ਅੰਬਾਲਾ ਵਿਚ ਨਾਰਾਇਣਗੜ੍ਹ ਥਾਣੇ ਦੀ ਪੁਲਿਸ ਨੇ ਪਿੰਡ ਲਾਹਾ ਵਿਚ ਅਫੀਮ ਦੀ ਖੇਤੀ ਕਰਦਿਆਂ ਇਕ ਵਿਅਕਤੀ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਨੇ ਘਰ ਵਿਚ ਹੀ ਅਫੀਮ ਦੀ ਖੇਤੀ ਕੀਤੀ ਗੋਈ ਹੈ। ਪੁਲਿਸ ਵੱਲੋਂ ਮੁਲਜ਼ਮ ਦੇ ਘਰ ਛਾਪਾ ਮਾਰਿਆ ਗਿਆ। ਜਿਥੇ ਅਫੀਮ ਦੇ 190 ਪੌਦੇ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ : NCB ਨੂੰ ਤਾਮਿਲਨਾਡੂ ਵਿਚ ਮਿਲੀ ਸਫਲਤਾ, ਡਰੱ.ਗ ਤਸ/ਕਰੀ ਮਾਮਲੇ ‘ਚ ਜਫਰ ਸਾਦਿਕ ਗ੍ਰਿਫਤਾਰ
ਸੀਆਈਏ ਦੀ ਟੀਮ ਨੇ ਅਫੀਮ ਦੀ ਖੇਤੀ ਫੜ ਲਈ ਹੈ। ਮੁਲਜ਼ਮ ਨੇ 190 ਪੌਦੇ ਲਗਾਏ ਹੋਏ ਸੀ। ਕਿਹਾ ਜਾ ਰਿਹਾ ਹੈ ਮੁਲਜ਼ਮ ਨੇ ਸੋਸ਼ਲ ਮੀਡੀਆ ਤੋਂ ਅਫੀਮ ਉਗਾਉਣ ਦੀ ਤਕਨੀਕ ਸਿੱਖੀ ਸੀ। ਪੁਲਿਸ ਨੇ ਬੰਦਿਆਂ ਨੂੰ ਫੜ ਕੇ ਉਨ੍ਹਾਂ ‘ਤੇ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਪੌਦਿਆਂ ਨੂੰ ਪੁੱਟ ਦਿੱਤਾ ਗਿਆ ਹੈ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: