ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਭਾਰਤ ਦੌਰਾ ਸੁਰਖੀਆਂ ਵਿੱਚ ਹੈ। ਅਭਿਨੇਤਰੀ ਨੂੰ ਹੋਲੀ ਪਾਰਟੀ ‘ਚ ਸ਼ਾਮਲ ਹੋਣ ਤੋਂ ਲੈ ਕੇ ਅਯੁੱਧਿਆ ‘ਚ ਰਾਮ ਲਾਲਾ ਦੇ ਦਰਸ਼ਨ ਕਰਨ ਤੱਕ ਦੇਖਿਆ ਗਿਆ। ਹਾਲ ਹੀ ‘ਚ ਉਹ ਕਜ਼ਨ ਮੰਨਾਰਾ ਚੋਪੜਾ ਦੇ ਜਨਮਦਿਨ ਦੀ ਪਾਰਟੀ ‘ਚ ਵੀ ਸ਼ਾਮਲ ਹੋਈ ਸੀ।

parineeti chopra priyanka chopra
ਪ੍ਰਿਯੰਕਾ ਨੇ ਪੂਰੇ ਪਰਿਵਾਰ ਨਾਲ ਮੁਲਾਕਾਤ ਕੀਤੀ, ਪਰ ਚਚੇਰੀ ਭੈਣ ਪਰਿਣੀਤੀ ਚੋਪੜਾ ਨਾਲ ਉਨ੍ਹਾਂ ਦੀ ਮੁਲਾਕਾਤ ਦੀ ਕੋਈ ਖਬਰ ਸਾਹਮਣੇ ਨਹੀਂ ਆਈ।ਇਸ ਤੋਂ ਬਾਅਦ ਦੋਵਾਂ ਬਾਰੇ ਖਬਰਾਂ ਆ ਰਹੀਆਂ ਹਨ ਕਿ ਉਹ ਇੱਕ ਦੂਜੇ ਤੋਂ ਦੂਰੀ ਬਣਾ ਰਹੇ ਹਨ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਤੁਹਾਨੂੰ ਦੱਸ ਦੇਈਏ ਕਿ ਪ੍ਰਸ਼ੰਸਕਾਂ ਨੇ ਇਹ ਵੀ ਦੇਖਿਆ ਕਿ ਪਰਿਣੀਤੀ ਅਤੇ ਪ੍ਰਿਅੰਕਾ ਇੱਕੋ ਸ਼ਹਿਰ ਵਿੱਚ ਹੋਣ ਦੇ ਬਾਵਜੂਦ ਇੱਕ ਦੂਜੇ ਨੂੰ ਨਹੀਂ ਮਿਲੇ ਸਨ। ਖਬਰਾਂ ਤਾਂ ਇਹ ਵੀ ਹਨ ਕਿ ਪਰਿਣੀਤੀ ਸ਼ਾਇਦ ਪ੍ਰਿਯੰਕਾ ਤੋਂ ਨਾਰਾਜ਼ ਹੈ। ਕਿਉਂਕਿ ਪ੍ਰਿਯੰਕਾ ਪਰਿਣੀਤੀ ਦੇ ਵਿਆਹ ‘ਚ ਸ਼ਾਮਲ ਨਹੀਂ ਹੋਈ ਸੀ। ਹਾਲਾਂਕਿ ਪ੍ਰਿਯੰਕਾ ਪਰਿਣੀਤੀ ਦੀ ਮੰਗਣੀ ‘ਚ ਸ਼ਾਮਲ ਹੋਈ ਸੀ।
























