ਨੂਰਪੁਰ ਬੇਦੀ : ਅੱਜ ਸਵੇਰੇ ਮਾਹਿਲਪੁਰ ਦੇ ਪਿੰਡ ਮੋਤੀਆ ਤੋਂ ਪਾਕਿਸਤਾਨੀ ਝੰਡਾ ਤੇ ਲਗਭਗ ਦੋ ਦਰਜਨ ਦੇ ਕਰੀਬ ਗੁਬਾਰੇ ਮਿਲੇ ਹਨ ਜਿਸ ਨਾਲ ਹੜਕੰਪ ਮਚ ਗਿਆ ਹੈ। ਝੰਡੇ ‘ਤੇ ਪਾਕਿਸਤਾਨੀ ਫੋਨ ਨੰਬਰ ਅਤੇ ਲਾਹੌਰ ਲਿਖਿਆ ਹੋਇਆ ਸੀ।
ਇਹ ਗੁਬਾਰੇ ਅਤੇ ਪਾਕਿਸਤਾਨੀ ਝੰਡਾ ਕੱਲ੍ਹ ਪਾਕਿਸਤਾਨ ਵਲੋਂ ਮਨਾਏ ਗਏ ਆਜ਼ਾਦੀ ਦਿਵਸ ਦੇ ਜਸ਼ਨਾਂ ਕਾਰਨ ਇੱਥੇ ਡਿੱਗੇ ਹਨ ਜਾਂ ਕਿਸੇ ਸ਼ਰਾਰਤੀ ਅਨਸਰ ਵਲੋਂ ਸੁੱਟੇ ਗਏ ਹਨ, ਇਸ ਦੀ ਪੁਲਿਸ ਜਾਂਚ ਕਰ ਰਹੀ ਹੈ। ਗੁਬਾਰੇ ਦੇਖਦਿਆਂ ਹੀ ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਤੇ ਗੁਬਾਰਿਆਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤਾ ਗਿਆ ਹੈ।
ਬੀਤੇ ਦਿਨੀਂ ਸੁਜਾਨਪੁਰ ਹਲਕੇ ਦੇ ਪਿੰਡ ਦਰੰਗ ਖੱਡ ਵਿਚ ਜੰਗਲਾਤ ਦਾ ਕੰਮ ਕਰ ਰਹੇ ਮਜ਼ਦੂਰਾਂ ਨੂੰ ਇੱਕ ਪਾਕਿਸਤਾਨੀ ਗੁਰਾਬਾ ਮਿਲਿਆ। ਇਸ ਗੁਬਾਰੇ ਦੇ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਓਥੇ ਹੀ ਜੁਗਿਆਲ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਕਰ ਰਹੀ ਹੈ। ਇਸ ਗੁਬਾਰੇ ‘ਤੇ ‘ ਆਈ ਲਵ ਪਾਕਿਸਤਾਨ ‘ ਲਿਖਿਆ ਹੋਇਆ ਸੀ ਅਤੇ ਪਾਕਿਸਤਾਨੀ ਝੰਡਾ ਬਣਿਆ ਹੋਇਆ ਸੀ। ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਰ ਸੁਰੱਖਿਆ ਏਜੰਸੀਆਂ ਨੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਨੂੰ ਸਖਤ ਕੀਤਾ ਹੋਇਆ ਹੈ ਤੇ ਪਾਕਿਸਤਾਨ ਦੀਆਂ ਅਜਿਹੀਆਂ ਗਲਤ ਗਤੀਵਿਧੀਆਂ ‘ਤੇ ਨਜ਼ਰ ਰੱਖੀ ਹੋਈ ਹੈ।
ਇਹ ਵੀ ਪੜ੍ਹੋ : 75ਵਾਂ ਆਜ਼ਾਦੀ ਦਿਹਾੜਾ : ਜਲੰਧਰ ‘ਚ ਕੈਬਨਿਟ ਮੰਤਰੀ ਓ. ਪੀ. ਸੋਨੀ ਨੇ ਲਹਿਰਾਇਆ ਝੰਡਾ, ਦਿੱਤੀ ਵਧਾਈ