ਨਵਾਂਸ਼ਹਿਰ ਸੀਆਈਏ ਦੀ ਟੀਮ ਨੇ ਕਮਰਸ਼ੀਅਲ ਮਾਤਰਾ ਵਿਚ ਹੈਰੋਇਨ ਤੇ 70 ਹਜ਼ਾਰ ਡਰੱਗਸ ਮਨੀ ਦੇ ਨਾਲ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਖਿਲਾਫ ਪੁਲਿਸ ਨੇ NDPS ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਤੋਂ ਪੁਲਿਸ ਨੇ ਲਗਭਗ 1 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਦੋਸ਼ੀ ਨੂੰ ਪੁਲਿਸ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਹੈ ਜਿਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਕਤ ਮੁਲਜ਼ਮ ਕਮਰਸ਼ੀਅਲ ਯਾਤਰਾ ਵਿਚ ਹੈਰੋਇਨ ਕਿਥੋਂ ਲੈਕੇ ਆਇਆ ਸੀ ਤੇ ਕਿਸ ਨੂੰ ਵੇਚਣ ਜਾ ਰਿਹਾ ਸੀ।
ਐੱਸਐੱਸਪੀ ਡਾ.ਅਖਿਲ ਚੌਥਰੀ ਨੇ ਕਿਹਾ ਕਿ ਸੀਆਈਏ ਸਟਾਫ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਸੁਰਿੰਦਰ ਸਿੰਘ ਵਾਸੀ ਉੱਚੀ ਪੱਲੀ ਪਿੰਡ ਨਵਾਂਸ਼ਹਿਰ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ 1 ਕਿਲੋ ਹੈਰੋਇਨ ਤੇ 70 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਭਾਰਤੀ ਖਿਡਾਰੀਆਂ ਨੂੰ ਚੀਨ ਨੇ ਨਹੀਂ ਦਿੱਤੀ ਐਂਟਰੀ, ਕੀਤਾ ਪੱਖਪਾਤ, ਖੇਡ ਮੰਤਰੀ ਨੇ ਰੱਦ ਕੀਤਾ ਚੀਨ ਦੌਰਾ
ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਜੱਸਾ ਅਫਰੀਕਾ ਦੇ ਯੁਗਾਂਡਾ ਵਿਚ ਆਪਣੇ ਦੋਸਤ ਕੋਲ ਗਿਆ। ਉਸ ਨੇ ਉਥੇ ਆਪਣੇ ਲਿੰਕ ਬਣਾਏ ਤੇ ਵਾਪਸ ਪੰਜਾਬ ਆ ਗਿਆ ਜਿਸ ਦੇ ਬਾਅਦ ਮਕੈਨਿਕ ਦਾ ਕੰਮ ਕਰਨ ਲੱਗ ਪਿਆ। ਮੁਲਜ਼ਮ ਆਪਣੇ ਉਕਤ ਦੋਸਤ ਦੇ ਨਾਲ ਸੰਪਰਕ ਵਿਚ ਸੀ ਜਿਸ ਨਾਲ ਗੱਲਬਾਤ ਕਰਕੇ ਮੁਲਜ਼ਮ ਨੇ ਹੈਰੋਇਨ ਤਸਕਰੀ ਸ਼ੁਰੂ ਕਰ ਦਿੱਤੀ। ਮੁਲਜ਼ਮ ਆਪਣੇ ਯੁਗਾਂਡਾ ਵਿਚ ਰਹਿਣ ਵਾਲੇ ਦੋਸਤ ਦੀ ਕੰਸਾਈਨਮੈਂਟ ਲਿਆਉਂਦਾ ਤੇ ਲਿਜਾਂਦਾ ਸੀ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish