ਗਰਮੀਆਂ ਵਿੱਚ ਚੰਡੀਗੜ੍ਹ ਵਾਸੀਆਂ ਨੂੰ ਪੀਣ ਵਾਲਾ ਪਾਣੀ ਬਿਨਾਂ ਕਿਸੇ ਘਾਟ ਦੇ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਸਖ਼ਤ ਹੈ। ਨਿਗਮ ਨੇ ਫੈਸਲਾ ਕੀਤਾ ਹੈ ਕਿ 15 ਅਪ੍ਰੈਲ ਯਾਨੀ ਸੋਮਵਾਰ ਤੋਂ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਤਰ੍ਹਾਂ 5,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ, ਜੇਕਰ ਇਸ ਤੋਂ ਬਾਅਦ ਵੀ ਕੋਈ ਬਾਜ਼ ਨਾ ਆਇਆ ਤਾਂ ਪਾਣੀ ਦਾ ਕੁਨੈਕਸ਼ਨ ਸਿੱਧਾ ਕੱਟ ਦਿੱਤਾ ਜਾਵੇਗਾ। ਨਿਯਮਾਂ ਨੂੰ ਤੋੜਨ ਲਈ ਨਿਗਮ ਵੱਲੋਂ ਕੋਈ ਵੱਖਰਾ ਨੋਟਿਸ ਨਹੀਂ ਦਿੱਤਾ ਜਾਵੇਗਾ। ਇਹ ਕਾਰਵਾਈ 30 ਜੂਨ ਤੱਕ ਜਾਰੀ ਰਹੇਗੀ। ਜੁਰਮਾਨਾ ਪਾਣੀ ਦੇ ਬਿੱਲ ਵਿੱਚ ਜੋੜਿਆ ਜਾਵੇਗਾ।
ਨਗਰ ਨਿਗਮ ਵੱਲੋਂ ਕੁਝ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦੀ ਲੋਕਾਂ ਨੂੰ ਸਖਤੀ ਨਾਲ ਪਾਲਣਾ ਕਰਨੀ ਪਵੇਗੀ। ਲੋਕ ਤਾਜ਼ੇ ਪਾਣੀ ਦੀਆਂ ਪਾਈਪਾਂ ਨਾਲ ਵਾਹਨਾਂ ਅਤੇ ਵਿਹੜਿਆਂ ਨੂੰ ਨਹੀਂ ਧੋ ਸਕਣਗੇ। ਲਾਅਨ ਨੂੰ ਸਿੱਧਾ ਪਾਣੀ ਨਹੀਂ ਦੇ ਸਕਣਗੇ।
ਦੂਜੇ ਪਾਸੇ, ਕਿਸੇ ਹੋਰ ਕੰਮ ਲਈ ਪਾਣੀ ਦੀ ਬਰਬਾਦੀ ‘ਤੇ ਵੀ ਨਿਗਮ ਦੀ ਨਜ਼ਰ ਰਹੇਗੀ। ਵਾਟਰ ਮੀਟਰ ਦੇ ਚੈਂਬਰ ਵਿਚ ਲੀਕੇਜ, ਡੇਜ਼ਰਟ ਕੂਲਰ ਵਿਚ ਲੀਕੇਜ ਤੇ ਓਵਰ ਫਲੋਅ ਸਣੇ ਕਈ ਚੀਜ਼ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਦੀ ਸਿਆਸਤ ‘ਚ ਵੱਡੀ ਹਲਚਲ, ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ‘ਆਪ’ ‘ਚ ਸ਼ਾਮਲ
ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨਾਲ ਨਜਿੱਠਣ ਲਈ 18 ਟੀਮਾਂ ਦਾ ਗਠਨ ਕੀਤਾ ਹੈ। ਇਨ੍ਹਾਂ ਟੀਮਾਂ ਵਿੱਚ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਅਤੇ ਜੇ.ਈ. ਤੱਕ ਸ਼ਾਮਲ ਹਨ। ਇਹ ਟੀਮਾਂ ਸਵੇਰੇ-ਸ਼ਾਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਨਜ਼ਰ ਰੱਖਣਗੀਆਂ। ਜੋ ਵੀ ਵਿਅਕਤੀ ਇਸ ਦੌਰਾਨ ਪਾਣੀ ਬਰਬਾਦ ਕਰਦਾ ਦਿਸਦਾ ਹੈ, ਉਸ ‘ਤੇ ਕਾਰਵਾਈ ਕਰੇਗੀ। ਇਨ੍ਹਾਂ ਟੀਮਾਂ ਨੂੰ ਵੱਖ-ਵੱਖ ਵਿਚ ਵੰਡਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: