zomato deliveryboy gift: ਬਾਲੀਵੁਡ ਅਭਿਨੇਤਾ ਸੋਨੂੰ ਸੂਦ ਨੇ ਪਿਛਲੇ ਕੁਝ ਮਹੀਨਿਆਂ ‘ਚ ਕਈ ਲੋਕਾਂ ਦੀ ਮੱਦਦ ਕੀਤੀ ਹੈ ਪਰ ਜਾਹਿਰ ਹੈ ਕਿ ਉਹ ਹਰ ਥਾਂ ਤਾਂ ਨਹੀਂ ਹੋ ਸਕਦੇ ਹਨ ਤਾਂ ਇਸ ਵਾਰ ਉਨ੍ਹਾਂ ਦੀ ਕਮੀ ਹੈਦਰਾਬਾਦ ‘ਚ ਰਹਿਣ ਵਾਲੇ ਸਖਸ਼ ਨੇ ਪੂਰੀ ਕੀਤੀ ਹੈ।ਇਸ ਸ਼ਖਸ਼ ਨੇ ਜੋਮੈਟੋ ਦੇ ਡਿਲੀਵਰੀ ਬੁਆਏ ਨੂੰ ਸੁਪਰਫਾਸਟ ਡਿਲੀਵਰੀ ਲਈ ਨਾਯਾਬ ਤੋਹਫਾ ਦਿੱਤਾ।ਦਰਅਸਲ, ਹੈਦਰਾਬਾਦ ਦੇ ਕੋਟੀ ਖੇਤਰ ‘ਚ ਰਹਿਣ ਵਾਲੇ ਰਾਬਿਨ ਮੁਕੇਸ਼ ਆਈਟੀ ਸੈਕਟਰ ‘ਚ ਕੰਮ ਕਰਦੇ ਹਨ ਅਤੇ ਫਿਲਹਾਲ ਵਰਕ ਫ੍ਰਾਮ ਹੋਮ ਕਰ ਰਹੇ ਹਨ।
ਮੈਂ ਦੇਖਿਆ ਇਹ ਸਖਸ਼ ਬਾਰਿਸ਼ ਹੋਣ ਦੇ ਚਲਦਿਆਂ ਪੂਰੀ ਤਰ੍ਹਾਂ ਭਿੱਜ ਚੁੱਕਾ ਸੀ।ਹਾਲਾਂਕਿ, ਹੈਰਾਨੀ ਦੀ ਗੱਲ ਇਹ ਹੈ ਕਿ ਉਹ ਇੰਨੀ ਦੂਰ ਤੋਂ ਸਾਈਕਲ ‘ਤੇ ਸਿਰਫ 15 ਮਿੰਟ ‘ਚ ਪਹੁੰਚ ਗਿਆ ਸੀ।ਰਾਬਿਨ ਨੇ ਅੱਗੇ ਕਿਹਾ ਕਿ ਜਦੋਂ ਮੈਂ ਉਸ ਤੋਂ ਪੁੱਛਿਆ ਕਿ ਉਹ ਆਖਿਰ ਸਾਈਕਲ ‘ਤੇ ਇੰਨੀ ਤੇਜੀ ਨਾਲ ਕਿਵੇਂ ਆਰਡਰ ਡਿਲੀਵਰ ਕਰਨ ਪਹੁੰਚ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਇੱਕ ਸਾਲ ਤੋਂ ਸਾਈਕਲ ‘ਤੇ ਹੀ ਆਰਡਰ ਡਿਲੀਵਰ ਕਰ ਰਿਹਾ ਹੈ।ਮੈਂ ਉਸਦੀ ਮਿਹਨਤ ਅਤੇ ਲਗਨ ਤੋਂ ਕਾਫੀ ਪ੍ਰਭਾਵਿਤ ਹੋਇਆ ਅਤੇ ਮੈਂ ਉਸਦੀ ਮੱਦਦ ਕਰਨ ਦਾ ਸੋਚ ਲਿਆ।
ਉਨਾਂ ਨੇ ਫੂਡ ਡਿਲੀਵਰੀ ਐਪ ਜੋਮੈਟੋ ਤੋਂ ਸਵੇਰੇ 10 ਵਜੇ ਦੇ ਆਸਪਾਸ ਚਾਹ ਮੰਗਾਈ ਸੀ ਅਤੇ ਉਸ ਸਮੇਂ ਕਾਫੀ ਬਾਰਿਸ਼ ਹੋ ਰਹੀ ਸੀ।ਰਾਬਿਨ ਨੇ ਏਐੱਨਆਈ ਦੇ ਨਾਲ ਗੱਲਬਾਤ ‘ਚ ਕਿਹਾ-ਮੇਰੇ ਆਫਿਸ ਦਾ ਟਾਈਮ ਸ਼ੁਰੂ ਹੋ ਗਿਆ ਸੀ ਅਤੇ ਮੈਂ ਜੋਮੈਟੋ ਤੋਂ ਚਾਹ ਮੰਗਵਾਈ ਸੀ ਅਤੇ ਮੈਂ ਦੇਖਿਆ ਸੀ ਕਿ ਮੁਹੰਮਦ ਅਕੀਲ ਨਾਮ ਦਾ ਡਿਲੀਵਰੀ ਬੁਆਏ ਉਸ ਸਮੇਂ ਮੇਹਦੀਪਟਨਮ ‘ਚ ਮੌਜੂਦ ਹੈ।ਮੈਨੂੰ ਅਗਲੇ 15 ਮਿੰਟ ਦੇ ਅੰਦਰ ਇਸ ਡਿਲੀਵਰੀ ਬੁਆਏ ਦਾ ਕਾਲ ਆ ਗਿਆ ਸੀ।ਉਨ੍ਹਾਂ ਨੇ ਅੱਗੇ ਦੱਸਿਆ ਕਿ ਮੁਹੰਮਦ ਅਕੀਲ ਨਾਮ ਦੇ ਇਸ ਸ਼ਖਸ ਨੇ ਮੈਨੂੰ ਮੇਰੇ ਅਪਾਰਟਮੈਂਟ ਦੇ ਹੇਠਾਂ ਬੁਲਾਇਆ।
