ਹਿਮਾਚਲ ਪ੍ਰਦੇਸ਼ ਦੇ 2014 ਬੈਚ ਦੇ ਆਈਏਐੱਸ ਅਧਿਕਾਰੀ ਪੰਕਜ ਰਾਏ ਨੂੰ ਚੰਡੀਗੜ੍ਹ ਪੀਜੀਆਈ ਦਾ ਡਿਪਟੀ ਡਾਇਰੈਕਟਰ ਐਡਮਿਨੀਸਟ੍ਰੇਸ਼ਨ (DDA) ਨਿਯੁਕਤ ਕੀਤਾ ਗਿਆ ਹੈ। ਮੌਜੂਦਾ ਸਮੇਂ ਪੰਕਜ ਰਾਏ ਹਿਮਾਚਲ ਦੇ ਸਪੈਸ਼ਲ ਸੈਕ੍ਰੇਟਰੀ ਐਜੂਕੇਸ਼ਨ ਤੇ ਪਲਾਨਿੰਗ ਹਨ। ਉਨ੍ਹਾਂ ਨੇ ਮਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਵੱਲੋਂ 4 ਸਾਲ ਲਈ ਇਸ ਅਹੁਦੇ ‘ਤੇ ਲਗਾਇਆ ਗਿਆ ਹੈ। ਹਿਮਾਚਲ ਦੇ ਚੀਫ ਸੈਕ੍ਰੇਟਰੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਰਿਲੀਵ ਕਰਨ ਦੇ ਹੁਕਮ ਦਿੱਤੇ ਹਨ।
IAS ਪੰਕਜ ਰਾਏ ਦਾ ਨਾਂ ਇਸ ਅਹੁਦੇ ‘ਤੇ ਸਭ ਤੋਂ ਟੌਪ ‘ਤੇ ਚੱਲ ਰਿਹਾ ਸੀ ਕਿਉਂਕਿ ਉਹ 2027 ਵਿਚ ਰਿਟਾਇਰ ਹੋਣਗੇ।ਇਸ ਲਈ ਇਸ ਅਹੁਦੇ ਲਈ 4 ਸਾਲ ਲਈ ਨਿਯੁਕਤ ਕੀਤਾ ਜਾਂਦਾ ਹੈ। ਇਸ ਵਿਚ ਸਭ ਤੋਂ ਜ਼ਿਆਦਾ ਸਹੀ ਸਨ। ਪੈਨਲ ਵਿਚ ਦੂਜੇ ਸਥਾਨ ‘ਤੇ 2011 ਬੈਚ ਦੇ ਹਿਮਾਚਲ ਪ੍ਰਦੇਸ਼ ਦੇ ਲਲਿਤ ਜੈਨ ਦਾ ਵੀ ਨਾਂ ਸੀ। ਉਹ ਹਿਮਾਚਲ ਸਰਕਾਰ ਵਿਚ ਵਾਤਾਵਰਣ ਵਿਗਿਆਨ ਤੇ ਉਦਯੋਗਿਕ ਵਿਚ ਡਾਇਰੈਕਟਰ ਹਨ।
ਇਹ ਵੀ ਪੜ੍ਹੋ : ਕੈਬਨਿਟ ਸਬ-ਕਮੇਟੀ ਵੱਲੋਂ ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਨਾਲ ਬੈਠਕ, ਅਹਿਮ ਮੁੱਦਿਆਂ ‘ਤੇ ਹੋਈ ਵਿਚਾਰ-ਚਰਚਾ
ਪੀਜੀਆਈ ਵਿਚ ਡਿਪਟੀ ਡਾਇਰੈਕਟਰ ਐਡਮਿਨੀਸਟ੍ਰੇਸ਼ਨ ਦਾ ਅਹੁਦਾ 15 ਨਵੰਬਰ ਤੋਂ ਖਾਲੀਸੀ। ਇਸ ਅਹੁਦੇ ‘ਤੇ ਪਹਿਲਾਂ ਕੁਮਾਰ ਗੌਰਵ ਧਵਨ ਸਨ। ਉਨ੍ਹਾਂ ਨੇ 14 ਨਵੰਬਰ 2019 ਨੂੰ ਪੀਜੀਆਈ ਜੁਆਇਨ ਕੀਤਾ ਸੀ। ਪੀਜੀਆਈ ਵਿਚ ਆਉਣ ਤੋਂ ਪਹਿਲਾਂ ਕੁਮਾਰ ਗੌਰਵ ਧਵਨ ਵਧੀਕ ਕਮਿਸ਼ਨਰ CGST ਉਪ ਕਮਿਸ਼ਨਰ ਮੋਹਾਲੀ ਦੇ ਅਹੁਦੇ ‘ਤੇ ਸਨ। ਇਨ੍ਹਾਂ ਨੂੰ ਵੀ 4 ਸਾਲ ਲਈ ਇਸ ਅਹੁਦੇ ‘ਤੇ ਲਗਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ : –