NIT develops indigenous : ਜਲੰਧਰ ‘ਚ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (NIT) ਨੇ ਫਰਸ਼ ਤੋਂ ਕੋਰੋਨਾ ਵਾਇਰਸ ਦੀ ਸਫਾਈ ਕਰਨ ਵਾਲਾ ਪਹਿਲਾ ਸਵਦੇਸ਼ੀ ਉਪਕਰਨ ਤਿਆਰ ਕੀਤਾ ਹੈ, ਜੋ ਅਲਟ੍ਰਾਵਾਇਲੇਟ ਕਿਰਨਾਂ ਰਾਹੀਂ ਇਹ ਉਪਕਰਨ ਫਰਸ਼ ਤੋਂ ਕੋਰੋਨਾ ਸਣੇ ਸਾਰੇ ਵਾਇਰਸ ਤੇ ਬੈਕਟੀਰੀਆ ਨੂੰ ਮਾਰ ਦਿੰਦਾ ਹੈ ਤੇ 100 ਫੀਸਦੀ ਰਿਜ਼ਲਟ ਦਿੰਦਾ ਹੈ। NIT ਦੇ ਉਪਕਰਨ ਦੀਆਂ ਖੂਬੀਆਂ ਨੂੰ ਦੇਖਦੇ ਹੋਏ ਵੜੋਦਰਾ ਦੀ ਕੰਪਨੀ ਯੂਕੋਮੈਕਸ ਨੇ NIT ਨਾਲ ਕਾਂਟ੍ਰੈਕਟ ਕਰਕੇ Surface UVC ਦੇ ਨਾਂ ਨਾਲ ਇਸ ਨੂੰ ਬਾਜ਼ਾਰ ਵਿਚ ਲਾਂਚ ਵੀ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੁਝ ਇੰਟਨੈਸ਼ਨਲ ਕੰਪਨੀਆਂ ਵੱਲੋਂ ਬਣਾਇਆ ਇਸ ਤਰ੍ਹਾਂ ਦਾ ਉਪਕਰਨ ਆਨਲਾਈਨ ਬਾਜ਼ਾਰ ਵਿਚ ਮੁਹੱਈਆ ਹੈ ਪਰ ਫਰਸ਼ ਦੀ ਸਫਾਈ ਲਈ ਉਹ ਕਾਰਗਰ ਨਹੀਂ ਹੈ। ਸਾਰਿਆਂ ਵਿਚ ਅਲਟ੍ਰਾਵਾਇਲੇਟ ਕਿਰਨਾਂ ਰਾਹੀਂ ਹੀ ਰਿਜ਼ਲਟ ਦਿੱਤੇ ਜਾ ਰਹੇ ਹਨ। NIT ਦਾ ਦਾਅਵਾ ਹੈ ਕਿ ਦੁਨੀਆ ਵਿਚ ਅਜੇ ਤੱਕ ਅਲਟ੍ਰਾ ਵਾਇਲੇਟ ਕਿਰਨਾਂ ਰਾਹੀਂ ਕੋਰੋਨਾ ਤੇ ਹੋਰ ਤਰ੍ਹਾਂ ਦੇ ਵਾਇਰਸ ਤੇ ਬੈਕਟੀਰੀਆ ਨੂੰ ਫਰਸ਼ ‘ਤੇ ਸੌ ਫੀਸਦੀ ਮਾਰਨ ਵਾਲੇ ਕਿਸੇ ਵੀ ਉਪਕਰਨ ਦਾ ਪੇਟੇਂਟ ਨਹੀਂ ਕੀਤਾ ਗਿਆ ਹੈ। ਇਹ ਉਪਕਰਨ ਹਰ ਤਰ੍ਹਾਂ ਦੇ ਫਰਸ਼, ਏਅਰਪੋਰਟ, ਰੇਲਵੇ ਪਲੇਟਫਾਰਮ, ਆਈਸੋਲੇਸ਼ਨ ਵਾਰਡ, ਹਸਪਤਾਲ ਕਾਰਪੇਟ, ਰੇਲਵੇ ਵਿਚ ਬੋਗੀਆਂ ਦੇ ਫਰਸ਼ ਤੇ ਸੀਟ ਕੇਪਰ, ਹਵਾਈ ਜਹਾਜ਼ਾਂ ਦੇ ਅੰਦਰ ਤੇ ਸੀਟਾਂ ‘ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਫੈਕਟਰੀ ਤੇ ਘਰਾਂ ਵਿਚ ਇਸ ਦੀ ਇਸਤਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਸ ਉਪਕਰਨ ਤੋਂ ਸੀ ਟਾਈਪ ਦੀਆਂ ਅਲਟ੍ਰਾ ਵਾਇਲੇਟ ਕਿਰਨਾਂ ਨਿਕਲਦੀਆਂ ਹਨ ਜੋਕਿ ਘੱਟ ਵੈੱਬ ਲੈਂਥ ਹੋਣ ਕਾਰਨ ਵੱਧ ਐਨਰਜੀ ਵਾਲੀਆਂ, ਤੇਜ਼ ਤੇ ਅਸਰਦਾਰ ਹੁੰਦੀਆਂ ਹਨ। ਇਸ ਨੂੰ NIT ਦੇ ਡਾਇਰੈਕਟਰ ਡਾ. ਲਲਿਤ ਕੁਮਾਰ ਅਵਸਥੀ ਤੇ ਰੈਂਚੋ ਦੇ ਨਾਂ ਨਾਲ ਮਸ਼ਹੂਰ ਇੰਸਟਰੂਮੈਂਟਰ ਤੇ ਕੰਟਰੋਲ ਇੰਜੀਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਕੁਲਦੀਪ ਸਿੰਘ ਨਾਗਲਾ ਨੇ ਕੀਤਾ ਹੈ। ਇਸ ਉਪਕਰਨ ਨੂੰ ਤਿਆਰ ਕਰਨ ਤੋਂ ਬਾਅਦ NIT ਵਿਚ ਇਸ ਦੀ ਟ੍ਰੇਨਿੰਗ ਕੀਤੀ ਗਈ ਤੇ ਫਿਰ ਇਸ ਨੂੰ ਪੇਟੇਂਟ ਲਈ ਭੇਜਿਆ ਗਿਆ। ਉਥੋਂ ਕਲੀਅਰ ਹੋਣਤੋਂ ਬਾਅਦ ਵਡੋਦਰਾ ਦੀ ਕੰਪਨੀ ਨੇ ਇਸ ਨਾਲ ਸਬੰਧਤ ਉਤਪਾਦ ਬਣਾ ਕੇ ਕੌਮਾਂਤਰੀ ਬਾਜ਼ਾਰ ਵਿਚ ਉਤਾਰਿਆ। ਇਸ ਦੀ ਕੀਮਤ 9500 ਤੋਂ 15000 ਦੇ ਲਗਭਗ ਹੈ।