ਜੇਕਰ ਤੁਸੀਂ ਵੀ ਅਯੁੱਧਿਆ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਡੋਮੈਸਟਿਕ ਏਅਰਲਾਈਨ Zoom ਨੇ ਨਵੀਂ ਦਿੱਲੀ ਤੋਂ ਅਯੁੱਧਿਆ ਲਈ ਇਕ ਫਲਾਈਟ ਸ਼ੁਰੂ ਕੀਤੀ। ਇਸ ਦੇ ਨਾਲ ਹੀ ਕੰਪਨੀ ਵੱਲੋਂ ਲਗਭਗ 4 ਸਾਲ ਬਾਅਦ ਫਲਾਈਟ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ। ਏਅਰਲਾਈਨ ਕੋਲ ਮੌਜੂਦਾ ਸਮੇਂ ਵਿਚ ਪੰਜ ਬੰਬਾਰਡੀਅਰ CRJ200ER ਜਹਾਜ਼ਾਂ ਦਾ ਬੇੜਾ ਹੈ। ਇਨ੍ਹਾਂ ਵਿੱਚੋਂ ਹਰੇਕ ਹਵਾਈ ਜਹਾਜ਼ ਵਿੱਚ 50 ਸੀਟਾਂ ਹਨ। ਇਸ ਤੋਂ ਪਹਿਲਾਂ ਇੰਡੀਗੋ ਏਅਰਲਾਈਨ ਨੇ ਵੀ ਅਯੁੱਧਿਆ ਜਾਣ ਵਾਲੇ ਰਾਮ ਭਗਤਾਂ ਲਈ ਉਡਾਣ ਸੇਵਾ ਸ਼ੁਰੂ ਕੀਤੀ ਹੈ।
ਏਅਰਲਾਈਨ ਦੇ ਡਾਇਰੈਕਟਰ ਤੇ ਸੀਈਓ ਅਤੁਲ ਗੰਭੀਰ ਨੇ ਕਿਹਾ ਕਿ ਸ਼ੁਰੂਆਤ ਵਿਚ ਦਿੱਲੀ ਤੋਂ ਅਯੁੱਧਿਆ ਲਈ ਹਫਤੇ ਵਿਚ ਤਿੰਨ ਫਲਾਈਟ ਸ਼ੁਰੂ ਕੀਤੀਆਂ ਜਾਣਗੀਆਂ। ਨਵੀਂ ਦਿੱਲੀ ਤੋਂ ਅਯੁੱਧਿਆ ਦੀ ਫਲਾਈਟ ਬਾਰੇ ਗੰਭੀਰ ਨੇ ਕਿਹਾ ਕਿ ਏਅਰਲਾਈਨ ਆਉਣ ਵਾਲੇ ਮਹੀਨਿਆਂ ਵਿਚ ਤੇਜ਼ੀ ਨਾਲ ਵਿਸਤਾਰ ਕਰੇਗਾ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਲਖਨਊ ਅਤੇ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਹੋ ਜਾਣਗੀਆਂ। ਜ਼ੂਮ ਦੇ ਬੇੜੇ ਵਿੱਚ ਸ਼ਾਮਲ ਪੰਜ ਜਹਾਜ਼ ਆਉਣ ਵਾਲੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਸੰਚਾਲਨ ਲਈ ਤਿਆਰ ਹੋ ਜਾਣਗੇ। ਮੌਜੂਦਾ ਵਿੱਚ, ਦੋ ਫਲਾਈਟ ਨਾਲ ਸਫਰ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ : ਵਿਜੀਲੈਂਸ ਦਾ ਸਖ਼ਤ ਐਕਸ਼ਨ, 10,000 ਰੁ. ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਹੋਮ ਗਾਰਡ ਦੇ ਜਵਾਨ ਨੂੰ ਕੀਤਾ ਗ੍ਰਿਫਤਾਰ
ਵਿਸਤਾਰ ਬਾਰੇ ਦੱਸਦੇ ਗੰਭੀਰ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿਚ ਸਾਡੀ ਪਲਾਨਿੰਗ ਛੋਟੇ ਸਾਈਜ਼ ਦੇ ਜਹਾਜ਼ਾਂ ਦੇ ਨਾਲ ਕਾਰਗੋ ਪਲੇਨ ਨੂੰ ਬੇੜੇ ਵਿਚ ਸ਼ਾਮਲ ਕਰਨ ਦੀ ਹੈ।ਏਅਰਲਾਈਨ ਨੇ ਇਹ ਤੈਅ ਨਹੀਂ ਕੀਤਾ ਕਿ ਬੋਇੰਗ ਜਾਂ ਏਅਰਬਸ ਦੇ ਛੋਟੇ ਆਕਾਰ ਦੇ ਜਹਾਜ਼ਾਂ ਨੂੰ ਲਿਆ ਜਾਵੇ ਜਾਂ ਨਹੀਂ। ਗੰਭੀਰ ਨੇ ਕਿਹਾ ਕਿ ਏਅਰਲਾਈਨ ਦਾ ਮਕਸਦ 2 ਸਾਲਾਂ ਵਿਚ 20 ਜਹਾਜ਼ਾਂ ਦਾ ਬੇੜਾ ਬਣਾਉਣਾ ਹੈ।ਇਸ ਦੇ ਬਾਅਦ ਕੰਪਨੀ ਇੰਟਰਨੈਸ਼ਨਲ ਰੂਟ ‘ਤੇ ਫੋਕਸ ਕਰੇਗੀ। ਜੂਮ ਵਿਚ ਅਜੇ ਲਗਭਗ 125 ਮੁਲਾਜ਼ਮ ਹਨ ਤੇ ਅਗਲੇ ਇਕ ਮਹੀਨੇ ਵਿਚ 75 ਹੋਰ ਲੋਕਾਂ ਦੀ ਨਿਯੁਕਤੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ –