ਪਾਕਿਸਤਾਨ ਸਰਕਾਰ ਨੇ 80 ਭਾਰਤੀ ਮਛੇਰੇ ਨੂੰ ਮਾਲਿਰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਹੈ। ਜੇਲ੍ਹ ਦੇ ਸੀਨੀਅਰ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਵਿਚ ਕਿਹਾ ਕਿ ਭਾਰਤੀ ਮਛੇਰਿਆਂ ਨੂੰ ਭਾਰੀ ਸੁਰੱਖਿਆ ਵਿਚ ਅਲਲਾਮਾ ਇਕਬਾਲ ਐਕਸਪ੍ਰੈਸ ਟ੍ਰੇਨ ਵਿਚ ਬਿਠਾਇਆ ਗਿਆ। ਸ਼ੁੱਕਰਵਾਰ ਨੂੰ ਉਹ ਲਾਹੌਰ ਪਹੁੰਚਣਗੇ ਜਿਸ ਦੇ ਬਾਅਦ ਉਨ੍ਹਾਂ ਨੂੰ ਵਾਹਗਾ ਬਾਰਡਰ ‘ਤੇ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ।
ਭਾਰਤੀ ਮਛੇਰਿਆਂ ਲਈ ਲਾਹੌਰ ਦੀ ਯਾਤਰਾ ਦੀ ਵਿਵਸਥਾ ਕਰਨ ਵਾਲੇ ਇਧੀ ਵੈਲਫੇਅਰ ਟਰੱਸਟ ਦੇ ਫੈਸਲ ਇਧੀ ਨੇ ਕਿਹਾ ਕਿ ਭਾਰਤੀ ਮਛੇਰੇ ਘਰ ਪਰਤਣ ‘ਤੇ ਬਹੁਤ ਖੁਸ਼ ਹਨ। ਉਹ ਖੁਸ਼ ਹਨ ਕਿ ਉਹ ਜਲਦ ਹੀ ਆਪਣੇ ਪਰਿਵਾਰ ਵਿਚ ਸ਼ਾਮਲ ਹੋਣਗੇ। ਪਾਕਿਸਤਾਨ ਤੇ ਭਾਰਤੀ ਰੈਗੂਲਰ ਸਮੁੰਦਰੀ ਸਰਹੱਦ ਦਾ ਉਲੰਘਣ ਕਰਨ ਲਈ ਇਕ-ਦੂਜੇ ਦੇ ਮਛੇਰਿਆਂ ਨੂੰ ਗ੍ਰਿਫਤਾਰ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ : –