਸਐਪ ਨੰਬਰ ‘ਤੇ ਭੇਜਿਆ ਗਿਆ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ 112 ਵਿੱਚ ਤਾਇਨਾਤ ਆਪ੍ਰੇਸ਼ਨ ਕਮਾਂਡਰ ਸਹੇਂਦਰ ਯਾਦਵ ਨੇ ਸੁਸ਼ਾਂਤ ਗੋਲਫ ਸਿਟੀ ਥਾਣੇ ਵਿੱਚ ਇੱਕ ਰਿਪੋਰਟ ਦਰਜ ਕਰਵਾਈ ਹੈ। ਡੀਸੀਪੀ ਸਾਊਥ ਰਵੀ ਕੁਮਾਰ ਦੇ ਅਨੁਸਾਰ ਜਾਂਚ ਵਿੱਚ ਇਹ ਪਾਇਆ ਗਿਆ ਕਿ ਇਹ ਧਮਕੀ ਦੇਣ ਵਾਲਾ ਕਿਸੇ ਹੋਰ ਸ਼ਹਿਰ ਤੋਂ ਹੈ। ਸੰਦੇਸ਼ ਭੇਜਣ ਵਾਲੇ ਮੋਬਾਈਲ ਨੰਬਰ ਬਾਰੇ ਵੀ ਪੂਰੀ ਜਾਣਕਾਰੀ ਪ੍ਰਾਪਤ ਕਰ ਲਈ ਗਈ ਹੈ। ਇਸ ਤੋਂ ਪਹਿਲਾ ਵੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ 21 ਮਈ 2020 ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ। ਇਹ ਪਹਿਲਾ ਮਾਮਲਾ ਸੀ। ਇਸ ਤੋਂ ਬਾਅਦ ਦੂਜੀ ਵਾਰ 23 ਨਵੰਬਰ 2020 ਨੂੰ ਧਮਕੀ ਦਿੱਤੀ ਗਈ ਸੀ।