ਮੁੱਖ ਮੰਤਰੀ ਭਗਵੰਤ ਮਾਨ ਨੇ ਹਵਾਈ ਮਾਰਗ ਰਾਹੀਂ ਤੀਰਥਯਾਤਰਾ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਸੰਗਰੂਰ ਪਹੁੰਚੇ ਸੀਐਮ ਭਗਵੰਤ ਮਾਨ ਨੇ ਇਥੇ ਇਸ ਦਾ ਐਲਾਨ ਕੀਤਾ। ਇੱਥੇ ਉਨ੍ਹਾਂ ਨੇ ਹਾਕੀ ਐਸਟ੍ਰੋਟਰਫ ਲਾਂਚ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਝਲਾ ਵਿੱਚ ਵੇਟ ਲਿਫਟਿੰਗ ਅਤੇ ਦਿਹਾਤੀ ਲਾਇਬ੍ਰੇਰੀ ਵੀ ਸ਼ੁਰੂ ਕੀਤੀ ਹੈ।
ਸੀ.ਐੱਮ. ਮਾਨ ਨੇ ਕਿਹਾ ਕਿ ਅਸੀਂ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਹੈ। ਅਸੀਂ 2.25 ਕਰੋੜ ਰੁਪਏ ਐਡਵਾਂਸ ਦਿੱਤੇ। ਪਰ ਫਿਰ ਵੀ ਉਹ ਮੁਕਰ ਗਏ। ਸਾਨੂੰ ਇੰਜਣ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਜਹਾਜ਼ ਰਾਹੀਂ ਲਿਜਾਵਾਂਗੇ, ਅਸੀਂ ਬੁੱਕ ਕਰ ਲਏ ਨੇ। ਕੁਝ ਦਿਨ ਉਡੀਕ ਕਰੋ।
ਇਸ ਦੌਰਾਨ ਸੀਐਮ ਮਾਨ ਨੇ ਸੰਗਰੂਰ ਵਾਸੀਆਂ ਦਾ ਧੰਨਵਾਦ ਵੀ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਆਉਂਦੇ ਰਹਿਣਗੇ। ਹੁਣ ਕਈ ਵਾਰ ਉਹ ਨਹੀਂ ਆਪਾਉਂਦੇ, ਪਰ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਉਨ੍ਹਾਂ ਵਿਚ ਆਉਂਦੀ ਹੈ।
ਸੀ.ਐੱਮ. ਭਗਵੰਤ ਮਾਨ ਸਭ ਤੋਂ ਪਹਿਲਾਂ ਸਿੱਧਾ ਲਾਇਬ੍ਰੇਰੀ ਪਹੁੰਚੇ। ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਲਾਇਬ੍ਰੇਰੀ ਸ਼ੁਰੂ ਕੀਤੀ। ਉਨ੍ਹਾਂ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਲਾਇਬ੍ਰੇਰੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਕਿਤਾਬਾਂ ਪੜ੍ਹ ਕੇ ਹੀ ਕੋਈ ਡੀਸੀ ਬਣ ਜਾਂਦਾ ਹੈ। ਤੁਸੀਂ ਸਿਰਫ਼ ਪੜ੍ਹਾਈ ‘ਤੇ ਧਿਆਨ ਦਿਓ, ਨੌਕਰੀਆਂ ਦੇਣੀਆਂ ਸਾਡਾ ਕੰਮ ਹੈ।
ਉਦਘਾਟਨ ਤੋਂ ਬਾਅਦ ਉਹ ਸੰਗਰੂਰ ਦੇ ਕਾਂਝਲਾ ਮੈਦਾਨ ਵਿੱਚ ਪੁੱਜੇ। ਜਿੱਥੇ CM ਭਗਵੰਤ ਮਾਨ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਸੀਐਮ ਮਾਨ ਜਲੰਧਰ ਵੀ ਜਾਣਗੇ। ਜਿੱਥੇ ਉਹ ਜਲੰਧਰ ਦੇ ਮਾਡਲ ਟਾਊਨ ‘ਚ ਸਥਿਤ ਦਯਾਨੰਦ ਮਾਡਲ ਸਕੂਲ ‘ਚ ਆਯੋਜਿਤ ਧਿਆਣ ਦੀ ਲੋਹੜੀ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ। ਸਕੂਲ ਨੇ ਉਨ੍ਹਾਂ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਹੈ।
ਵੀਡੀਓ ਲਈ ਕਲਿੱਕ ਕਰੋ –