ਲੋਕ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਚੰਡੀਗੜ੍ਹ ਦੇ ਵਿਕਾਸ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਹੈ ਕਿ ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ (ਯੂ.ਟੀ.) ਹੈ। ਇਹ ਪੂਰਨ ਰਾਜ ਨਹੀਂ ਹੈ। ਇਸ ਕਾਰਨ ਇੱਥੇ ਅਫਸਰ ਲਾਬੀ ਹਾਵੀ ਹੈ। ਮੈਂ ਚੰਡੀਗੜ੍ਹ ਵਿੱਚ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੀ ਹਾਂ, ਪਰ ਅਫਸਰ ਇਸ ਵਿੱਚ ਕੁਝ ਅੜਿੱਕੇ ਪਾ ਦਿੰਦੇ ਹਨ। ਮੈਂ ਪਿਛਲੇ 10 ਸਾਲਾਂ ਤੋਂ ਚੰਡੀਗੜ੍ਹ ਦੇ ਲਾਲ ਡੋਰੇ ਦੇ ਬਾਹਰ ਬਣੇ ਮਕਾਨਾਂ ਨੂੰ ਰੈਗੂਲਰ ਕਰਵਾਉਣ ਲਈ ਆਵਾਜ਼ ਬੁਲੰਦ ਕਰ ਰਹੀ ਹਾਂ ਪਰ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ।
ਕਿਰਨ ਖੇਰ ਨੇ ਚੰਡੀਗੜ੍ਹ ਦੇ ਸਾਬਕਾ ਸਲਾਹਕਾਰ ਡਾਕਟਰ ਧਰਮਪਾਲ ਦਾ ਨਾਂ ਲਏ ਬਿਨਾਂ ਉਨ੍ਹਾਂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਚੰਡੀਗੜ੍ਹ ਦੀ ਇਲੈਕਟ੍ਰਿਕ ਵਾਹਨ ਪਾਲਿਸੀ ‘ਤੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਇੱਕ ਅਧਿਕਾਰੀ ਕਾਰਨ ਚੰਡੀਗੜ੍ਹ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਦੇਰ ਆਏ ਦਰੁਸਤ ਆਏ, ਹੁਣ ਪ੍ਰਸ਼ਾਸਨ ਨੇ ਲੋਕਾਂ ਦੇ ਹਿੱਤ ਵਿੱਚ ਇਹ ਫੈਸਲਾ ਲਿਆ ਹੈ।
ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੈਂ ਹਮੇਸ਼ਾ ਚੰਡੀਗੜ੍ਹ ‘ਚ ਚੰਡੀਗੜ੍ਹ ਦੇ ਲੋਕਾਂ ਦੇ ਨਾਲ ਰਹਿੰਦੀ ਹਾਂ। ਬਿਮਾਰ ਹੋਣ ਕਾਰਨ ਮੈਂ ਪਿਛਲੇ ਇਕ ਸਾਲ ਤੋਂ ਚੰਡੀਗੜ੍ਹ ਨਹੀਂ ਰਹਿ ਸਕੀ। ਹਰ ਕੋਈ ਇਹ ਜਾਣਦਾ ਹੈ। ਵਿਰੋਧੀ ਧਿਰ ਦੇ ਲੋਕ ਜਾਣਬੁੱਝ ਕੇ ਇਸ ਨੂੰ ਮੁੱਦਾ ਬਣਾਉਂਦੇ ਹਨ, ਪਰ ਚੰਡੀਗੜ੍ਹ ਦੇ ਲੋਕ ਮੇਰੇ ਬਾਰੇ ਸਭ ਕੁਝ ਜਾਣਦੇ ਹਨ।
ਇਹ ਵੀ ਪੜ੍ਹੋ : CM ਮਾਨ ਨਾਲ ਸਹਿਮਤੀ ਮਗਰੋਂ ਕਿਸਾਨਾਂ ਨੇ ਚੁੱਕਿਆ ਧਰਨਾ, ਰੇਲਵੇ ਟ੍ਰੈਕ ਖੁੱਲ੍ਹਿਆ, ਲਾਹੇ ਜਾਣ ਲੱਗੇ ਟੈਂਟ
ਚੰਡੀਗੜ੍ਹ ਤੋਂ 2024 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਤਿਆਰੀ ਕਰਨੀ ਪਵੇਗੀ। ਜੇਕਰ ਦੋਵੇਂ ਤਿਆਰ ਹੋ ਗਏ ਤਾਂ ਮੈਂ ਚੰਡੀਗੜ੍ਹ ਤੋਂ ਜ਼ਰੂਰ ਚੋਣ ਲੜਾਂਗੀ। ਮੈਂ ਪਹਿਲਾਂ ਕਦੇ ਕੋਈ ਤਿਆਰੀ ਨਹੀਂ ਕੀਤੀ। ਹੁਣ ਵੀ ਮੈਂ ਕੋਈ ਤਿਆਰੀ ਨਹੀਂ ਕਰ ਰਹੀ। ਮੈਂ ਸਿਰਫ਼ ਜਨਤਾ ਦੇ ਮਸਲੇ ਹੱਲ ਕਰਵਾਉਣਾ ਚਾਹੁੰਦੀ ਹਾਂ।
ਵੀਡੀਓ ਲਈ ਕਲਿੱਕ ਕਰੋ : –