young man detonated sutli bomb mouth amidst: ਗੁਜਰਾਤ ‘ਚ ਸੂਰਤ ਸ਼ਹਿਰ ਦੇ ਪਾਂਡੇਸਰਾ ਇਲਾਕੇ ‘ਚ ਰਹਿਣ ਵਾਲੇ ਇੱਕ ਨੌਜਵਾਨ ਨੇ ਆਪਣੇ ਹੱਥੀਂ ਆਪ ਹੀ ਮੁਸੀਬਤ ਮੁੱਲ ਲੈ ਲਈ।ਨੌਜਵਾਨ ਨੇ ਦੋਸਤਾਂ ਦੇ ਕਹਿਣ ‘ਤੇ ਸੁਤਲੀ ਬੰਬ ਮੂੰਹ ‘ਚ ਰੱਖ ਕੇ ਚਲਾਉਣ ਦੀ ਕੋਸ਼ਿਸ਼ ਕੀਤੀ,ਜਿਸ ਨਾਲ ਪੂਰਾ ਮੂੰਹ ਸੜ ਗਿਆ ਅਤੇ ਉਸ ਨੂੰ ਤੁਰੰਤ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।ਨੌਜਵਾਨ ਦੇ ਕਈ ਦੰਦ ਵੀ ਟੁੱਟ ਗਏ ਹਨ ਅਤੇ ਚਿਹਰਾ ਵੀ ਬੁਰੀ ਤਰ੍ਹਾਂ ਸੜ ਗਿਆ ਹੈ।ਨੌਜਵਾਨ ਰਾਤ ਨੂੰ ਕਰੀਬ 10 ਵਜੇ ਡੀਜੇ ‘ਤੇ ਨੱਚਦੇ-ਗਾਉਂਦੇ ਮਸਤੀ ਕਰ ਰਹੇ ਸੀ।ਮਨੋਰੰਜਨ ਕਰਨ ਦੇ ਚਾਅ ‘ਚ ਲਾਪਰਵਾਹੀ ਨਾਲ ਪਟਾਕੇ ਚਲਾ ਰਹੇ ਸਨ।ਇਸ ਦੌਰਾਨ ਕੁਝ ਦੋਸਤਾਂ ਨੇ ਪਿੰਟੂ ਯਾਦਵ (28) ਨੂੰ ਮੂੰਹ

ਨਾਲ ਸੁਤਲੀ ਬੰਬ ਚਲਾਉਣ ਦੀ ਗੱਲ ਕਹੀ।ਪਿੰਟੂ ਇੰਨੇ ਜੋਸ਼ ‘ਚ ਸੀ ਕਿ ਉਸਨੇ ਦੰਦਾਂ ਨਾਲ ਸੁਤਲੀ ਬੰਬ ਦਬਾ ਦਿੱਤਾ ਅਤੇ ਉਸ ‘ਚ ਮਾਚਿਸ ਨਾਲ ਅੱਗ ਲਗਾ ਦਿੱਤੀ।ਹਾਲਾਂਕਿ, ਹੇਠਾਂ ਡਿੱਗਣ ਤੋਂ ਪਹਿਲਾਂ ਹੀ ਬੰਬ ਫੱਟ ਗਿਆ ਅਤੇ ਪਿੰਟੂ ਚਿਲਾਉਂਦਾ ਹੋਇਆ ਜ਼ਮੀਨ ‘ਤੇ ਡਿੱਗ ਪਿਆ।ਦੂਜੇ ਦੋਸਤਾਂ ਵਲੋਂ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ।ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ ਉਸਦੀ ਜਾਨ ਬਚਾ ਲਈ ਗਈ।ਹਾਲਾਂਕਿ, ਬੰਬ ਮੂੰਹ ‘ਚ ਚੱਲਣ ਅਤੇ ਜਬਾੜਿਆਂ ਨੂੰ ਕਾਫੀ ਨੁਕਸਾਨ ਪਹੁੰਚਿਆ।ਅਜੇ ਮੂੰਹ ‘ਚ ਸੋਜ ਦੇ ਚਲਦਿਆਂ ਡਾਕਟਰਾਂ ਵਲੋਂ ਮੂੰਹ ਦੇ ਅੰਦਰ ਦੀ ਸਥਿਤੀ ਦਾ ਪਤਾ ਨਹੀਂ ਲੱਗ ਸਕਿਆ ਹੈ।ਡਾਕਟਰਾਂ ਦਾ ਕਹਿਣਾ ਹੈ ਕਿ ਮੂੰਹ ‘ਚ ਮਲਟੀ ਫ੍ਰੈਕਚਰ ਹੋਏ ਹਨ , ਡਾਕਟਰਾਂ ਦਾ ਕਹਿਣਾ ਹੈ ਕਿ ਜਿੰਨਾ ਦਾ ਇਲਾਜ ਲੰਬਾ ਚੱਲ ਸਕਦਾ ਹੈ।
ਇਹ ਵੀ ਪੜੋ:ਦੀਵਾਲੀ ਮੌਕੇ ਮੰਦਭਾਗੀ ਖਬਰ: 24 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ






















