ਅਯੁੱਧਿਆ ‘ਚ ਸ਼੍ਰੀ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ‘ਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਜਲੰਧਰ ਵੀ ਪੂਰੀ ਤਰ੍ਹਾਂ ਰਾਮ-ਮਈ ਹੋ ਗਿਆ ਹੈ। ਸ਼ਹਿਰ ‘ਚ ਕਈ ਜਗ੍ਹਾ ‘ਤੇ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਨੂੰ ਰੰਗ-ਬਿਰੰਗੇ ਫੁੱਲਾਂ, ਲਾਈਟਾਂ ਨਾਲ ਸਜਾ ਦਿੱਤਾ ਗਿਆ ਹੈ। ਮੰਦਰ ਦੇ ਪਾਵਨ ਸਰੋਵਰ ਦੇ ਚਾਰੇ ਪਾਸੇ ਭਗਵਾ ਝੰਡੇ ਲਾ ਦਿੱਤੇ ਗਏ ਹਨ। ਮੰਦਰ ਵਿੱਚ ਸਕੂਲੀ ਬੱਚਿਆਂ ਨੇ ਰੰਗੋਲੀ ਬਣਾਈ, ਜੋ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ। ਇੰਨਾ ਹੀ ਨਹੀਂ, ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕ ਮੇਟੀ ਵੱਲੋਂ ਪ੍ਰਭੂ ਸ਼੍ਰੀਰਾਮ ਜੀ ਦੇ ਆਗਮਨ ਦੀ ਖੁਸ਼ੀ ਵਿਚ 22 ਜਨਵਰੀ ਨੂੰ ਇੱਕ ਲੱਖ 21 ਹਜ਼ਾਰ ਵਿਸ਼ਾਲ ਦੀਪਕ ਜਗਾਏ ਜਾਣਗੇ।
ਕਮੇਟੀ ਦੇ ਕੈਸ਼ੀਅਰ ਪਵਿੰਦਰ ਬਹਿਲ ਦਾ ਕਹਿਣਾ ਹੈ ਕਿ ਸਵੇਰ ਤੋਂ ਸ਼ਾਮ ਤੱਕ ਧਾਰਮਿਕ ਸਮਾਗਮ ਚੱਲ ਰਹੇ ਹਨ। 22 ਜਨਵਰੀ ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਸੁੰਦਰ ਕਾਂਡ ਦਾ ਪਾਠ, ਹਨੂੰਮਾਨ ਚਾਲੀਸਾ ਦਾ ਪਾਠ, ਰੰਗੋਲੀ ਸਜਾਉਣ ਦਾ ਪ੍ਰੋਗਰਾਮ ਅਤੇ ਅਯੁੱਧਿਆ ਵਿੱਚ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਦਾ ਲਾਈਵ ਟੈਲੀਕਾਸਟ ਵੱਡੀ ਸਕਰੀਨ ਲਗਾ ਕੇ ਰਾਮ ਭਗਤਾਂ ਨੂੰ ਦਿਖਾਇਆ ਜਾਵੇਗਾ। ਇਸ ਤੋਂ ਬਾਅਦ ਸ਼ਾਮ ਨੂੰ ਮੰਦਰ ਕੰਪਲੈਕਸ ‘ਚ 1 ਲੱਖ 21 ਹਜ਼ਾਰ ਦੀਵਿਆਂ ਦੀ ਮਾਲਾ ਚੜ੍ਹਾਈ ਜਾਵੇਗੀ।
ਇਹ ਵੀ ਪੜ੍ਹੋ : ‘ਬਸਪਾ ਅਕਾਲੀ ਦਲ ਨਾਲ ਮਿਲ ਕੇ ਲੜੇਗੀ ਲੋਕ ਸਭਾ ਚੋਣ’- ਜਸਬੀਰ ਗੜ੍ਹੀ ਨੇ ਕੀਤਾ ਸਾਫ਼
ਮੰਦਰ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਵਿਸ਼ੇਸ਼ ਲੰਗਰ ਲਗਾਇਆ ਜਾਵੇਗਾ। ਸ਼ਾਮ 6 ਤੋਂ 10 ਵਜੇ ਤੱਕ ਮੰਦਰ ਦੇ ਕੰਪਲੈਕਸ ਵਿੱਚ ਗਾਇਕ ਮਾਸਟਰ ਵਰੁਣ ਮਦਾਨ ਐਂਡ ਪਾਰਟੀ, ਗਾਇਕ ਪ੍ਰਦੀਪ ਪੁਜਾਰੀ ਐਂਡ ਪਾਰਟੀ, ਦੇਵ ਚੰਚਲ ਐਂਡ ਪਾਰਟੀ, ਗਾਇਕ ਵਿਜੇ ਕੌੜਾ ਐਂਡ ਪਾਰਟੀ, ਗਾਇਕ ਵਿਸ਼ਵਾਸ ਲਾਡਲਾ ਐਂਡ ਪਾਰਟੀ ਅਤੇ ਗਾਇਕ ਇੰਦਰਜੀਤ ਰਾਹੀ ਐਂਡ ਪਾਰਟੀ ਸਾਰੇ ਸ਼੍ਰੀ ਰਾਮ ਭਜਨ ਦਾ ਗਾਇਨ ਕਰਨਗੇ।
ਫ਼ਿਰੋਜ਼ਪੁਰ ਸ਼ਹਿਰ, ਛਾਉਣੀ, ਬਸਤੀ ਟੈਂਕਾਵਾਲੀ ਅਤੇ ਵੱਖ-ਵੱਖ ਪਿੰਡਾਂ ਵਿੱਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਵੱਡੀਆਂ ਸਕਰੀਨਾਂ ’ਤੇ ਦਿਖਾਇਆ ਜਾਵੇਗਾ। ਤਰਸੇਮ ਲਾਲ ਸ਼ਰਮਾ ਨੇ ਦੱਸਿਆ ਕਿ ਅਯੁੱਧਿਆ ਵਿੱਚ ਹੋਣ ਵਾਲੇ ਪ੍ਰੋਗਰਾਮ ਨੂੰ ਪਿੰਡ ਬਜੀਦਪੁਰ ਵਿੱਚ ਵੱਡੀ ਸਕਰੀਨ ਲਗਾ ਕੇ ਲਾਈਵ ਦਿਖਾਇਆ ਜਾਵੇਗਾ। ਇੱਥੇ ਦੋ ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਇੰਨਾ ਹੀ ਨਹੀਂ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”