yogi govt to celebrate national farmers day: ਨਵੇਂ ਖੇਤੀ ਕਾਨੂੰਨਾਂ ‘ਤੇ ਮਚੇ ਘਮਾਸਾਨ ਦੌਰਾਨ ਇਸ ਵਾਰ ਸੂਬਾ ਸਰਕਾਰ ਕਿਸਾਨਾਂ ਦੇ ਮਸੀਹੇ ਦੇ ਰੂਪ ‘ਚ ਮਸ਼ਹੂਰ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਣ ਸਿੰਘ ਦੀ ਜਯੰਤੀ ਨੂੰ ਵੱਡੇ ਤਰੀਕੇ ਨਾਲ ਮਨਾਉਣ ਜਾ ਰਹੀ ਹੈ।ਇਸ ਵਾਰ ਪੂਰੇ ਸੂਬੇ ‘ਚ ਇਸ ਕਿਸਾਨ ਸਨਮਾਨ ਦਿਵਸ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਬਕਾਇਦਾ ਆਦੇਸ਼ ਜਾਰੀ ਕੀਤੇ ਗਏ ਹਨ।ਨਾਲ ਹੀ ਚੌਧਰੀ ਚਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਹੀ ਪ੍ਰਦੇਸ਼ ‘ਚ ਉੱਨਤ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੁੱਖ ਮੰਤਰੀ ਲੋਕ ਭਵਨ ‘ਚ ਸਨਮਾਨਿਤ ਵੀ ਕਰਨਗੇ।ਕਿਸਾਨ ਅੰਦੋਲਨ ਦੌਰਾਨ ਯੋਗੀ ਸਰਕਾਰ ਨੇ ਆਪਣਾ ਸਾਰਾ ਧਿਆਨ ਕਿਸਾਨਾਂ ‘ਤੇ ਹੀ ਕੇਂਦਰਿਤ ਰੱਖਿਆ ਹੈ।ਥਾਂ-ਥਾਂ ਕਿਸਾਨ ਸੰਮੇਲਨ ਕੀਤੇ ਜਾ ਰਹੇ ਹਨ ਤਾਂ ਦੂਜੇ ਪਾਸੇ ਕਿਸਾਨਾਂ ਦੇ ਮਸੀਹਾ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਜਯੰਤੀ 23 ਦਸੰਬਰ ਤੋਂ
ਲੈ ਕੇ 25 ਦਸੰਬਰ ਅਟਲ ਜੀ ਦੀ ਜਯੰਤੀ ਤੱਕ ਸਰਕਾਰ ਖੇਤੀ ਅਤੇ ਕਿਸਾਨਾਂ ਨਾਲ ਜੁੜੇ ਪ੍ਰੋਗਰਾਮ ਕਰਨ ਜਾ ਰਹੀ ਹੈ।23 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਜਯੰਤੀ ‘ਤੇ ਇਸ ਵਾਰ ਵੱਡੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਨਾਲ ਸੂਬੇ ‘ਚ ਸਭ ਤੋਂ ਪਹਿਲੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਵਿਧਾਨ ਸਭਾ ਪਹੁੰਚ ਕੇ ਚੌਧਰੀ ਚਰਨ ਸਿੰਘ ਦੀ ਮੂਰਤੀ ‘ਤੇ ਫੁੱਲ ਅਰਪਣ ਕਰਨਗੇ।ਫਿਰ ਉਸ ਤੋਂ ਬਾਅਦ ਲੋਕਭਵਨ ‘ਚ ਕਿਸਾਨ ਸਨਮਾਨ ਦਿਵਸ ਦੇ ਮੌੌਕੇ ‘ਤੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇੰਨਾ ਹੀ ਨਹੀਂ ਸਗੋਂ ਸੂਬੇ ਦੇ ਮੁੱਖ ਸਕੱਤਰ ਨੇ ਸਾਰੇ ਕਮਿਸ਼ਨਰਾਂ ਅਤੇ ਡੀਐੱਮ ਨੂੰ ਜ਼ਿਲੇ ‘ਚ ਵੀ ਕਿਸਾਨ ਸਨਮਾਨ ਦਿਵਸ ਨੂੰ ਵੱਡੇ ਪੱਧਰ ‘ਤੇ ਮਨਾਉਣ ਨੂੰ ਕਿਹਾ ਗਿਆ ਹੈ।ਇਸ ਦੇ ਨਾਲ ਹੀ ਦੋ ਸ਼੍ਰੇਣੀਆਂ ‘ਚ ਵੰਡ ਕੇ 24 ਕਿਸਾਨਾਂ ਨੂੰ ਪੁਰਸਕਾਰ ਦਿੱਤਾ ਜਾਵੇਗਾ।ਪਰ ਇਸ ਵਾਰ ਆਰਗੇਨਿਕ ਜਾਂ ਫਿਰ ਕਹੋ ਕਿ ਕੁਦਰਤੀ ਖੇਤੀ ਦੀ ਇੱਕ ਵੱਖਰੀ ਸ਼੍ਰੇਣੀ ਨੂੰ ਇਸ ‘ਚ ਸ਼ਾਮਲ ਕੀਤਾ ਗਿਆ ਹੈ।ਜਿਸ ਨਾਲ ਪ੍ਰਦੇਸ਼ ‘ਚ ਆਰਗੇਨਿਕ ਖੇਤੀ ‘ਚ ਨਵੇਂ ਢੰਗ ਸ਼ਾਮਲ ਕੀਤੇ ਗਏ ਕਿਸਾਨਾਂ ਨੂੰ ਵੀ ਇੱਕ ਲੱਖ, 75 ਹਜ਼ਾਰ ਅਤੇ 50 ਹਜ਼ਾਰ ਦੇ ਪੁਰਸਕਾਰ ਨਾਲ ਨਵਾਜ਼ਿਆ ਜਾਵੇਗਾ।
ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਸਟੇਜ ਤੋਂ ਕਿਸਾਨੀ ਸੰਘਰਸ਼ ‘ਚ ਭਰਿਆ ਜੋਸ਼,ਦਿੱਲੀ ਜਿੱਤੇ ਬਿਨ੍ਹਾਂ ਨੀਂ ਮੁੜਦੇ!