ਬੇਅਦਬੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਬੇਅਦਬੀ ਕਿਸ ਨੇ ਕੀਤੀ, ਕਿਸ ਨੇ ਕਰਵਾਈ ਅਤੇ ਕੌਣ ਇਸ ਸਾਜਿਸ਼ ਵਿਚ ਸ਼ਾਮਿਲ ਸੀ ਦਾ ਸੱਚ ਸਾਹਮਣੇ ਆ ਸਕਦਾ ਹੈ। ਦੱਸ ਦਈਏ ਪੁੱਛਗਿੱਛ ਲਈ ਵਿਸ਼ੇਸ਼ ਜਾਂਚ ਟੀਮ ਰਾਮ ਰਹੀਮ ਦੇ ਡੇਰੇ ਸਿਰਸਾ ਪਹੁੰਚ ਗਈ ਹੈ। ਇਸ ਤੋਂ ਪਹਿਲਾ SIT ਵੱਲੋਂ ਬੇਅਦਬੀ ਮਾਮਲੇ ਨੂੰ ਲੈ ਕੇ ਰਾਮ ਰਹੀਮ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ। ਹੁਣ SIT ਵੱਲੋਂ ਡੇਰੇ ਦੀ ਚੇਅਰਪਰਸਨ ਵਿਪਾਸਨਾ ਅਤੇ ਵਾਈਸ ਚੇਅਰਮੈਨ ਤੋਂ ਸਿਰਸਾ ਪਹੁੰਚ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। 2015 ‘ਚ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਜਿਸ ਨੂੰ ਲੈ ਕੇ ਇਹ ਸਾਰੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸ ਦਈਏ ਡੇਰਾ ਸੱਚਾ ਸੌਦਾ ਦੀ ਵਿਪਾਸਨਾ ਇੰਸਾਂ ਅਤੇ ਪੀ.ਆਰ. ਨੈਨ ਨੂੰ ਤੀਜੀ ਵਾਰ ਸੰਮਨ ਭੇਜੇ ਜਾਣ ਦੇ ਬਾਵਜੂਦ ਦੋਵੇਂ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਏ ਸਨ। ਨੈਨ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੀ ਮੈਡੀਕਲ ਰਿਪੋਰਟ ਐਸਆਈਟੀ ਨੂੰ ਭੇਜੀ ਸੀ, ਜਦਕਿ ਵਿਪਾਸਨਾ ਵੱਲੋਂ ਨਾ ਆਉਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: