yogi govt takes big decision film sholay scene: ਅਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਮੁਲਾਜਮਾਂ ਵਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਜਾਂ ਤਾਂ ਧਰਨੇ ਲਗਾਏ ਜਾਂਦੇ ਹਨ ਕਈ ਥਾਂਈ ਪੁਤਲੇ ਫੂਕੇ ਜਾਂਦੇ ਹਨ ਜਾਂ ਫਿਰ ਪਾਣੀ ਦੀ ਟੈਂਕੀ ‘ਤੇ ਚੜ ਕੇ ਆਤਮਹੱਤਿਆ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ।ਅਜਿਹੇ ਖਤਰਿਆਂ ਨੂੰ ਰੋਕਣ ਲਈ ਯੂ.ਪੀ ਦੇ ਮੁੱਖ ਮੰਤਰੀ ਆਦਿੱਤਿਆਨਾਥ ਸਰਕਾਰ ਨੇ ਹੁਣ ਟੈਂਕੀ ਦੀਆਂ ਪੌੜੀਆਂ ‘ਤੇ ਤਾਲਾ ਲਗਾਉਣ ਅਤੇ ਉਹ ਵਰਤੋਂ ਯੋਗ ਨਾ ਹੋਣ ‘ਤੇ ਪੌੜੀਆਂ ਨੂੰ
ਉਥੋਂ ਹਟਾਉਣ ਦਾ ਫੈਸਲਾ ਕੀਤਾ ਹੈ।ਇਹ ਫੈਸਲਾ ਇਸੇ ਹਫਤੇ ਇੱਕ ਵਕੀਲ ਅਤੇ ਉਸਦੇ ਪਰਿਵਾਰ ਵਲੋਂ ਪ੍ਰਯਾਗਰਾਜ ‘ਚ ਇੱਕ ਪਾਣੀ ਦੀ ਟੈਂਕੀ ‘ਤੇ ਚੜਣ ਤੋਂ ਬਾਅਦ ਆਇਆ ਹੈ।ਇਹ ਪਰਿਵਾਰ 60 ਘੰਟਿਆਂ ਤੱਕ ਟੈਂਕੀ ‘ਤੇ ਚੜਿਆ ਰਿਹਾ ਸੀ।ਵਕੀਲ ਵਿਜੇ ਪ੍ਰਤਾਪ ਆਪਣੀ ਪਤਨੀ, ਬੇਟੇ, ਬੇਟੀ ਅਤੇ ਦੋ ਰਿਸ਼ਤੇਦਾਰਾਂ ਦੇ ਨਾਲ ਬੇਲੀ ਇਲਾਕੇ ‘ਚ ਇੱਕ ਪਾਣੀ ਦੀ ਟੈਂਕੀ ‘ਤੇ ਚੜ ਗਏ ਅਤੇ ਮੰਗ ਕੀਤੀ ਕਿ ਉਨ੍ਹਾਂ ‘ਤੇ ਲਗਾਏ ਗਏ ਝੂਠੇ ਦੋਸ਼ਾਂ ਦੀ ਸੀਬੀਆਈ ਜਾਂਚ ਹੋਵੇ।ਨਾਲ ਹੀ ਇਹ ਧਮਕੀ ਵੀ ਦਿੱਤੀ ਕਿ ਜੇਕਰ ਉਸਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦੇਵੇਗਾ।ਜਿਸ ਨੂੰ ਧਿਆਨ ‘ਚ ਰੱਖਦਿਆਂ ਯੋਗੀ ਸਰਕਾਰ ਵਲੋਂ ਇਹ ਫੈਸਲਾ ਲਿਆ ਗਿਆ ਹੈ।