ਰਾਬਿਨ ਨੇ ਇਸ ਤੋਂ ਬਾਅਦ ਮੁਹੰਮਦ ਅਕੀਲ ਤੋ ਪੁੱਛਕੇ ਉਸਦੀ ਤਸਵੀਰ ਲਈ।ਰਾਬਿਨ ਨੂੰ ਇਹ ਵੀ ਪਤਾ ਲੱਗਾ ਕਿ ਅਕੀਲ ਇੰਜੀਨੀਅਰ ਦੀ ਪੜਾਈ ਕਰ ਰਿਹਾ ਹੈ।ਰਾਬਨ ਨੇ ਦੱਸਿਆ ਕਿ ਮੈਂ ਇਸ ਤੋਂ ਬਾਅਦ ਅਕੀਲ ਦੀ ਤਸਵੀਰ ਇੱਕ ਫੂਡ ਐਂਡ ਟ੍ਰੈਵਲ ਫੇਸਬੁੱਕ ਪੇਜ ‘ਤੇ ਪੂਰੀ ਸਟੋਰੀ ਨੂੰ ਲਿਖ ਦਿੱਤਾ।ਉਨ੍ਹਾਂ ਨੇ ਕਿਹਾ ਇਹ ਪੋਸਟ ਕਾਫੀ ਵਾਇਰਲ ਹੋਣ ਲੱਗੀ ਹੈ ਅਤੇ ਕਈ ਲੋਕਾਂ ਦੇ ਮੈਸੇਜ ਆਉਣ ਲੱਗੇ।ਕਈ ਲੋਕਾਂ ਨੇ ਇਹ ਵੀ ਕਿਹਾ ਕਿ ਉਹ ਅਕੀਲ ਦੀ ਮੱਦਦ ਕਰਨਾ ਚਾਹੁੰਦੇ ਹਨ।ਅਕੀਲ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਜੇਕਰ ਉਸ ਨੂੰ ਮੋਟਰਸਾਈਕਲ ਮਿਲ ਜਾਵੇ ਤਾ ਉਸਦੀ ਕਾਫੀ ਮੱਦਦ ਹੋ ਜਾਵੇਗੀ।
ਅਕੀਲ ਦੇ ਪਿਤਾ ਸਿਲਪਰ ਅਤੇ ਚੱਪਲ ਬਣਾਉਣ ਦਾ ਕੰਮ ਕਰਦੇ ਹਨ ਪਰ ਕੋਰੋਨਾ ਮਹਾਮਾਰੀ ਦੇ ਕਾਰਨ ਉਨਾਂ੍ਹ ਦਾ ਕੰਮ ਠੱਪ ਪੈ ਗਿਆ ਹੈ।ਇਸਦੇ ਚਲਦਿਆਂ 21 ਸਾਲ ਦੇ ਅਕੀਲ ਨੂੰ ਘਰ ਦੀ ਜਿੰਮੇਵਾਰੀ ਚੁੱਕਣੀ ਪਈ।ਅਕੀਲ ਨੇ ਕਿਹਾ ਕਿ ਭਾਵੇਂ ਕਿਵੇਂ ਦਾ ਵੀ ਮੌਸਮ ਹੋਵੇ, ਉਹ ਰੋਜ਼ ਸਾਈਕਲ ‘ਤੇ ਕਰੀਬ 80 ਕਿਲੋਮੀਟਰ ਯਾਤਰਾ ਕਰਦਾ ਹੈ ਅਤੇ ਦਿਨ ਦੇ 20 ਆਰਡਰ ਪਹੁੰਚਾਉਂਦਾ ਹੈ।ਰਾਬਨ ਨੇ ਕਿਹਾ ਕਿ ਇਸਦੇ ਬਾਅਦ ਮੈਂ ਅਕੀਲ ਦੇ ਲਈ ਫੰਡ ਰੇਜ ਕਰਨਾ ਸ਼ੁਰੂ ਕੀਤਾ ਅਤੇ ਮੈਂ ਇਹ ਦੇਖਕੇ ਹੈਰਾਨ ਰਹਿ ਗਿਆ ਕਿ ਅਕੀਲ ਦੇ ਲਈ 73000 ਰੁਪਏ ਜੁਟਾਏ ਜਾ ਚੁੱਕੇ ਸਨ।ਇਨ੍ਹਾਂ ‘ਚ ਇੱਕ ਔਰਤ ਅਮਰੀਕਾ ‘ਚ ਰਹਿੰਦੀ ਹੈ ਉਨਾਂ੍ਹ ਨੇ ਇਕੱਲੇ ਹੀ 30 ਹਜ਼ਾਰ ਰੁਪਏ ਦੀ ਰਾਸ਼ੀ ਡੋਨੇਟ ਕੀਤੀ ਸੀ।