ਪਿਛਲੇ ਕੁਝ ਮਹੀਨਿਆਂ ‘ਚ ਆਨਲਾਈਨ ਧੋਖਾਧੜੀ ਦੇ ਮਾਮਲਿਆਂ ‘ਚ ਕਾਫੀ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਅਣਪਛਾਤੇ ਲੋਕਾਂ ਦੇ ਕਾਲ ਜਾਂ ਮੈਸੇਜ ਆਉਣ ਨਾਲ ਹਜ਼ਾਰਾਂ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। WhatsApp ਇਹਨਾਂ ਧੋਖੇਬਾਜ਼ਾਂ ਦਾ ਮਨਪਸੰਦ ਅੱਡਾ ਹੈ। ਵ੍ਹਾਟਸਐਪ ‘ਤੇ ਕਈ ਸਕਿਓਰਿਟੀ ਫੀਚਰਸ ਹੋਣ ਦੇ ਬਾਵਜੂਦ ਲੋਕ ਗਲਤ ਲੋਕਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਇਸ ਸਮੱਸਿਆ ਨੂੰ ਸਮਝਦੇ ਹੋਏ WhatsApp ਹੋਰ ਸਕਿਓਰਿਟੀ ਉਪਾਅ ਜੋੜ ਰਿਹਾ ਹੈ। ਨਵਾਂ ਤਰੀਕਾ ਇਹ ਹੈ ਕਿ ਹੁਣ ਤੁਸੀਂ ਸਿੱਧੇ ਨੋਟੀਫਿਕੇਸ਼ਨ ਤੋਂ ਹੀ, ਯਾਨੀ ਪੋਨ ਲੌਕ ਹੋਣ ‘ਤੇ ਵੀ, ਕਿਸੇ ਅਣਜਾਨ ਜਾਂ ਸ਼ੱਕੀ ਵਿਅਕਤੀ ਨੂੰ ਬਲਾਕ ਕਰ ਸਕਦੇ ਹੋ।
ਜੇਕਰ ਕੋਈ ਤੁਹਾਨੂੰ ਸ਼ੱਕੀ ਮੈਸੇਜ ਭੇਜਦਾ ਹੈ, ਜਿਵੇਂ ਕਿ ਕੋਈ ਤੁਹਾਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਤੁਹਾਨੂੰ ਝੂਠੇ ਵਾਅਦਿਆਂ ਨਾਲ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਤੁਸੀਂ ਦੋ ਟੈਪਾਂ ਨਾਲ ਉਨ੍ਹਾਂ ਨੂੰ ਤੁਰੰਤ ਬਲੌਕ ਕਰ ਸਕਦੇ ਹੋ। ਨੋਟੀਫਿਕੇਸ਼ਨ ਆਉਂਦੇ ਹੀ, ਜਵਾਬ ਦੇਣ ਵਾਲੇ ਬਟਨ ਦੇ ਕੋਲ ਹੀ ਇੱਕ ‘ਬਲਾਕ’ ਬਟਨ ਹੋਵੇਗਾ। ਜੇ ਤੁਸੀਂ ਆਪਣੇ ਫੋਨ ਨੂੰ ਲੌਕ ਕੀਤਾ ਹੋਇਆ ਹੈ ਤਾਂ ਵੀ ਤੁਸੀਂ ਨੋਟੀਫਿਕੇਸ਼ਨ ਤੋਂ ਹੀ ਸਿੱਧੇ ਉਸ ਸ਼ਖਸ ਨੂੰ ਬਲਾਕ ਕਰ ਸਕਦੇ ਹੋ।
ਵ੍ਹਾਟਸਐਪ ਵਿੱਚ ਬਲਾਕ ਤੇ ਰਿਪੋਰਟ ਦਾ ਆਪਸ਼ਨ ਤਾਂ ਪਹਿਲਾਂ ਤੋਂ ਹੀ ਸੀ, ਫਿਰ ਨਵਾਂ ਫੀਚਰ ਕਿਉਂ? ਪਹਿਲਾਂ, ਅਣਜਾਨ ਨੰਬਰਾਂ ਦੇ ਸ਼ੱਕੀ ਮੈਸੇਜ ‘ਤੇ ਤਾਂ ਵ੍ਹਾਟਸਐਪ ਚਿਤਾਵਨੀ ਦਿੰਦਾ ਸੀ, ਪਰ ਉਨ੍ਹਾਂ ਨੂੰ ਬਲਾਕ ਕਰਨ ਲਈ ਚੈਟ ਖੋਲ੍ਹਣਾ ਪੈਂਦਾ ਸੀ। ਇਸ ਤੋਂ ਪ੍ਰੇਸ਼ਾਨੀ ਹੁੰਦੀ ਸੀ ਅਤੇ ਕਈ ਵਾਰ ਲੋਕ ਜਾਂ ਤਾਂ ਸਪੈਮ ਮੈਸੇਜ ਨੂੰ ਬਲਾਕ ਹੀ ਨਹੀਂ ਕਰਦੇ ਸਨ ਜਾਂ ਚੈਟ ਖੋਲ੍ਹ ਕੇ ਬਲਾਕ ਕਰਨਾ ਭੁੱਲ ਜਾਂਦੇ ਸਨ। ਹੁਣ ਨਵੇਂ ਫੀਚਰ ਨਾਲ ਸਿੱਧੇ ਨੋਟੀਫਿਕੇਸ਼ਨ ਵੇਖ ਕੇ ਹੀ ਸਪੈਮ ਕਰਨ ਵਾਲੇ ਲਿਆਂ ਨੂੰ ਬਲਾਕ ਕੀਤਾ ਜਾ ਸਕਦਾ ਹੈ, ਫੋਨ ਖੋਲ੍ਹਣ ਦੀ ਲੋੜਰ ਨਹੀਂ।
ਵ੍ਹਾਟਸਐਪ ‘ਤੇ ਸੁਰੱਖਿਆ ਪ੍ਰਦਾਨ ਕਰਨ ਵਾਲੇ ਫੀਚਰਸ-
ਟੂ-ਸਟੈੱਪ ਵੈਰੀਫਿਕੇਸ਼ਨ : ਆਪਣੇ WhatsApp ਨੂੰ ਹੈਕ ਹੋਣ ਤੋਂ ਬਚਾਉਣ ਲਈ 6-ਅੰਕਾਂ ਦਾ ਪਿੰਨ ਦਾਖਲ ਕਰੋ। ਇਸ ਨਾਲ ਝਾਂਸਾ ਦੇਣ ਵਾਲਿਆਂ ਅਤੇ ਖਾਤਿਆਂ ਨੂੰ ਖੋਹਣ ਦੀਆਂ ਕੋਸ਼ਿਸ਼ਾਂ ਅਸਫਲ ਹੋ ਜਾਣਗੀਆਂ।
ਡਿਸੇਪਿਅਰਿੰਗ ਆਪਸ਼ਨ : “ਇੱਕ ਵਾਰ ਵੇਖੋ” ਦੇ ਨਾਲ ਫੋਟੋਆਂ, ਵੀਡੀਓ ਅਤੇ ਵੌਇਸ ਨੋਟਸ ਭੇਜੋ ਤਾਂ ਜੋ ਉਹਨਾਂ ਨੂੰ ਸਿਰਫ ਇੱਕ ਵਾਰ ਦੇਖਿਆ ਜਾ ਸਕੇ। ਚੀਜ਼ਾਂ ਨੂੰ ਹੋਰ ਵੀ ਨਿੱਜੀ ਰੱਖਣ ਲਈ ਰੀਡ ਰਸੀਦਾਂ ਅਤੇ ਡਿਸਪੇਅਰਿੰਗ ਮੈਸੇਜਿਸ ਦੀ ਵਰਤੋਂ ਕਰੋ।
ਇਹ ਵੀ ਪੜ੍ਹੋ : ਦਿੱਲੀ ਨੂੰ ਚਾਲੇ ਪਏ ਪੰਜਾਬ-ਹਰਿਆਣਾ ਦੇ ਕਿਸਾਨ, ਸ਼ੰਭੂ ਬਾਰਡਰ ‘ਤੇ ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ
ਚੈਟ ਲੌਕ: ਤੁਸੀਂ ਇੱਕ ਵੱਖਰੇ ਪਾਸਵਰਡ ਨਾਲ ਆਪਣੀਆਂ ਜ਼ਰੂਰੀ ਚੈਟਾਂ ਨੂੰ ਲਾਕ ਕਰ ਸਕਦੇ ਹੋ। ਇਸ ਨਾਲ ਜੇਕਰ ਕੋਈ ਤੁਹਾਡੇ ਫੋਨ ਨੂੰ ਛੂਹੰਦਾ ਹੈ ਤਾਂ ਵੀ ਉਹ ਉਨ੍ਹਾਂ ਚੈਟਸ ਨੂੰ ਨਹੀਂ ਦੇਖ ਸਕੇਗਾ।
ਅਨਨੋਨ ਕਾਲਰ: ਅਣਜਾਨ ਨੰਬਰਾਂ ਤੋਂ ਪ੍ਰੇਸ਼ਾਨ ਹੋਣ ਲਈ ਉਨ੍ਹਾਂ ਨੂੰ ਚੁੱਪ ਕਰਾ ਦਿਓ।
ਪ੍ਰਾਈਵੇਸੀ ਚੈਕਅਪ : ਆਪਣੇ WhatsApp ਐਪ ਵਿੱਚ “ਪ੍ਰਾਈਵੇਸੀ ਚੈਕਅੱਪ” ਕਰੋ। ਇਹ ਤੁਹਾਨੂੰ ਦੱਸੇਗਾ ਕਿ ਕਿਹੜੀਆਂ ਫੀਚਰਸ ਤੁਹਾਡੇ ਲਈ ਸਹੀ ਹਨ ਅਤੇ ਤੁਸੀਂ ਉਹਨਾਂ ਨੂੰ ਚਾਲੂ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ –