ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦਾ ਵਿਆਹ ਵੀਰਵਾਰ ਨੂੰ ਪਟਿਆਲਾ ਦੇ ਇਨਾਇਤ ਨਾਲ ਹੋਇਆ। ਇਸ ਦੌਰਾਨ ਉਸ ਦੀ ਭੈਣ ਰਾਬੀਆ ਨੇ ਕਰਨ ਦੇ ਸਿਰ ‘ਤੇ ਸਜਾਇਆ। ਕਰਨ ਦਾ ਆਨੰਦ ਕਾਰਜ ਪਟਿਆਲਾ ਵਿਖੇ ਹੋਇਆ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਗੀਤਾਂ ‘ਤੇ ਡਾਂਸ ਕਰਦੇ ਨਜ਼ਰ ਆਏ।
ਸ਼ਾਮ ਨੂੰ ਨੀਮਰਾਣਾ ਹੋਟਲ, ਪਟਿਆਲਾ ਵਿਖੇ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਸਿਆਸਤ, ਫਿਲਮ ਅਤੇ ਕ੍ਰਿਕਟ ਜਗਤ ਦੀਆਂ ਕਈ ਹਸਤੀਆਂ ਸ਼ਾਮਲ ਹੋ ਸਕਦੀਆਂ ਹਨ।
ਕਰਨ ਦੀ ਪਤਨੀ ਪਟਿਆਲਾ ਦੇ ਮਸ਼ਹੂਰ ਨੇਤਾ ਮਨਿੰਦਰ ਰੰਧਾਵਾ ਦੀ ਧੀ ਹੈ। ਮਨਿੰਦਰ ਰੰਧਾਵਾ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। ਇਸ ਸਮੇਂ ਉਹ ਪੰਜਾਬ ਰੱਖਿਆ ਸੇਵਾ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਇਹ ਵੀ ਪੜ੍ਹੋ : ‘ਚੀਨ ਦੀ ਰਹੱਸਮਈ ਬੀਮਾਰੀ ਦੀ ਲਾਗ ਭਾਰਤ ‘ਚ ਨਹੀਂ’, ਸਰਕਾਰ ਨੇ ਮੀਡੀਆ ਰਿਪੋਰਟਾਂ ਨੂੰ ਦੱਸਿਆ ਗਲਤ
ਸਿੱਧੂ ਨੇ ਆਪਣੇ ਬੇਟੇ ਕਰਨ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਪਟਿਆਲਾ ਵਿੱਚ ਹੀ ਕੀਤੀਆਂ ਹਨ। ਸਿੱਧੂ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪਟਿਆਲਾ ਵਿੱਚ ਹਨ। ਪਹਿਲਾਂ ਆਪਣੀ ਪਤਨੀ ਡਾ.ਨਵਜੋਤ ਕੌਰ ਦੇ ਇਲਾਜ ਕਾਰਨ ਅਤੇ ਫਿਰ ਆਪਣੇ ਪੁੱਤਰ ਦੇ ਵਿਆਹ ਕਾਰਨ ਉਹ ਆਪਣਾ ਜ਼ਿਆਦਾਤਰ ਸਮਾਂ ਪਟਿਆਲਾ ਵਿਚ ਹੀ ਬਿਤਾਉਂਦੇ ਰਹੇ।
ਜੂਨ ਮਹੀਨੇ ‘ਚ ਨਵਜੋਤ ਸਿੰਘ ਸਿੱਧੂ ਨੇ ਆਪਣੇ ਬੇਟੇ ਦੀ ਮੰਗਣੀ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ। ਉਸ ਸਮੇਂ ਸਿੱਧੂ ਆਪਣੇ ਪਰਿਵਾਰ ਨਾਲ ਰਿਸ਼ੀਕੇਸ਼ ਵਿੱਚ ਸਨ। ਇਸ ਫੋਟੋ ਵਿੱਚ ਇਨਾਇਤ ਰੰਧਾਵਾ ਵੀ ਸੀ।
ਵੀਡੀਓ ਲਈ ਕਲਿੱਕ ਕਰੋ : –