young age, ‘Rishikesh’ drank cup martyrdom: ਜੰਮੂ-ਕਸ਼ਮੀਰ ‘ਚ ਐੱਲ.ਓ.ਸੀ. ‘ਤੇ ਪਾਕਿਸਤਾਨੀ ਫੌਜ ਨਾਲ ਮੁੱਠਭੇੜ ਦੌਰਾਨ ਸ਼ਹੀਦ ਹੋਏ ਜਵਾਨ ਰਿਸ਼ੀਕੇਸ਼ ਜੋਂਧਲੇ ਦਾ ਮਹਾਰਾਸ਼ਟਰ ਦੇ ਕੋਲਹਾਪੁਰ ਸਥਿਤ ਪਿੰਡ ‘ਚ ਉਨ੍ਹਾਂ ਦਾ ਪੂਰੇ ਰੀਤੀ-ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।ਇਸ ਦੌਰਾਨ ਪਿੰਡ ਦੇ ਸੈਂਕੜੇ ਲੋਕਾਂ ਨੇ ਉਨ੍ਹਾਂ ਦੇ ਸਨਮਾਨ ‘ਚ ਨਾਅਰੇ ਲਾਏ ਅਤੇ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ‘ਚ ਐੱਲ.ਓ.ਸੀ ਤੋਂ ਪਾਰ ਪਾਕਿਸਤਾਨੀ ਫੌਜ ਦੀ ਗੋਲੀਬਾਰੀ ‘ਚ ਸ਼ਹੀਦ ਹੋਏ ਜਵਾਨ ਰਿਸ਼ੀਕੇਸ਼
ਦੀ ਮਰਹੂਮ ਦੇਹ ਨੂੰ ਐਤਵਾਰ ਰਾਤ ਭਾਰਤੀ ਹਵਾਈ ਫੌਜ ਦੇ ਜਹਾਜ਼ ਤੋਂ ਪੁਣੇ ਲਿਆਂਦਾ ਗਿਆ।ਇਸ ਬਹਾਦਰ ਜਵਾਨ ਦੀ ਉਮਰ ਮਹਿਜ 20 ਸਾਲ ਦੀ ਸੀ।ਇਸ ਤੋਂ ਬਾਅਦ ਉਨ੍ਹਾਂ ਦੇ ਮਰਹੂਮ ਸਰੀਰ ਨੂੰ ਸੜਕ ਮਾਰਗ ਰਾਹੀਂ ਕੋਲਹਾਪੁਰ ਜ਼ਿਲੇ ਦੀ ਤਹਿਸੀਲ ਅਜ਼ਰਾ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਬਾਹਿਰੇਵਾੜੀ ਲਿਆਂਦਾ ਗਿਆ।ਇਸ ਜਵਾਨ ਦੇ ਪਰਿਵਾਰ ‘ਚ ਉਨ੍ਹਾਂ ਦੇ ਮਾਤਾ-ਪਿਤਾ ਅਤੇ ਭੈਣ ਹਨ।ਜੋਂਧਲੇ ਦੇ ਅੰਤਿਮ ਸੰਸਕਾਰ ‘ਚ ਸੋਮਵਾਰ ਨੂੰ ਸੈਂਕੜੇ ਲੋਕ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਪਹੁੰਚੇ।ਇਸ ਦੌਰਾਨ ਭਾਵੁਕ ਪਿੰਡ ਵਾਸੀਆਂ ਨੇ ‘ ਭਾਰਤ ਮਾਤਾ …’ ਅਤੇ ‘ਰਿਸ਼ੀਕੇਸ਼ ਅਮਰ ਰਹੇ ਦੇ ਨਾਅਰੇ ਲਾ ਕੇ ਸ਼ਰਧਾਂਜਲੀ ਦਿੱਤੀ।
ਇਸ ਜਵਾਨ ਦਾ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।ਜੋਂਧਲੇ ਦਸੰਬਰ 2018 ‘ਚ ਭਾਰਤੀ ਫੌਜ ‘ਚ ਭਰਤੀ ਹੋਏ ਸਨ, ਉਨ੍ਹਾਂ ਬੇਲਗਾਮ ‘ਚ ਆਪਣੀ ਟ੍ਰੇਨਿੰਗ ਪੂਰੀ ਕੀਤੀ।ਸ਼ਹੀਦ ਦੇ ਪਿਤਾ ਰਾਮਚੰਦਰ ਜੋਂਧਲੇ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਤਾਲਾਬੰਦੀ ਤੋਂ ਪਹਿਲਾਂ ਛੁੱਟੀ ਲੈ ਕੇ ਘਰ ਆਇਆ ਸੀ।ਰਿਸ਼ੀਕੇਸ਼ ਇਕ ਅਪ੍ਰੈਲ ਤੱਕ ਛੁੱਟੀ ‘ਤੇ ਸਨ।ਪਰ ਤਾਲਾਬੰਦੀ ਲੱਗਣ ਤੋਂ ਪਹਿਲਾਂ ਛੁੱਟੀ ‘ਤੇ ਘਰ ਆਇਆ ਸੀ।ਰਿਸ਼ੀਕੇਸ਼ ਨੇ ਬੁੱਧਵਾਰ ਨੂੰ ਆਪਣੀ ਮਾਂ ਨਾਲ ਫੋਨ ‘ਤੇ ਗੱਲ ਕੀਤੀ ਸੀ।ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ‘ਚ ਪਾਕਿਸਤਾਨੀ ਫੌਜੀਆਂ ਦੀ ਗੋਲੀਬਾਰੀ ‘ਚ ਸ਼ਹੀਦ ਹੋਣ ਵਾਲੇ ਫੌਜ ਦੇ 4 ਜਵਾਨਾਂ ‘ਚ ਜੋਂਧਲੇ ਵੀ ਸ਼ਾਮਲ ਸਨ।ਇਸ ਬਹਾਦਰ ਦੇ ਅੰਤਿਮ-ਸੰਸਕਾਰ ਵੇਲੇ ਉੱਥੇ ਮੌਜੂਦ ਹਰ ਇਕ ਇਨਸਾਨ ਦੀ ਅੱਖ ਨਮ ਸੀ।
ਇਹ ਵੀ ਦੇਖੋ:ਲੜਾਈ ਹਾਰਿਆ ਤਾਂ ਬੇਦਰਦਾਂ ਨੇ ਤੜਫਦਾ ਸੁੱਟਿਆ ਸੜਕ ‘ਤੇ ਵੇਖੋ ਕਿਵੇਂ ਮਰਦੇ ਨੂੰ ਬਚਾਕੇ ਇਹਨਾਂ ਨੇ ਸੁਧਾਰੀ ਜੂਨ !