ਪੰਜਾਬ ਵਿਚ ਅੱਜ ਲਈ ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਕ ਵਾਰ ਫਿਰ ਤੋਂ ਪੱਛਮੀ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ।ਇਸ ਦਾ ਅਸਰ ਉੱਤਰ ਤੇ ਮੱਧ ਭਾਰਤ ਵਿਚ 6 ਦਿਨ ਤੱਕ ਰਹਿਣ ਵਾਲਾ ਹੈ। ਪੰਜਾਬ ਵਿਚ 1 ਤੋਂ 2 ਫਰਵਰੀ ਨੂੰ ਇਸ ਦੇ ਪ੍ਰਭਾਵ ਨਾਲ ਮੀਂਹ ਦੀਆਂ ਸੰਭਾਵਨਾਵਾਂ ਹਨ। ਇਸ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਗੜ੍ਹੇਮਾਰੀ ਵੀ ਹੋ ਸਕਦੀ ਹੈ।
ਅੰਮ੍ਰਿਤਸਰ ਸਮੇਤ ਕਈ ਸ਼ਹਿਰਾਂ ਵਿੱਚ ਸਵੇਰ ਤੋਂ ਹੀ ਬੱਦਲਵਾਈ ਹੈ। ਉਥੇ ਸਵੇਰ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਅੱਜ ਤੋਂ ਐਕਟਿਵ ਹੋ ਜਾਵੇਗੀ। ਇਸ ਕਾਰਨ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਵਿਚ ਮੀਂਹ, ਤੇਜ਼ ਹਵਾਵਾਂ ਚੱਲਣ ਤੇ ਗੜ੍ਹੇਮਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਦੋਂ ਕਿ ਪੂਰੇ ਪੰਜਾਬ ਲਈ ਯੈਲੋ ਅਲਰਟ ਰਹੇਗਾ।
ਮੌਸਮ ਵਿਭਾਗ ਨੇ ਕੁਝ ਸੁਝਾਅ ਵੀ ਦਿੱਤੇ ਹਨ ਤਾਂ ਕਿ ਗੜ੍ਹੇਮਾਰੀ ਨਾਲ ਬਿਜਲੀ ਡਿਗਣ ਤੋਂ ਸੁਰੱਖਿਅਤ ਬਚਿਆ ਜਾ ਸਕੇ। ਗੜ੍ਹੇਮਾਰੀ ਸਮੇਂ ਆਪਣੇ ਸਿਰ ਨੂੰ ਸੁਰੱਖਿਅਤ ਰੱਖਣ, ਸੁਰੱਖਿਅਤ ਜਗ੍ਹਾ ‘ਤੇ ਰਹਿਣ, ਮਵੇਸ਼ੀਆਂ ਨੂੰ ਸੁਰੱਖਿਅਤ ਤੇ ਛਤ ਵਾਲੀ ਜਗ੍ਹਾ ‘ਤੇ ਬੰਨ੍ਹਣ ਤੇ ਬਿਜਲੀ ਉਪਕਰਣਾਂ ਨੂੰ ਅਨਪਲੱਗ ਰੱਖਣ ਦੇ ਸੁਝਾਅ ਮੌਸਮ ਵਿਭਾਗ ਨੇ ਦਿੱਤੇ ਹਨ।
ਇਹ ਵੀ ਪੜ੍ਹੋ : ਸਾਬਕਾ CM ਚਰਨਜੀਤ ਸਿੰਘ ਚੰਨੀ ਦਾ ਵੱਡਾ ਖੁਲਾਸਾ-‘ਮੇਰੇ ਕੋਲੋਂ ਮੰਗੀ ਗਈ 2 ਕਰੋੜ ਰੁਪਏ ਦੀ ਫਿਰੌਤੀ’
ਤੇਜ਼ ਹਵਾਵਾਂ ਕਾਰਨ ਦਰੱਖਤ ਡਿਗਣ, ਬਿਜਲੀ ਦੇ ਖੰਭੇ ਆਦਿ ਨੂੰ ਨੁਕਸਾਨ ਪਹੁੰਚਣ ਦਾ ਅਨੁਮਾਨ ਜਾਰੀ ਕੀਤਾ ਹੈ। ਸੜਕਾਂ ‘ਤੇ ਫਿਸਲਣ ਵੀ ਹੋ ਸਕਦੀ ਹੈ। ਲੋਕਾਂ ਨੂੰ ਅਲਰਟ ਰਹਿਣ ਦੀ ਹਦਾਇਤ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ –