ਹੁਸ਼ਿਆਰਪੁਰ ‘ਚ ਇੱਕ ਬਜ਼ੁਰਗ 4 ਘੰਟਿਆਂ ਵਿੱਚ ਕਰੋੜਪਤੀ ਬਣ ਗਿਆ। ਦਰਅਸਲ 4 ਘੰਟੇ ਪਹਿਲਾਂ ਖਰੀਦੀ ਲਾਟਰੀ ‘ਤੇ ਉਸ ਦਾ ਢਾਈ ਕਰੋੜ ਦਾ ਇਨਾਮ ਨਿਕਲ ਆਇਆ। ਇਹ ਬਜ਼ੁਰਗ ਕਿਸਾਨ ਪਿਛਲੇ 40 ਸਾਲਾਂ ਤੋਂ ਲਾਟਰੀ ਖਰੀਦ ਰਿਹਾ ਸੀ। ਸੋਮਵਾਰ ਨੂੰ ਜਦੋਂ ਉਹ ਦਵਾਈ ਲੈਣ ਆਇਆ ਤਾਂ ਉਸ ਨੇ ਲਾਟਰੀ ਦੀ ਟਿਕਟ ਖਰੀਦੀ। ਇਸ ਕਾਰਨ ਜਦੋਂ ਉਸ ਦਾ ਇਨਾਮ ਨਿਕਲਿਆ ਤਾਂ ਉਸ ਨੂੰ ਯਕੀਨ ਨਹੀਂ ਆਇਆ।
ਮਾਹਿਲਪੁਰ ਦੇ ਰਹਿਣ ਵਾਲੇ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਹਰ ਹਫ਼ਤੇ ਹੁਸ਼ਿਆਰਪੁਰ ਵਿਖੇ ਦਵਾਈ ਲੈਣ ਆਉਂਦਾ ਹੈ। ਉਹ 4 ਨਵੰਬਰ ਨੂੰ ਵੀ ਦਵਾਈ ਲੈਣ ਆਇਆ ਸੀ। ਫਿਰ ਉਸ ਨੇ ਇੱਕ ਸਟਾਲ ਤੋਂ ਲਾਟਰੀ ਖਰੀਦੀ। ਉਹ 3 ਵਜੇ ਦਵਾਈ ਲੈ ਕੇ ਘਰ ਪਰਤਿਆ। ਸ਼ਾਮ ਕਰੀਬ 7 ਵਜੇ ਸਟਾਲ ਮਾਲਕ ਨੇ ਉਸ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਸ ਨੇ ਢਾਈ ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।
ਉਸ ਨੂੰ ਯਕੀਨ ਨਹੀਂ ਆ ਰਿਹਾ ਸੀ। ਜਿਸ ਤੋਂ ਬਾਅਦ ਉਹ ਸੋਮਵਾਰ ਨੂੰ ਦੋਸਤਾਂ ਨਾਲ ਇਸ ਦੀ ਪੁਸ਼ਟੀ ਕਰਨ ਲਈ ਹੁਸ਼ਿਆਰਪੁਰ ਪਹੁੰਚਿਆ। ਉਸ ਨੇ ਕਿਹਾ ਕਿ ਇਸ ਬਾਰੇ ਉਸ ਨੇ ਅਜੇ ਤੱਕ ਘਰ ਵਿਚ ਕਿਸੇ ਨੂੰ ਨਹੀਂ ਦੱਸਿਆ। ਉਹ ਇੱਕ ਛੋਟਾ ਕਿਸਾਨ ਹੈ। ਹੁਣ ਅਸੀਂ ਪਰਿਵਾਰ ਨਾਲ ਗੱਲ ਕਰਾਂਗੇ ਅਤੇ ਦੇਖਾਂਗੇ ਕਿ ਪੈਸੇ ਦੀ ਵਰਤੋਂ ਕਿਵੇਂ ਕਰਨੀ ਹੈ।
ਇਹ ਵੀ ਪੜ੍ਹੋ : MLA ਸੁਖਪਾਲ ਖਹਿਰਾ ਜੇਲ੍ਹ ‘ਚ ਹੀ ਮਨਾਉਣਗੇ ਦੀਵਾਲੀ! ਹਾਈਕੋਰਟ ਤੋਂ ਨਹੀਂ ਮਿਲੀ ਰਾਹਤ
ਬਜ਼ੁਰਗ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ। ਅਤੇ ਉਸਦੇ 2 ਬੱਚੇ ਵਿਆਹੇ ਹੋਏ ਹਨ। ਉਹ ਆਪਣੇ ਪਰਿਵਾਰ ਦੀ ਸਲਾਹ ਲੈ ਕੇ ਇਸ ਪੈਸੇ ਦੀ ਵਰਤੋਂ ਕਰੇਗਾ। ਲਾਟਰੀ ਸਟਾਲ ਮਾਲਕ ਅਗਰਵਾਲ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਲਾਟਰੀ ਵੇਚ ਰਿਹਾ ਹੈ। ਇਸ ਤੋਂ ਪਹਿਲਾਂ ਉਸ ਦੇ ਪਿਤਾ ਵੀ ਇਹ ਕੰਮ ਕਰਦੇ ਸਨ। ਅੱਜ ਉਨ੍ਹਾਂ ਦੇ ਸਟਾਲ ‘ਤੇ 3 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਜੋ ਕਿ ਬਹੁਤ ਵੱਡੀ ਅਤੇ ਖੁਸ਼ੀ ਵਾਲੀ ਗੱਲ ਹੈ।
ਵੀਡੀਓ ਲਈ ਕਲਿੱਕ ਕਰੋ : –