ਪੰਜਾਬ ਵਿਚ ਨਸ਼ਾ ਲਗਾਤਾਰ ਵਧਦਾ ਜਾ ਰਿਹਾ ਹੈ। ਕਿਤੇ ਘਰਾਂ ਦੇ ਚਿਰਾਗ ਬੁਝ ਰਹੇ ਹਨ ਤਾਂ ਕਿਤੇ ਬੁਢਾਪੇ ਦਾ ਸਹਾਰਾ ਖੁੰਝ ਰਿਹਾ ਹੈ। ਮਾਨਸਾ ਵਿਚ ਐਤਵਾਰ ਨੂੰ ਇਕ ਨੌਜਵਾਨ ਪਰਮਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਉਹ ਅਵਿਆਹੁਤਾ ਸੀ। ਪਰਮਿੰਦਰ ਨੂੰ 3 ਦਿਨ ਪਹਿਲਾਂ ਬੀਮਾਰ ਹੋਣ ‘ਤੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਸੀ।
ਰਾਤ ਨੂੰ ਪਟਿਆਲਾ ਵਿਚ ਉਸ ਦੀ ਮੌਤ ਹੋ ਗਈ। ਪਰਮਿੰਦਰ ਨੂੰ ਵਾਟਰ ਵਰਕਸ ਵਿਚ ਨੌਕਰੀ ਉਨ੍ਹਾਂ ਦੇ ਪਿਤਾ ਜਗਰਾਜ ਸਿੰਘ ਦੀ ਮੌਤ ਦੇ ਬਾਅਦ ਮਿਲੀ ਸੀ ਜੋ ਬੁਢਲਾਡਾ ਵਾਟਰ ਵਰਕਸ ਵਿਭਾਗ ਵਿਚ ਸੇਵਾਦਾਰ ਦੇ ਅਹੁਦੇ ‘ਤੇ ਬਿਰਾਜਮਾਨ ਸੀ। ਪਿਤਾ ਜਗਰਾਜ ਸਿੰਘ ਗੋਲਾ ਸੁੱਟਣ ਦੇ ਖਿਡਾਰੀ ਸਨ। 2011 ਵਿਚ ਉਨ੍ਹਾਂ ਦੀ ਮੌਤ ਹੋ ਗਈ।
ਚਿੱਟੇ ਦੀ ਆਦਤ ਵਿਚ ਪਰਮਿੰਦਰ ਸਿੰਘ ਕੋਲ ਪੁਸ਼ਤੈਨੀ 7 ਏਕੜ ਜ਼ਮੀਨ ਵੀ ਉਸਦੇ ਹੱਥੋਂ ਚਲੀ ਗਈ। ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਪਰਮਿੰਦਰ ਕੋਲੋਂ ਮਿਲੀ ਸਰਿੰਜ ਤੋਂ ਪਤਾ ਲਗਦਾ ਹੈ ਕਿ ਉਸਦੀ ਮੌਤ ਚਿੱਟੇ ਦੀ ਓਵਰਡੋਜ਼ ਨਾਲ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 7 ਖਿਡਾਰੀ ਏਸ਼ਿਆਈ ਖੇਡਾਂ ‘ਚ ਚਮਕੇ, ਇੱਕ ਸੋਨ ਤੇ 3 ਕਾਂਸੀ ਦੇ ਤਗਮੇ ਜਿੱਤੇ, ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ
ਡਰੋਲੀ ਭਾਈ ਵਿਚ ਨਸ਼ਾ ਛੁਡਾਉਣ ਆਏ ਨੌਜਵਾਨ ਨੇ ਤਲਬ ਉਠਣ ‘ਤੇ ਟਾਇਰ ਪੰਕਚਰ ਸਾਲਿਊਸ਼ਨ ਟਿਊਬ ਨੂੰ ਗਰਮ ਕਰਕੇ ਪੀ ਲਿਆ।ਇਸ ਨਾਲ ਉਸ ਦੀ ਤਬੀਅਤ ਵਿਗੜ ਗਈ। ਉਸ ਨੂੰ ਤਤਕਾਲ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਗੁਰਸ਼ਰਨ ਸਿੰਘ ਵਾਸੀ ਪਿੰਡ ਬੁਟਾਨ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: