ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਬੁੱਢਾ ਸਿੰਘ ਵਾਲਾ ਦੇ ਸਮਾਰਟ ਸਕੂਲ ਵਿੱਚ ਪਿਛਲੇ 3 ਸਾਲਾਂ ਤੋਂ ਸਿਰਫ਼ ਇੱਕ ਵਿਦਿਆਰਥੀ ਹੀ ਪੜ੍ਹ ਰਿਹਾ ਹੈ, ਜੋ ਹੁਣ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੈ, ਜਿਸ ਦੀ ਪੜ੍ਹਾਈ ’ਤੇ ਸਰਕਾਰ ਲੱਖਾਂ ਰੁਪਏ ਖਰਚ ਕਰ ਰਹੀ ਹੈ।
ਅਧਿਆਪਕਾ ਨੇ ਇਹ ਵੀ ਮੰਨਿਆ ਕਿ ਉਹ ਇੱਕ ਬੱਚੇ ਨੂੰ ਪੜ੍ਹਾਉਣ ਆਉਂਦੀ ਹੈ, ਜਦਕਿ ਕੋਈ ਹੋਰ ਨਹੀਂ ਆ ਰਿਹਾ। ਬੱਚੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਇੱਕ ਕਿਲੋਮੀਟਰ ਦੂਰ ਤੋਂ ਸਾਈਕਲ ’ਤੇ ਸਕੂਲ ਆਉਂਦਾ ਹੈ, ਪਰ ਸਕੂਲ ਵਿੱਚ ਹੋਰ ਕੋਈ ਵਿਦਿਆਰਥੀ ਨਹੀਂ ਹੈ। ਬੱਚੇ ਦਾ ਕਹਿਣਾ ਹੈ ਕਿ ਹੋਰ ਕੋਈ ਵਿਦਿਆਰਥੀ ਨਾ ਹੋਣ ਕਾਰਨ ਉਸ ਨੂੰ ਇਕੱਲੇ ਹੀ ਆਉਣਾ ਪੈਂਦਾ ਹੈ। ਅਧਿਆਪਕਾ ਨੇ ਦੱਸਿਆ ਕਿ ਪਿੰਡ ਵਿੱਚ 35-40 ਘਰ ਹਨ ਪਰ ਸਾਰੇ ਜਨਰਲ ਵਰਗ ਦੇ ਹਨ ਅਤੇ ਉਨ੍ਹਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ।
ਟੀਚਰ ਨੇ ਕਿਹਾ ਕਿ ਲੋਕਾਂ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਬੱਚਿਆਂ ਨੂੰ ਸਮਾਰਟ ਸਕੂਲਾਂ ਵਿੱਚ ਨਹੀਂ ਭੇਜਿਆ ਜਾ ਰਿਹਾ। ਇਸ ਸਬੰਧੀ ਪ੍ਰਾਇਮਰੀ ਸਕੂਲਾਂ ਦੇ ਡੀ.ਈ.ਓ. ਨੇ ਫੋਨ ਨਹੀਂ ਚੁੱਕਿਆ, ਜਦਕਿ ਡੀ.ਈ.ਓ. ਸੈਕੰਡਰੀ ਇਕਬਾਲ ਸਿੰਘ ਨੇ ਕਿਹਾ ਕਿ ਇਹ ਸੱਚ ਹੈ ਕਿ ਇੱਥੇ ਸਿਰਫ਼ ਇੱਕ ਹੀ ਬੱਚਾ ਪੜ੍ਹਦਾ ਹੈ, ਜਿਸ ਲਈ ਸਿਰਫ਼ ਇੱਕ ਟੀਚਰ ਹੀ ਭਰਤੀ ਕੀਤਾ ਗਿਆ ਹੈ, ਜੋ ਸਕੂਲ ਚਲਾਉਂਦੀ ਹੈ ਤੇ ਬੱਚੇ ਨੂੰ ਪੜ੍ਹਾਉਂਦੀ ਹੈ।
ਇਹ ਵੀ ਪੜ੍ਹੋ : 10ਵੀਂ-12ਵੀਂ Exam ਤੋਂ ਪਹਿਲਾਂ PSEB ਵੱਲੋਂ ਸਖਤ ਹਿਦਾਇਤਾਂ ਜਾਰੀ, ਸਟੂਡੈਂਟ-ਸਟਾਫ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ
ਸਕੂਲ ਬੰਦ ਕਰਨ ਦੇ ਸਵਾਲ ‘ਤੇ ਡੀ.ਈ.ਓ. ਨੇ ਕਿਹਾ ਕਿ ਜਿੰਨਾ ਚਿਰ ਬੱਚਾ ਸਕੂਲ ਵਿੱਚ ਪੜ੍ਹਦਾ ਹੈ, ਇਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਅਜਿਹੇ ‘ਚ ਇਕ ਸਕੂਲ ‘ਤੇ ਸਰਕਾਰ ਦੇ ਲੱਖਾਂ ਰੁਪਏ ਖਰਚ ਹੋ ਰਹੇ ਹਨ, ਜਦਕਿ ਇਕ ਹੀ ਬੱਚਾ ਪੜ੍ਹਨ ਲਈ ਆ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ –